ਦਰਵੇਸ਼ ਨੂੰ ਲੈ ਕੇ ਕਲੇਸ਼

0
48

ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਵੱਲੋਂ ਸੰਸਦ ਭਵਨ ਕੰਪਲੈਕਸ ਵਿੱਚ ਕੁੱਤਾ ਲਿਆਉਣ ’ਤੇ ਵਿਵਾਦ ਖੜ੍ਹਾ ਹੋ ਗਿਆ। ਇਸ ’ਤੇ ਗੁੱਸੇ ਵਿੱਚ ਆਈ ਰੇਣੂਕਾ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਕੀ ਸੰਸਦ ਵਿੱਚ ਕੁੱਤਿਆਂ ਨੂੰ ਲਿਆਉਣ ਤੋਂ ਰੋਕਣ ਵਾਲਾ ਕੋਈ ਕਾਨੂੰਨ ਹੈ? ਉਸ ਨੇ ਕਿਹਾ, ‘ਮੈਂ ਸੜਕ ’ਤੇ ਆ ਰਹੀ ਸੀ, ਜਦੋਂ ਇੱਕ ਸਕੂਟਰ ਚਾਲਕ ਇੱਕ ਕਾਰ ਚਾਲਕ ਨਾਲ ਟਕਰਾ ਗਿਆ। ਉੱਥੇ ਇਹ ਛੋਟਾ ਕੁੱਤਾ ਸੜਕ ’ਤੇ ਘੁੰਮ ਰਿਹਾ ਸੀ। ਮੈਂ ਸੋਚਿਆ ਕਿ ਇਹ ਕਿਸੇ ਵਾਹਨ ਦੇ ਟਾਇਰ ਹੇਠਾਂ ਆ ਜਾਵੇਗਾ। ਇਸ ਲਈ ਮੈਂ ਇਸ ਨੂੰ ਚੁੱਕਿਆ, ਕਾਰ ਵਿੱਚ ਪਾਇਆ ਅਤੇ ਲੈ ਆਈ।’ ਰੇਣੂਕਾ ਨੇ ਅੱਗੇ ਕਿਹਾ, ‘ਮੈਂ ਕੁੱਤਾ ਵਾਪਸ ਭੇਜ ਦਿੱਤਾ। ਕਾਰ ਵੀ ਚਲੀ ਗਈ ਅਤੇ ਕੁੱਤਾ ਵੀ, ਤਾਂ ਚਰਚਾ ਕਿਸ ਬਾਰੇ ਹੈ? ’ ਰੇਣੂਕਾ ਨੇ ਕਿਹਾ ਕਿ ਉਸ ਦੇ ਕੋਲ ਅਜਿਹੇ ਬਹੁਤ ਸਾਰੇ ਗਲੀ ਦੇ ਕੁੱਤੇ ਹਨ। ਜੇ ਤੁਸੀਂ ਚਾਹੋ, ਤਾਂ 10-20 ਦੇ ਸਕਦੀ ਹਾਂ।