ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੱਸੇ ਜਾਂਦੇ ਸ਼ਰਾਬ ਕਾਰੋਬਾਰੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗਿ੍ਰਫਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਰਾਬ ਕੰਪਨੀ ਆਕਾਸ਼ ਸਪ੍ਰੀਤੀ, ਯੂ ਵੀ ਐਂਟਰਪ੍ਰਾਈਜ਼, ਏ ਡੀ ਐਂਟਰਪ੍ਰਾਈਜਿਜ਼ ਰਾਹੀਂ ਪੈਸੇ ਦੇ ਲੈਣ-ਦੇਣ ਦਾ ਇਹ ਮਾਮਲਾ ਹੈ। ਉਸ ਮੁਤਾਬਕ ਗੁਲਾਟੀ ਰਾਹੀਂ ਸਾਬਕਾ ਮੰਤਰੀ ਨੇ ਸ਼ਿਮਲਾ ਤੇ ਦਿੱਲੀ ਵਿਖੇ ਜਾਇਦਾਦ ਬਣਾਈ ਸੀ। ਵਿਜੀਲੈਂਸ ਨੇ ਗੁਲਾਟੀ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਛੇ ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ।


