ਮੁੰਬਈ : ਘਰੇਲੂ ਏਅਰਲਾਈਨ ਇੰਡੀਗੋ ਨੇ ਵੀਰਵਾਰ ਨੂੰ ਤਿੰਨ ਪ੍ਰਮੁੱਖ ਹਵਾਈ ਅੱਡਿਆਂ ਤੋਂ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ, ਕਿਉਂਕਿ ਕੰਪਨੀ ਗੁਰੂਗ੍ਰਾਮ ਅਧਾਰਤ ਏਅਰਲਾਈਨ ਪਾਇਲਟਾਂ ਲਈ ਨਵੇਂ ਫਲਾਈਟ ਡਿਊਟੀ ਅਤੇ ਆਰਾਮ-ਅਰਸੇ ਦੇ ਨਿਯਮਾਂ ਕਰਕੇ ਆਪਣੀਆਂ ਉਡਾਣਾਂ ਲਈ ਲੋੜੀਂਦਾ ਅਮਲਾ ਯਕੀਨੀ ਬਣਾਉਣ ਵਾਸਤੇ ਸੰਘਰਸ਼ ਕਰ ਰਹੀ ਹੈ। ਇੱਕ ਸੂਤਰ ਨੇ ਦੱਸਿਆ ਕਿ ‘ਇੰਡੀਗੋ ਨੇ ਵੀਰਵਾਰ ਨੂੰ ਤਿੰਨ ਹਵਾਈ ਅੱਡਿਆਂ ਮੁੰਬਈ, ਦਿੱਲੀ ਅਤੇ ਬੰਗਲੁਰੂ ’ਤੇ 300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ’ਤੇ ਰੱਦ ਕੀਤੀਆਂ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ 86 ਹੈ (41 ਆਗਮਨ ਅਤੇ 45 ਰਵਾਨਗੀ), ਜਦੋਂ ਕਿ ਬੰਗਲੁਰੂ ਵਿਚ 73 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 41 ਆਗਮਨ ਹਨ। ਇਸ ਤੋਂ ਇਲਾਵਾ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ 33 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਦੋਂ ਕਿ ‘ਦਿਨ ਦੇ ਅੰਤ ਤੱਕ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ।




