ਟੋਰਾਂਟੋ ਹਵਾਈ ਅੱਡੇ ’ਤੇ ਸੈਂਕੜੇ ਉਡਾਣਾਂ ਪ੍ਰਭਾਵਤ

0
34

ਵੈਨਕੂਵਰ : ਟੋਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾਂ ਪ੍ਰਭਾਵਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ ਢਾਈ ਘੰਟੇ ਦੇਰ ਨਾਲ ਸਿਗਨਲ ਦਿੱਤੇ ਗਏ। ਏ ਟੀ ਸੀ ਸੂਤਰਾਂ ਅਨੁਸਾਰ ਜਹਾਜ਼ ਨੂੰ ਤਿਲਕਣ ਦੇ ਖਤਰੇ ਤੋਂ ਬਚਾਉਣ ਲਈ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਹਵਾਈ ਪੱਟੀਆਂ ਦੀ ਸਫਾਈ ਵਾਲਾ ਅਮਲਾ ਲਗਾਤਾਰ ਕੰਮ ਕਰ ਰਿਹਾ ਹੈ, ਫਿਰ ਵੀ ਕੁਝ ਉਡਾਣਾਂ ਨੂੰ ਤੁਰੰਤ ਉਡਾਣ ਭਰਨ ਜਾਂ ਉਤਰਨ ਲਈ ਤੁਰੰਤ ਆਗਿਆ ਦੇਣੀ ਸੁਰੱਖਿਅਤ ਨਹੀਂ ਸੀ। ਏਅਰ ਇੰਡੀਆ ਦੇ ਦਿੱਲੀ ਲਈ ਜਹਾਜ਼, ਜਿਸ ਨੇ ਦੁਪਹਿਰ 1:05 ਵਜੇ ਉਡਾਣ ਭਰਨੀ ਸੀ, ਢਾਈ ਘੰਟੇ ਦੇਰੀ ਨਾਲ ਚੱਲਿਆ। ਇਸੇ ਤਰ੍ਹਾਂ ਲੰਮੀ ਦੂਰੀ ਦੀਆਂ ਕਈ ਹੋਰ ਉਡਾਣਾਂ ਵੀ ਦੇਰੀ ਨਾਲ ਉਡੀਆਂ।