ਰਾਜਸਥਾਨ ’ਚ ਮਸਜਿਦ ਨੇੜੇ ਪਥਰਾਅ, ਇੰਟਰਨੈੱਟ ਬੰਦ

0
31

ਜੈਪੁਰ : ਰਾਜਸਥਾਨ ਦੇ ਚੋਮੂ ਕਸਬੇ ਵਿੱਚ ਮਸਜਿਦ ਦੇ ਨੇੜੇ ਕਥਿਤ ਕਬਜ਼ੇ ਨੂੰ ਲੈ ਕੇ ਜਾਰੀ ਵਿਵਾਦ ਕਾਰਨ ਹੋਈ ਪੱਥਰਬਾਜ਼ੀ ਦੀ ਘਟਨਾ ਤੋਂ ਬਾਅਦ ਸ਼ੁੱਕਰਵਾਰ ਸੁਰੱਖਿਆ ਸਖਤ ਕਰ ਦਿੱਤੀ ਗਈ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਪੁਲਸ ਨੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਜੈਪੁਰ ਇਹ ਘਟਨਾ ਕਲੰਦਰੀ ਮਸਜਿਦ ਦੇ ਨੇੜੇ ਵਾਪਰੀ, ਜਿੱਥੇ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇੱਕ ਧਿਰ ਨੇ ਪਹਿਲਾਂ ਸਵੈ-ਇੱਛਾ ਨਾਲ ਵਿਵਾਦਤ ਕਬਜ਼ਾ ਹਟਾ ਦਿੱਤਾ ਸੀ, ਪਰ ਜਦੋਂ ਕੁਝ ਵਿਅਕਤੀਆਂ ਨੇ ਉੱਥੇ ਲੋਹੇ ਦੇ ਐਂਗਲ ਲਗਾ ਕੇ ਢਾਂਚੇ ਨੂੰ ਪੱਕੇ ਤੌਰ ’ਤੇ ਮੁੜ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਣਾਅ ਵਧ ਗਿਆ। ਜਦੋਂ ਪੁਲਸ ਨੇ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਦਖਲ ਦਿੱਤਾ ਤਾਂ ਕੁਝ ਲੋਕਾਂ ਨੇ ਪੁਲਸ ਮੁਲਾਜ਼ਮਾਂ ’ਤੇ ਪੱਥਰਬਾਜ਼ੀ ਕੀਤੀ।