ਟੋਰਾਂਟੋ : ਇੱਥੇ 30 ਸਾਲਾ ਕੁਮਾਰੀ ਹਿਮਾਂਸ਼ੀ ਖੁਰਾਣਾ ਦਾ ਕਤਲ ਕਰ ਦਿੱਤਾ ਗਿਆ ਤੇ ਪੁਲਸ ਉਸ ਦੇ 32 ਸਾਲਾ ਸਾਥੀ ਅਬਦੁਲ ਗਫੂਰੀ ਦੀ ਭਾਲ ਕਰ ਰਹੀ ਹੈ। ਜਾਂਚਕਰਤਿਆਂ ਨੇ ਕਿਹਾ ਹੈ ਕਿ ਇਹ ਘਟਨਾ ਇੰਟੀਮੇਟ ਪਾਰਟਨਰ ਵਾਇਲੈਂਸ (ਨਜ਼ਦੀਕੀ ਸਾਥੀ ਦੀ ਹਿੰਸਾ) ਨਾਲ ਸੰਬੰਧਤ ਜਾਪਦੀ ਹੈ। ਪੁਲਸ ਨੇ ਕਿਹਾ, ‘‘19 ਦਸੰਬਰ ਦੀ ਰਾਤ ਲੱਗਭੱਗ 10:41 ਵਜੇ ਸਟਰੈਚਨ ਐਵੇਨਿਊ ਅਤੇ ਵੈਲਿੰਗਟਨ ਸਟਰੀਟ ਵੈਸਟ ਖੇਤਰ ਵਿੱਚ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਭਾਲ ਰਾਤ ਭਰ ਜਾਰੀ ਰਹੀ। 20 ਦਸੰਬਰ ਨੂੰ ਸਵੇਰੇ ਲੱਗਭੱਗ 6:30 ਵਜੇ, ਅਧਿਕਾਰੀਆਂ ਨੇ ਲਾਪਤਾ ਮਹਿਲਾ ਦੀ ਲਾਸ਼ ਇੱਕ ਰਿਹਾਇਸ਼ ਦੇ ਅੰਦਰੋਂ ਬਰਾਮਦ ਕੀਤੀ।’’ ਉਨ੍ਹਾ ਅੱਗੇ ਕਿਹਾ ਕਿ ਇਸ ਮੌਤ ਨੂੰ ਕਤਲ (ਹੋਮੀਸਾਈਡ) ਵਜੋਂ ਦੇਖਿਆ ਜਾ ਰਿਹਾ ਹੈ। ਪੁਲਸ ਅਨੁਸਾਰ ਪੀੜਤ ਅਤੇ ਸ਼ੱਕੀ ਇੱਕ-ਦੂਜੇ ਨੂੰ ਜਾਣਦੇ ਸਨ। ਗਫੂਰੀ ਫਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਲਈ ਕੈਨੇਡਾ-ਵਿਆਪੀ ਵਾਰੰਟ ’ਤੇ ਲੋੜੀਂਦਾ ਹੈ।





