ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਵਾਲੇ ਸਿੱਖਾਂ ਦੇ ਇਕ ਵਫਦ ਨੇ ਸੋਮਵਾਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾ ਨੂੰ ਪ੍ਰਸ਼ਾਦ ਤੇ ਆਪਣਾ ਅਸ਼ੀਰਵਾਦ ਦਿੱਤਾ। ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਕੋਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਗੁਦਰੁਆਰੇ ਨੇ ਪ੍ਰਧਾਨ ਮੰਤਰੀ ਲਈ ‘ਅਖੰਡ ਪਾਠ’ ਰੱਖਿਆ ਹੈ।
ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਸੰਬੰਧ ’ਚ 15 ਤੋਂ 17 ਸਤੰਬਰ ਤੱਕ ਰੱਖੇ ‘ਅਖੰਡ ਪਾਠ’ ਦੌਰਾਨ ਗੁਰਦੁਆਰੇ ਵੱਲੋਂ ਲੰਗਰ, ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਸਿੱਖਾਂ ਦੇ ਵਫਦ ਨੇ ਪ੍ਰਧਾਨ ਮੰਤਰੀ ਨਾਲ ਉਨ੍ਹਾ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾ ਨੂੰ ਪ੍ਰਸ਼ਾਦ ਤੇ ਅਸ਼ੀਰਵਾਦ ਦਿੱਤਾ। ਵਫਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਦਸਤਾਰ ਸਜਾਈ ਅਤੇ ਉਨ੍ਹਾ ਨੂੰ ਸਿਰੋਪਾ ਵੀ ਭੇਟ ਕੀਤਾ।