ਗਣੇਸ਼ ਉਈਕੇ ਸਣੇ 6 ਮਾਓਵਾਦੀ ਮਾਰੇ

0
43

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਕਿਹਾ ਕਿ ਓਡੀਸ਼ਾ ਦੇ ਕੰਧਮਾਲ ਜੰਗਲਾਂ ਵਿੱਚ ਵੱਡੇ ਅਪ੍ਰੇਸ਼ਨ ਦੌਰਾਨ ਮਾਓਵਾਦੀ ਕੇਂਦਰੀ ਕਮੇਟੀ ਦੇ ਮੈਂਬਰ ਗਣੇਸ਼ ਉਈਕੇ ਅਤੇ ਪੰਜ ਹੋਰ ਨਕਸਲੀਆਂ ਨੂੰ ਮਾਰ ਦਿੱਤਾ ਗਿਆ। ਸ਼ਾਹ ਨੇ ਕਿਹਾ, ‘‘ਇਸ ਵੱਡੀ ਸਫਲਤਾ ਨਾਲ ਓਡੀਸ਼ਾ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦੀ ਦਹਿਲੀਜ਼ ’ਤੇ ਖੜ੍ਹਾ ਹੈ। ਅਸੀਂ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਖਤਮ ਕਰਨ ਲਈ ਵਚਨਬੱਧ ਹਾਂ।’’ ਸੀ ਪੀ ਆਈ (ਮਾਓਵਾਦੀ) ਕੇਂਦਰੀ ਕਮੇਟੀ ਦੇ ਮੈਂਬਰ ਉਈਕੇ ’ਤੇ 1.1 ਕਰੋੜ ਰੁਪਏ ਦਾ ਇਨਾਮ ਸੀ। ਛੱਤੀਸਗੜ੍ਹ ਨੇ ਉਸ ਦਾ 40 ਲੱਖ, ਤਿਲੰਗਾਨਾ ਤੇ ਆਂਧਰਾ ਨੇ 25-25 ਲੱਖ ਤੇ ਓਡੀਸ਼ਾ ਨੇ ਇੱਕ ਕਰੋੜ ਇੱਕ ਲੱਖ ਇਨਾਮ ਐਲਾਨਿਆ ਹੋਇਆ ਸੀ। ਓਡੀਸ਼ਾ ਪੁਲਸ, ਸੀ ਆਰ ਪੀ ਤੇ ਬੀ ਐੱਸ ਐੱਫ ਦੀ ਸਾਂਝੀ ਟੀਮ ਨੇ ਚੱਕਾਪੜ ਪੁਲਸ ਸਟੇਸ਼ਨ ਖੇਤਰ ਦੇ ਇੱਕ ਜੰਗਲ ਵਿੱਚ ਉਈਕੇ ਅਤੇ ਦੋ ਮਹਿਲਾਵਾਂ ਸਣੇ ਤਿੰਨ ਹੋਰ ਮਾਓਵਾਦੀਆਂ ਨੂੰ ਮਾਰਿਆ। ਗਣੇਸ਼ ਉਈਕੇ (69) ਨੂੰ ਉਸ ਦੇ ਉਪਨਾਮ ਪੱਕਾ ਹਨੂੰਮੰਤੂ, ਰਾਜੇਸ਼ ਤਿਵਾੜੀ, ਚਮਰੂ ਅਤੇ ਰੂਪਾ ਨਾਲ ਵੀ ਜਾਣਿਆ ਜਾਂਦਾ ਸੀ। ਉਹ ਤਿਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਚੇਂਦੂਰ ਮੰਡਲ ਅਧੀਨ ਪੈਂਦੇ ਪਿੰਡ ਪੁਲੇਮਾਲਾ ਦਾ ਰਹਿਣ ਵਾਲਾ ਸੀ। ਦੋ ਮਾਓਵਾਦੀਆਂ ਨੂੰ ਕੰਧਮਾਲ ਜ਼ਿਲ੍ਹੇ ਦੇ ਬੇਲਘਰ ਥਾਣੇ ਦੇ ਇਲਾਕੇ ਵਿੱਚ ਪੈਂਦੇ ਗੰੁਮਾ ਜੰਗਲ ਵਿੱਚ ਮਾਰਿਆ ਗਿਆ।