ਮੈਕਸੀਕੋ ਦੀ ਮੁਟਿਆਰ ਬਣੀ ਮਿਸ ਯੂਨੀਵਰਸ

0
72

ਬੈਂਕਾਕ : ਮਿਸ ਯੂਨੀਵਰਸ 2025 ਦਾ 74ਵਾਂ ਖਿਤਾਬ ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਵਿਲਾਹਰਮੋਸਾ ਸਿਰ ਸਜਿਆ। ਮਿਸ ਥਾਈਲੈਂਡ ਨੂੰ ਪਹਿਲੀ ਰਨਰ-ਅੱਪ ਐਲਾਨਿਆ ਗਿਆ, ਜਦੋਂ ਕਿ ਮਿਸ ਵੈਨੇਜ਼ੁਏਲਾ ਨੇ ਦੂਜੀ ਰਨਰ-ਅੱਪ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਸ ਫਿਲਪੀਨਜ਼ ਅਤੇ ਮਿਸ ਕੋਟ ਡਿਵੁਆਰ ਨੂੰ ਕ੍ਰਮਵਾਰ ਤੀਜੀ ਅਤੇ ਚੌਥੀ ਰਨਰ-ਅੱਪ ਐਲਾਨਿਆ ਗਿਆ। ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਿਸ ਇੰਡੀਆ ਮਨਿਕਾ ਵਿਸ਼ਵਕਰਮਾ ਆਖਰੀ 12 ਵਿੱਚ ਵੀ ਥਾਂ ਬਣਾਉਣ ’ਚ ਨਾਕਾਮ ਰਹੀ। ਮਿਸ ਯੂਨੀਵਰਸ ਦੇ ਫਿਨਾਲੇ ਲਈ ਜੱਜਾਂ ਦੇ ਪੈਨਲ ਵਿਚ ਭਾਰਤ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਵੀ ਸ਼ਾਮਲ ਸੀ। ਮਿਸ ਮੈਕਸੀਕੋ ਤੋਂ 2025 ਵਿੱਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਪੁੱਛਿਆ ਗਿਆ, ਜਿਸ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਉਹ ਆਪਣੀ ਆਵਾਜ਼ ਦੀ ਵਰਤੋਂ ਦੂਜਿਆਂ ਦੀ ਸੇਵਾ ਅਤੇ ਤਰੱਕੀ ਲਈ ਕਰੇਗੀ।