ਕਾਰਪੋਰੇਟ ਘਰਾਣਿਆਂ ਦਾ ਗਲਬਾ ਵਧ ਰਿਹੈ : ਅਰਸ਼ੀ

0
43

ਕਾਮਰੇਡ ਅਣਖੀ ਨੂੰ 34ਵੀਂ ਬਰਸੀ ’ਤੇ ਭਰਪੂਰ ਸ਼ਰਧਾਂਜਲੀਆਂ
ਪਟਿਆਲਾ : ਪੰਜਾਬ ਰਾਜ ਇੰਪਲਾਈਜ਼ ਫੈਡਰੇਸ਼ਨ ਰਜਿਸਟਰੇਸ਼ਨ ਨੰ: 14/1965 ਪੰਜਾਬ ਵੱਲੋਂ ਕਾਮਰੇਡ ਭਗਵਾਨ ਸਿੰਘ ਅਣਖੀ ਦੀ 34ਵੀਂ ਬਰਸੀ ਕਾਮਰੇਡ ਜਰਨੈਲ ਸਿੰਘ ਔਲਖ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਕਾਮਰੇਡ ਭਗਵਾਨ ਸਿੰਘ ਅਣਖੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਮਨਾਈ ਗਈ। ਇਸ ਬਰਸੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਬਿਜਲੀ ਮੁਲਾਜ਼ਮ ਸਾਥੀ ਕਾਮਰੇਡ ਅਣਖੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ। ਪੰਜਾਬ ਦੇ ਸੂਬਾਈ ਜਨਰਲ ਸਕੱਤਰ ਬਲਜੀਤ ਸਿੰਘ ਮੋਦਲਾ ਨੇ ਦੱਸਿਆ ਕਿ ਇਸ ਬਰਸੀ ਨੂੰ ਸੰਬੋਧਨ ਕਰਨ ਲਈ ਮਿਹਨਤਕਸ਼ ਲੋਕਾਂ ਦੇ ਮਹਿਬੂਬ ਆਗੂ ਕਾਮਰੇਡ ਹਰਦੇਵ ਅਰਸ਼ੀ, ਸਾਬਕਾ ਸੂਬਾਈ ਜਨਰਲ ਸਕੱਤਰ ਕਾਮਰੇਡ ਸਿਕੰਦਰ ਨਾਥ, ਸਾਬਕਾ ਸੂਬਾਈ ਡਿਪਟੀ ਜਨਰਲ ਸਕੱਤਰ ਜਗਜੀਤ ਸਿੰਘ ਜੋਗਾ, ਸਾਬਕਾ ਸੂਬਾਈ ਜਨਰਲ ਸਕੱਤਰ ਬਿ੍ਰਜ ਲਾਲ ਵਿਸ਼ੇਸ਼ ਤੌਰ ’ਤੇ ਪੁੱਜੇ। ਕਾਮਰੇਡ ਅਣਖੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਾਮਰੇਡ ਅਰਸ਼ੀ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ, ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਵਿਦਿਆਰਥੀ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾ ਕਿਹਾ ਕਿ ਕੇਂਦਰ ਦੀ ਸਰਕਾਰ ਦਾ ਆਮ ਲੋਕਾਂ ਦੀ ਮਸਲਿਆਂ ਪ੍ਰਤੀ ਕੋਈ ਸਰੋਕਾਰ ਨਹੀਂ ਹੈ। ਪਿਛਲੇ 11 ਸਾਲਾਂ ਤੋਂ ਲਗਾਤਾਰ ਮਹਿੰਗਾਈ ਵਧ ਰਹੀ ਹੈ। ਬੇਰੁਜ਼ਗਾਰੀ ਵਿੱਚ ਅਥਾਹ ਵਾਧਾ ਹੋਇਆ ਹੈ। ਦੇਸ਼ ਸਿਰ ਵਿਦੇਸ਼ੀ ਕਰਜ਼ਾ 200 ਲੱਖ ਕਰੋੋੜ ਤੋਂ ਵੀ ਵਧ ਗਿਆ ਹੈ। ਰੁਪਿਆ ਡਾਲਰ ਦੇ ਮੁਕਾਬਲੇ ਰਿਕਾਰਡ ਤੋੜ ਹੇਠਲੇ ਪੱਧਰ ’ਤੇ ਹੈ, ਯੂਨੀਵਰਸਿਟੀ ਅਤੇ ਕਾਲਜਾਂ ਦਾ ਭਗਵਾਂਕਰਨ ਕਰ ਦਿੱਤਾ ਗਿਆ ਹੈ, ਸਾਰੇ ਦੇਸ਼ ਅੰਦਰ ਸਹਿਮ ਦਾ ਮਾਹੌਲ ਹੈ। ਸਾਰੇ ਦੇਸ਼ ਅੰਦਰ ਕਿਸਾਨ, ਮਜ਼ਦੂਰ ਹਰ ਰੋਜ਼ ਆਤਮ-ਹੱਤਿਆਵਾਂ ਕਰ ਰਹੇ ਹਨ, ਕੇਂਦਰ ਦੀ ਸਰਕਾਰ ਨੂੰ ਇਹਨਾਂ ਦੀ ਜ਼ਰਾ ਵੀ ਪ੍ਰਵਾਹ ਨਹੀਂ ਹੈ। ਇਸ ਦੇ ਉਲਟ ਉਹ ਲਗਾਤਾਰ ਵੱਡੇ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕਾ ਬਣੀ ਹੋਈ ਹੈ। ਕੌਡੀਆਂ ਦੇ ਭਾਅ ਦੇਸ਼ ਦੇ ਪਬਲਿਕ ਸੈਕਟਰ ਦੇ ਅਦਾਰੇ ਵੇਚੇ ਜਾ ਰਹੇ ਹਨ। ਵੱਡੇ-ਵੱਡੇ ਅਦਾਰਿਆਂ ਅੰਦਰ ਕਾਰਪੋਰੇਟ ਘਰਾਣਿਆਂ ਦੀ ਮਨਾਪਲੀ ਹੋ ਚੁੱਕੀ ਹੈ। ਇਹ ਮਨਾਪਲੀ ਐਨੀ ਵਧ ਗਈ ਹੈ ਕਿ ਕੇਂਦਰ ਸਰਕਾਰ ਨੂੰ ਵੀ ਝੁਕਾ ਲੈਂਦੀ ਹੈ। ਇੰਡੀਗੋ ਏਅਰਲਾਈਨਜ਼ ਦੀ ਉਦਾਹਰਣ ਸਾਡੇ ਸਾਹਮਣੇ ਹੈ। ਸਰਕਾਰ ਇਹਨਾਂ ਵੱਲ ਧਿਆਨ ਦੇਣ ਦੀ ਬਜਾਏ ਸਾਰੇ ਹਿੰਦੁਸਤਾਨ ਵਿੱਚ ਹਿੰਦੂ-ਮੁਸਲਮਾਨ-ਹਿੰਦੂ-ਮੁਸਲਮਾਨ ਕਰਨ ਲੱਗੀ ਹੋਈ ਹੈ। ਆਪਣੇ ਖਿਲਾਫ ਵਧਦੀ ਹੋਈ ਐਂਟੀ ਇਨਕਬੈਂਸੀ ਨੂੰ ਕਾਬੂ ਕਰਨ ਲਈ ਲਗਾਤਾਰ ਚੋਣਾਂ ਚੋਰੀ ਕੀਤੀਆਂ ਜਾ ਰਹੀਆਂ ਹਨ। ਚੋਰੀ ਦੀਆਂ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇਸ਼ ਲਗਾਤਾਰ ਬਰਬਾਦੀ ਵੱਲ ਵਧ ਰਿਹਾ ਹੈ। ਇਸ ਮੌਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਪੰਜ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਰਾਹੀਂ ਕੇਂਦਰ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਪੁਰਾਣੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਜਿਹੜੇ 4 ਕਿਰਤ ਕੋਡ ਬਣਾਏ ਗਏ ਹਨ, ਉਹ ਸਾਰੇ ਮੁਲਾਜ਼ਮ ਵਿਰੋਧੀ, ਮਜ਼ਦੂਰ ਵਿਰੋਧੀ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹਨ। ਇਨ੍ਹਾ ਨੂੰ ਵਾਪਸ ਲੈ ਕੇ ਮੁਲਾਜ਼ਮਾਂ, ਮਜ਼ਦੂਰਾਂ ਦੇ ਹੱਕ ਵਿੱਚ ਕਿਰਤ ਕਾਨੂੰਨ ਬਣਾਏ ਜਾਣ।ਦੂਸਰੇ ਮਤੇ ਰਾਹੀਂ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਬਿਜਲੀ ਸੋਧ ਬਿੱਲ 2025 ਬਿਜਲੀ ਅਦਾਰਿਆਂ ਦਾ ਅੰਨੇ੍ਹਵਾਹ ਨਿੱਜੀਕਰਨ ਕਰਨ ਲਈ ਅਤੇ ਬਿਜਲੀ ਅਦਾਰੇ ਦੇ ਵੰਡ, ਟਰਾਂਸਮਿਸ਼ਨ ਅਤੇ ਪੈਦਾਵਾਰ ਦੇ ਸਿਸਟਮ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਰਾਹ ਪੱਧਰਾ ਕਰਦਾ ਹੈ ਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ।ਤੀਸਰੇ ਮਤੇ ਰਾਹੀਂ ਪੰਜਾਬ ਸਰਕਾਰ ਅਤੇ ਬਿਜਲੀ ਕਾਰਪੋਰੇਸ਼ਨਾਂ ਦੀਆਂ ਦੋਨੋਂ ਮੈਨੇਜਮੈਂਟਾਂ ਤੋਂ ਮੰਗ ਕੀਤੀ ਕਿ ਬਿਜਲੀ ਕਾਰਪੋਰੇਸ਼ਨ ਦੀਆਂ ਸਰਕਾਰੀ ਜਾਇਦਾਦਾਂ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਫੈਸਲੇ ਨੂੰੂ ਤੁਰੰਤ ਵਾਪਸ ਲਿਆ ਜਾਵੇ ਅਤੇ ਇਹਨਾਂ ਥਾਵਾਂ ’ਤੇ ਬਣੀਆਂ ਇਮਾਰਤਾਂ ਦਾ ਨਵੀਨੀਕਰਨ ਕੀਤਾ ਜਾਵੇ। ਚੌਥੇ ਮਤੇ ਰਾਹੀਂ ਪੰਜਾਬ ਸਰਕਾਰ ਅਤੇ ਬਿਜਲੀ ਕਾਰਪੋਰੇਸ਼ਨ ਦੀਆਂ ਮੈੈਨੇਜਮੈਂਟਾਂ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮ ਜਥੇਬੰਦੀਆਂ ਨਾਲ ਮੰਗਾਂ ਉਪਰ ਬਣੀਆਂ ਸਹਿਮਤੀਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਮੁਲਾਜ਼ਮਾਂ ਦੀਆਂ ਪੇ ਬੈਂਡ, ਪੇ-ਸਕੇਲ ਅਤੇ ਤਰੱਕੀ ਵਰਗੀਆਂ ਅਹਿਮ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।ਪੰਜਵੇਂ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਅੰਨ੍ਹੇਵਾਹ ਕੀਤਾ ਜਾ ਰਿਹਾ ਨਿੱਜੀਕਰਨ ਤੁਰੰਤ ਬੰਦ ਕੀਤਾ ਜਾਵੇ। ਇਸ ਨਿੱਜੀਕਰਨ ਨਾਲ ਪਬਲਿਕ ਸੈਕਟਰ ਦੇ ਅਦਾਰਿਆਂ ਅੰਦਰ ਕਾਰਪੋਰੇਟਾਂ ਦੀ ਵੱਡੇ ਪੱਧਰ ’ਤੇ ਮਨਾਪਲੀ ਪੈਦਾ ਹੋ ਰਹੀ ਹੈ, ਇਸ ਨਾਲ ਉਹ ਆਮ ਲੋਕਾਂ ਦੇ ਹਿੱਤਾਂ ਨਾਲ ਤਾਂ ਖਿਲਵਾੜ ਕਰਦੇ ਹੀ ਹਨ। ਉਹ ਐਨੇ ਤਾਕਤਵਰ ਹੋ ਜਾਂਦੇ ਹਨ ਕਿ ਸਰਕਾਰਾਂ ਨੂੰ ਵੀ ਝੁਕਾਅ ਲੈਂਦੇ ਹਨ। ਕਾਮਰੇਡ ਅਣਖੀ ਨੂੰ ਨਿਰਭੈ ਸਿੰਘ, ਲਖਵੀਰ ਸਿੰਘ ਸੁੱਖੇਵਾਲਾ, ਰਾਮ ਸਿੰਘ ਸੈਣੀ, ਪੂਰਨ ਸਿੰਘ ਗੁੰਮਦੀ, ਮਨਿੰਦਰ ਸਿੰਘ, ਜਸਵਿੰਦਰ ਬਰਗਾੜੀ, ਸੁਖਦੇਵ ਸਿੰਘ ਬੱਗੀ ਪਤਨੀ ਹਰਵਿੰਦਰ ਅਮਲੋਹ, ਸੁਰਜੀਤ ਗਾਬਾ, ਕਿਸਾਨ ਸਭਾ ਪੰਜਾਬ ਪ੍ਰਧਾਨ ਬਲਕਰਣ ਬਰਾੜ, ਕੁਲਵੰਤ ਮੌਲਵੀ, ਅਮਰੀਕ ਸਿੰਘ ਖੰਨਾ, ਲੱਲੂ ਰਾਮ ਟੀ.ਐੱਲ.ਐੱਸ.ਸੀ. ਪ੍ਰਧਾਨ, ਗੁਰਮੁੱਖ ਸਿੰਘ, ਅਮਰੀਕ ਸਿੰਘ ਨੂਰਪੁਰ, ਬੀ.ਐੱਸ. ਸੈਣੀ, ਸਤੀਸ਼ ਕੁਮਾਰ, ਬਲਕਾਰ ਸਿੰਘ ਭੁੱਲਰ, ਵਿਜੇ ਕੁਮਾਰ, �ਿਸ਼ਨ ਗੋਪਾਲ ਹੁਸ਼ਿਆਰਪੁਰ, ਅਭਿਸ਼ੇਕ ਰਤਨ, ਅੰਕਿਤ ਸ਼ਰਮਾ ਆਦਿ ਆਗੂਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।