ਈਸਾਈਆਂ ’ਤੇ ਹਮਲੇ

0
47

ਬੀਤੇ ਦਿਨੀਂ ਭਾਜਪਾ ਸ਼ਾਸਤ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰ ਜਬਲਪੁਰ ਦੇ ਚਰਚ ’ਚ �ਿਸਮਸ ਦੇ ਜਸ਼ਨ ਦੇ ਸਿਲਸਿਲੇ ’ਚ ਨੇਤਰਹੀਣ ਬੱਚਿਆਂ ਨੂੰ ਦਾਅਵਤ ਵੇਲੇ ਇੱਕ ਭਾਜਪਾ ਨੇਤਰੀ ਅੰਜੂ ਭਾਰਗਵ ਨੇ ਇੱਕ ਨੇਤਰਹੀਣ ਮਹਿਲਾ ਨੂੰ ਇਸ ਕਰਕੇ ਕੁੱਟ ਦਿੱਤਾ ਕਿ ਉਹ ਬੱਚਿਆਂ ਦਾ ਧਰਮ ਪਰਿਵਰਤਨ ਕਰਵਾ ਰਹੀ ਹੈ। ਪੁਲਸ ਵਾਲੇ ਚੁੱਪਚਾਪ ਦੇਖਦੇ ਰਹੇ ਤੇ ਨੇਤਰੀ ਹਮਲਾ ਕਰਕੇ ਆਰਾਮ ਨਾਲ ਨਿਕਲ ਗਈ। ਦਾਅਵਤ ਵਿੱਚ ਸ਼ਾਮਲ ਬੱਚਿਆਂ ਨੇ ਦੱਸਿਆ ਕਿ ਧਰਮ ਪਰਿਵਰਤਨ ਲਈ ਕੁਝ ਨਹੀਂ ਕਿਹਾ ਗਿਆ, ਉਨ੍ਹਾਂ ਨੂੰ ਸਿਰਫ ਭੋਜ ਦਿੱਤਾ ਗਿਆ ਸੀ। ਜਬਲਪੁਰ ਵਿੱਚ ਹੀ ਇੱਕ ਹੋਰ ਘਟਨਾ ’ਚ ਕੁਝ ਗੁੰਡੇ ਜੈ ਸ੍ਰੀਰਾਮ ਦੇ ਨਾਅਰੇ ਲਾਉਦੇ ਚਰਚ ਵਿੱਚ ਵੜ ਗਏ। ਉਹ ਵੀ ਦੋਸ਼ ਲਾ ਰਹੇ ਸਨ ਕਿ ਉੱਥੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਦਿੱਲੀ ਦੇ ਲਾਜਪਤ ਨਗਰ ਵਿੱਚ ਸੜਕ ’ਤੇ ਸਾਂਤਾ ਦੀ ਟੋਪੀ ਪਾਏ ਬੱਚਿਆਂ ਤੇ ਮਹਿਲਾਵਾਂ ਨਾਲ ਬਜਰੰਗ ਦਲ ਦੇ ਗੁੰਡਿਆਂ ਨੇ ਇਹ ਕਹਿ ਕੇ ਬਦਤਮੀਜ਼ੀ ਕੀਤੀ ਕਿ ਉਹ ਧਰਮ ਪਰਿਵਰਤਨ ਕਰਾਉਣ ਲਈ ਸੜਕ ’ਤੇ ਚੱਕਰ ਲਾ ਰਹੇ ਹਨ। ਹਰਿਦੁਆਰ ਵਿੱਚ ਹਿੰਦੂ ਸੰਗਠਨਾਂ ਨੇ ਹੁਕਮ ਜਾਰੀ ਕੀਤਾ ਕਿ ਹੋਟਲ ਤੇ ਦੁਕਾਨਾਂ ਵਾਲੇ �ਿਸਮਸ ’ਤੇ ਜਸ਼ਨ ਮਨਾਉਣ ਵਾਲੇ ਪ੍ਰੋਗਰਾਮ ਨਹੀਂ ਕਰ ਸਕਦੇ। ਇਕ ਹੋਟਲ ਨੇ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਕਿਹਾ ਕਿ ਉਸ ਦਿਨ ਗੰਗਾ ਆਰਤੀ ਕੀਤੀ ਜਾਵੇਗੀ। ਕੇਰਲਾ ਵਿੱਚ ਆਰ ਐੱਸ ਐੱਸ ਦੇ ਲੋਕ ਸਕੂਲਾਂ ’ਤੇ ਦਬਾਅ ਪਾ ਰਹੇ ਹਨ ਕਿ ਉਹ �ਿਸਮਸ ਦੇ ਪ੍ਰੋਗਰਾਮ ਰੱਦ ਕਰ ਦੇਣ। ਓਡੀਸ਼ਾ ਵਿੱਚ ਇੱਕ ਸੜਕ ’ਤੇ ਸਾਂਤਾ ਦੀ ਡਰੈੱਸ ਵੇਚਣ ਵਾਲਿਆਂ ਨੂੰ ਧਮਕਾਇਆ ਗਿਆ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬਕਾਇਦਾ ਬਿਆਨ ਜਾਰੀ ਕਰਕੇ ਹਿੰਦੂਆਂ ਨੂੰ ਕਿਹਾ ਹੈ ਕਿ ਉਹ �ਿਸਮਸ ਦੇ ਪੋ੍ਰਗਰਾਮਾਂ ਵਿੱਚ ਸ਼ਾਮਲ ਨਾ ਹੋਣ।
ਇਹ ਸਭ ਕੁਝ ਧਰਮ ਪਰਿਵਰਤਨ ਦੇ ਵਿਰੋਧ ਦੇ ਨਾਂਅ ’ਤੇ ਕੀਤਾ ਜਾ ਰਿਹਾ ਹੈ, ਜਿਸ ਦਾ ਕੋਈ ਸਬੂਤ ਨਹੀਂ ਹੈ। ਭਾਰਤ ਦੇ ਸੰਵਿਧਾਨ ਮੁਤਾਬਕ ਧਰਮ ਪ੍ਰਚਾਰ ਤੇ ਧਰਮ ਪਰਿਵਰਤਨ ਕੋਈ ਅਪਰਾਧ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ’ਚ ਕਈ ਰਾਜਾਂ ਨੇ ਅਜਿਹੇ ਕਾਨੂੰਨ ਬਣਾ ਦਿੱਤੇ ਹਨ, ਜਿਨ੍ਹਾਂ ਮੁਤਾਬਕ ਲਾਲਚ ਦੇ ਕੇ ਜਾਂ ਜਬਰੀ ਧਰਮ ਪਰਿਵਰਤਨ ਨੂੰ ਅਪਰਾਧ ਐਲਾਨਿਆ ਗਿਆ ਹੈ। ਇਨ੍ਹਾਂ ਕਾਨੂੰਨਾਂ ਦੀ ਆੜ ਵਿੱਚ ਈਸਾਈਆਂ ’ਤੇ ਹਮਲੇ ਹੋ ਰਹੇ ਹਨ। ਵਿਡੰਬਨਾ ਇਹ ਹੈ ਕਿ ਅਜਿਹੇ ਮਾਮਲਿਆਂ ਵਿੱਚ ਹਿੰਸਾ ਦੇ ਸ਼ਿਕਾਰ ਈਸਾਈਆਂ ਨੂੰ ਹੀ ਗਿ੍ਰਫਤਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ’ਤੇ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ। ਲੱਗਭੱਗ ਸਾਰੇ ਰਾਜਾਂ ਵਿੱਚ ਈਸਾਈਆਂ ’ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦੀ ਖਬਰ ਆਉਦੀ ਰਹਿੰਦੀ ਹੈ, ਪਰ ਭਾਜਪਾ ਸ਼ਾਸਤ ਛੱਤੀਸਗੜ੍ਹ ਤਾਂ ਈਸਾਈਆਂ ਖਿਲਾਫ ਹਿੰਸਾ ਦਾ ਕੇਂਦਰ ਬਣ ਗਿਆ ਹੈ।
ਹਿੰਦੂ ਜਥੇਬੰਦੀਆਂ ਦੀ ਦਲੀਲ ਹੈ ਕਿ ਈਸਾਈ ਹਿੰਦੂਆਂ ਦਾ ਧਰਮ ਪਰਿਵਰਤਨ ਕਰਾਉਦੇ ਹਨ, ਪਰ ਭਾਰਤ ਵਿੱਚ ਈਸਾਈਆਂ ਦੀ ਆਬਾਦੀ ਕੁਲ ਆਬਾਦੀ ਦਾ ਸਿਰਫ 2.3 ਫੀਸਦੀ ਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਹਿੱਸਾ ਲੱਗਭੱਗ ਏਨਾ ਹੀ ਚੱਲਿਆ ਆ ਰਿਹਾ ਹੈ। ਸਚਾਈ ਇਹ ਹੈ ਕਿ ਪਿਛਲੀ ਜਨਗਣਨਾ ਵਿੱਚ ਈਸਾਈਆਂ ਦੀ ਆਬਾਦੀ ’ਚ ਵਾਧਾ ਦਰ 22 ਫੀਸਦੀ ਤੋਂ ਘਟ ਕੇ 15 ਫੀਸਦੀ ਰਹਿ ਗਈ ਸੀ। ਫਿਰ ਵੀ ਈਸਾਈ ਹਿੰਦੂਆਂ ਲਈ ਖਤਰਾ ਬਣੇ ਹੋਏ ਹਨ! ਈਸਾਈਆਂ ਖਿਲਾਫ ਮੁਹਿੰਮ ਕੁਝ ਸਾਲਾਂ ਤੋਂ ਤੇਜ਼ੀ ਨਾਲ ਚੱਲ ਰਹੀ ਹੈ। ਈਸਾਈਆਂ ਨੇ ਸਕੂਲ ਬਣਾਏ, ਹਸਪਤਾਲ ਬਣਾਏ, ਕੁਸ਼ਟ ਰੋਗੀਆਂ ਦੇ ਇਲਾਜ ਲਈ ਪ੍ਰਬੰਧ ਕੀਤੇ। ਉਨ੍ਹਾਂ ਦੇ ਸਕੂਲਾਂ ਵਿੱਚੋਂ ਨਿਕਲਣ ਵਾਲੇ ਲੱਖਾਂ ਹਿੰਦੂ ਬੱਚੇ ਅੱਜ ਚੁੱਪ ਕਿਉ ਹਨ? ਅਤੇ ਆਪਾਂ ਚੁੱਪ ਕਿਉ ਹਾਂ? ਅਦਾਲਤਾਂ ਖਾਮੋਸ਼ ਕਿਉ ਹਨ? ਸਿਆਸੀ ਦਲ ਕਿਉ ਚੁੱਪ ਹਨ? ਕੀ ਈਸਾਈ ਭਾਰਤ ਦੇ ਲੋਕ ਨਹੀਂ? ਕੀ ਉਹ ਇਨਸਾਨ ਨਹੀਂ?