ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਵੀ ਬੀ ਜੀ ਰਾਮ ਜੀ’ ਸਕੀਮ ਬਾਰੇ ਕਿਹਾ ਕਿ ‘ਮਨਰੇਗਾ ਸਿਰਫ਼ ਇਕ ਸਕੀਮ ਨਹੀਂ ਸੀ, ਮਨਰੇਗਾ ਇਕ ਅਧਿਕਾਰ-ਅਧਾਰਤ ਸੰਕਲਪ ਸੀ। ਮਨਰੇਗਾ ਨੇ ਦੇਸ਼ ਭਰ ਦੇ ਲੱਖਾਂ ਲੋਕਾਂ ਨੂੰ ਘੱਟੋ-ਘੱਟ ਉਜਰਤ ਪ੍ਰਦਾਨ ਕੀਤੀ… ਇਹ ਅਧਿਕਾਰ-ਅਧਾਰਤ ਸਿੱਧੇ ਰੁਜ਼ਗਾਰ ਦੀ ਧਾਰਨਾ ’ਤੇ ਹਮਲਾ ਹੈ ਅਤੇ ਇਹ ਰਾਜਾਂ ਦੇ ਸੰਘੀ ਢਾਂਚੇ ’ਤੇ ਵੀ ਹਮਲਾ ਹੈ। ਕੇਂਦਰ ਰਾਜਾਂ ਤੋਂ ਪੈਸਾ ਖੋਹ ਰਿਹਾ ਹੈ। ਇਸ ਨਾਲ ਦੇਸ਼ ਨੂੰ, ਗਰੀਬਾਂ ਨੂੰ ਨੁਕਸਾਨ ਹੋਵੇਗਾ।’ ਉਨ੍ਹਾ ਕਿਹਾ, ‘ਮੈਨੂੰ ਦੱਸਿਆ ਗਿਆ ਹੈ ਕਿ ਇਹ ਫ਼ੈਸਲਾ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਕੈਬਨਿਟ ਨਾਲ ਸਲਾਹ ਕੀਤੇ ਬਿਨਾਂ ਲਿਆ ਗਿਆ ਹੈ। ਇਹ ਤੁਹਾਨੂੰ ਮੌਜੂਦਾ ਸਥਿਤੀ ਦੱਸਦਾ ਹੈ : ਇਕ ਬੰਦੇ ਦਾ ਦਿਖਾਵਾ… ਸਾਰਾ ਲਾਭ ਸਿਰਫ਼ ਦੋ ਜਾਂ ਤਿੰਨ ਅਰਬਪਤੀਆਂ ਲਈ ਹੈ… ਇਹ ਪੇਂਡੂ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ…।’




