ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੋਟਰ ਸੂਚੀਆਂ ਦੇ ਚੱਲ ਰਹੇ ਵਿਸ਼ੇਸ਼ ਤੀਬਰ ਸੋਧ (ਐੱਸ ਆਈ ਆਰ) ਲਈ ਇਕ ਸੋਧੀ ਹੋਈ ਸਮਾਂ-ਸਾਰਨੀ ਦਾ ਐਲਾਨ ਕੀਤਾ ਹੈ, ਜਿਸ ਵਿਚ ਕਈ ਮੁੱਖ ਸਮਾਂ-ਸੀਮਾਵਾਂ ਨੂੰ ਇਕ ਹਫ਼ਤੇ ਤੱਕ ਵਧਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਕ ਪ੍ਰੱੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਸੋਧੀ ਸਮਾਂ-ਸੀਮਾ ਤਹਿਤ ਨਾਮਜ਼ਦਗੀ ਲਈ ਯੋਗਤਾ 1 ਜਨਵਰੀ, 2026 ਤੱਕ ਵਧਾ ਦਿੱਤੀ ਗਈ ਹੈ। ਅੰਤਮ ਵੋਟਰ ਸੂਚੀ, ਜੋ ਪਹਿਲਾਂ 7 ਫਰਵਰੀ, 2026 ਨੂੰ ਪ੍ਰਕਾਸ਼ਤ ਹੋਣੀ ਸੀ, ਹੁਣ 14 ਫਰਵਰੀ, 2026 ਨੂੰ ਜਾਰੀ ਕੀਤੀ ਜਾਵੇਗੀ। ਗਣਨਾ ਦੀ ਮਿਆਦ 11 ਦਸੰਬਰ ਤੱਕ ਵਧਾ ਦਿੱਤੀ ਗਈ ਹੈ, ਜਦੋਂ ਕਿ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਕਤਾ ਅਤੇ ਪੁਨਰਗਠਨ ਵੀ ਉਸੇ ਦਿਨ ਕੀਤਾ ਜਾਵੇਗਾ। ਕੰਟਰੋਲ ਟੇਬਲ ਦਾ ਅੱਪਡੇਟ ਅਤੇ ਡਰਾਫਟ ਸੂਚੀ ਦੀ ਤਿਆਰੀ 12 ਦਸੰਬਰ ਨੂੰ ਹੋਵੇਗੀ, ਜਿਸ ਦੇ ਨਾਲ ਡਰਾਫਟ ਵੋਟਰ ਸੂਚੀ 16 ਦਸੰਬਰ ਨੂੰ ਪ੍ਰਕਾਸ਼ਤ ਹੋਵੇਗੀ। 16 ਦਸੰਬਰ ਤੋਂ 15 ਜਨਵਰੀ, 2026 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਦਾਇਰ ਕਰਨ ਲਈ ਸੋਧਿਆ ਸਮਾਂ ਹੋਵੇਗਾ ਅਤੇ ਨੋਟਿਸ ਪੜਾਅ (ਜਾਰੀ, ਸੁਣਵਾਈ ਤਸਦੀਕ) ਗਣਨਾ ਫਾਰਮਾਂ ’ਤੇ ਫੈਸਲਾ ਅਤੇ ਈ ਆਰ ਓ ਐੱਸ ਵੱਲੋਂ ਇੱਕੋ ਸਮੇਂ ਕੀਤੇ ਜਾਣ ਵਾਲੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 16 ਦਸੰਬਰ ਤੋਂ 7 ਫਰਵਰੀ, 2026 ਤੱਕ ਹੋਵੇਗਾ। 10 ਫਰਵਰੀ, 2026 ਨੂੰ ਵੋਟਰ ਸੂਚੀਆਂ ਦੇ ਸਿਹਤ ਮਾਪਦੰਡਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅੰਤਮ ਪ੍ਰਕਾਸ਼ਨ ਲਈ ਕਮਿਸ਼ਨ ਦੀ ਇਜਾਜ਼ਤ ਪ੍ਰਾਪਤ ਕੀਤੀ ਜਾਵੇਗੀ, ਜੋ 14 ਫਰਵਰੀ ਨੂੰ ਨਿਰਧਾਰਤ ਹੈ।


