ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਪਿਛਲੇ 11 ਸਾਲਾਂ ਵਿੱਚ ਨੀਮ ਫੌਜੀ ਬਲਾਂ ਦੇ 23 ਹਜ਼ਾਰ ਤੋਂ ਵੱਧ ਜਵਾਨਾਂ ਨੇ ਨੌਕਰੀ ਛੱਡੀ। ਸਭ ਤੋਂ ਵੱਧ 7493 ਬੀ ਐੱਸ ਐੱਫ ਦੇ ਸਨ। ਪਿਛਲੇ ਦਿਨੀਂ ਮੰਤਰਾਲੇ ਨੇ ਤਿ੍ਰਣਮੂਲ ਕਾਂਗਰਸ ਦੇ ਯੂਸੁਫ ਪਠਾਨ ਦੇ ਸਵਾਲ ਦੇ ਜਵਾਬ ਵਿੱਚ ਲੋਕ ਸਭਾ ਵਿੱਚ ਇਹ ਵੀ ਦੱਸਿਆ ਕਿ 2023 ਤੱਕ ਕਰੀਬ 440 ਜਵਾਨਾਂ ਨੇ ਖੁਦਕੁਸ਼ੀ ਕੀਤੀ ਅਤੇ ਆਪਸੀ ਲੜਾਈ ਦੇ 7 ਕੇਸ ਹੋਏ। 2014 ਤੋਂ ਨੈਸ਼ਨਲ ਸਕਿਉਰਟੀ ਗਾਰਡ ਦੇ ਕਿਸੇ ਜਵਾਨ ਨੇ ਨੌਕਰੀ ਨਹੀਂ ਛੱਡੀ, ਜਦਕਿ 2014 ਤੋਂ 2025 ਤੱਕ ਸੀ ਆਰ ਪੀ ਦੇ 7456 ਅਤੇ ਆਈ ਟੀ ਬੀ ਪੀ ਦੇ 1967, ਐੱਸ ਐੱਸ ਬੀ ਦੇ 1936 ਤੇ ਆਸਾਮ ਰਾਈਫਲਜ਼ ਦੇ 371 ਜਵਾਨਾਂ ਨੇ ਨੌਕਰੀ ਛੱਡੀ।




