ਸ਼ਾਹਕੋਟ (ਗਿਆਨ ਸੈਦਪੁਰੀ)
ਪਿਛਲੇ ਲੰਮੇ ਸਮੇਂ ਤੋਂ ਬੇਜ਼ਮੀਨੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਸਕੀਮ ਨੂੰ ਅਮਲੀ ਰੂਪ ਦੇਣ ਲਈ ਸਰਕਾਰ ਦੀ ਢਿੱਲਮੱਠ ਵਿਰੁੱਧ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ¢ ਮਜ਼ਦੂਰ ਵਰਗ ਨੂੰ ਕੁਝ ਰਾਹਤ ਦੇਣ ਵਾਲੀਆਂ ਹੋਰ ਸਕੀਮਾਂ ਵਿੱਚ ਘਾਲੇ-ਮਾਲੇ ਕੀਤੇ ਜਾਣ ਦੇ ਵਰਤਾਰੇ ਵਾਂਗ ਪੰਜ-ਪੰਜ ਮਰਲੇ ਦੇਣ ਵਾਲੀ ਸਕੀਮ ਵਿੱਚ ਵੀ ਪਿੰਡਾਂ ਦੇ ਧਨਾਢਾਂ ਵੱਲੋਂ ਦਾਬੇ ਦੀ ਸਿਆਸਤ ਰਾਹੀਂ ਮਜ਼ਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ¢ ਜ਼ਿਲ੍ਹਾ ਫਾਜ਼ਿਲਕਾ ਦੇ ਪੇਂਡੂ ਅਮੀਰਾਂ ਅੰਦਰ ਮਨੰੂਵਾਦੀ ਸੋਚ ਅਧੀਨ ਮਜ਼ਦੂਰ ਵਰਗ ਤੇ ਖਾਸ ਕਰਕੇ ਦਲਿਤਾਂ ਨੂੰ ‘ਕੀੜੇ-ਮਕÏੜੇ’ ਸਮਝਣ ਦਾ ਵਰਤਾਰਾ ਬਾਕੀ ਪੰਜਾਬ ਨਾਲੋਂ ਵਧੇਰੇ ਜਾਪਦਾ ਹੈ¢ ਇਸ ਦੀ ਇੱਕ ਉਘੜਵੀਂ ਮਿਸਾਲ ਵਿੱਚ ਇਸ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਦੇ ਪਿੰਡ ਬੋਧੀ ਵਾਲਾ ਪਿੱਥਾ ਦੀ ਸਾਹਮਣੇ ਹੈ¢ ਇਹ ਮਾਮਲਾ 2022 ਤੋਂ ਲਟਕਿਆ ਹੋਇਆ ਹੈ¢ ਇੱਥੋਂ ਦੇ ਬਹੁਤ ਸਾਰੇ ਲੋੜਵੰਦਾਂ ਨੂੰ ਪੰਜ-ਪੰਜ ਮਰਲੇ ਦੇਣ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ, ਪਰ ਅਸਲ ਵਿੱਚ ਇਹ ਪਲਾਟ ਸਾਢੇ ਤਿੰਨ-ਤਿੰਨ ਮਰਲੇ ਦੇ ਹਨ¢ ਇਸ ਬੇਇਨਸਾਫੀ ਦਾ ਸ਼ਿਕਾਰ ਪ੍ਰਮੋਦ ਕੁਮਾਰ ਪੰਜਾਬ ਖੇਤ ਮਜ਼ਦੂਰ ਸਭਾ ਦਾ ਕਾਰਕੁਨ ਹੈ¢ ਉਸ ਨੇ ਇਨਸਾਫ ਲੈਣ ਦੀ ਠਾਣ ਲਈ ਤੇ ਸਭਾ ਦੀ ਹਾਈ ਕਮਾਨ ਨਾਲ ਰਾਬਤਾ ਕੀਤਾ¢ ਸਭਾ ਦੇ ਆਗੂਆਂ ਨੇ ਇਹ ਮਸਲਾ ਪੇਂਡੂ ਤੇ ਖੇਤ ਮਜ਼ਦੂਰਾਂ ਜਥੇਬੰਦੀਆਂ ਨਾਲ ਸਾਂਝਾ ਕੀਤਾ¢
2022 ਵਿੱਚ ਗਠਿਤ ਕੈਬਨਿਟ ਸਬ-ਕਮੇਟੀ ਨਾਲ ਸਾਂਝੇ ਮੋਰਚੇ ਦੇ ਆਗੂਆਂ ਨੇ ਮਜ਼ਦੂਰ ਵਰਗ ਦੀਆਂ ਹੋਰ ਮੰਗਾਂ ਦੇ ਨਾਲ-ਨਾਲ ਬੋਦੀ ਵਾਲਾ ਪਿੱਥਾ ਵਾਲਾ ਮਸਲਾ ਵੀ ਵਿਚਾਰਿਆ¢ ਸਬ-ਕਮੇਟੀ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਵੇਲੇ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਸਨ¢ ਖਜ਼ਾਨਾ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਫਾਜ਼ਿਲਕਾ ਜ਼ਿਲੇ ਨਾਲ ਸੰਬੰਧਤ ਪੰਜ-ਪੰਜ ਮਰਲੇ ਦੇ ਪਲਾਟ ਵਾਲਾ ਮਸਲਾ ਹੱਲ ਕਰਵਾਇਆ ਜਾਵੇ¢ਇਸੇ ਦÏਰਾਨ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਹਦਾਇਤ ‘ਤੇ ਪੰਜਾਬ ਖੇਤ ਮਜ਼ਦੂਰ ਸਭਾ ਦਾ ਵਫਦ ਖੂਈਆਂ ਸਰਵਰ ਦੀ ਵੇਲੇ ਦੀ ਬੀ ਡੀ ਪੀ ਓ ਗਗਨਦੀਪ ਕÏਰ ਨੂੰ ਮਿਲਿਆ¢ ਉਨ੍ਹਾ ਵਫਦ ਨੂੰ ਭਰੋਸਾ ਦਿੱਤਾ ਸੀ ਕਿ ਬੇਇਨਸਾਫੀ ਦੂਰ ਕੀਤੀ ਜਾਵੇਗੀ¢ 2022 ਤੋਂ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਦਿੱਤਾ ਜਾ ਰਿਹਾ ਭਰੋਸਾ 2026 ਆਉਣ ਤੱਕ ਅਮਲ ਵਿੱਚ ਨਹੀਂ ਆ ਸਕਿਆ¢ ਬੋਦੀ ਵਾਲਾ ਪਿੱਥਾ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਦੀ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕੀਤੀ ਜਾ ਰਹੀ ਚਾਰਾਜ਼ੋਈ ਦੀ ਲਗਾਤਾਰਤਾ ਵਜੋਂ ਸਭਾ ਦੇ ਵਫਦ ਨੇ ਫਾਜ਼ਲਕਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ੁਭਾਸ਼ ਚੰਦਰ ਨਾਲ ਗੱਲਬਾਤ ਕੀਤੀ¢ ਇਸ ਵਫਦ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਕਾਮਰੇਡ ਰਿਸ਼ੀਪਾਲ ਵਿੱਤ ਸਕੱਤਰ, ਕਾਮਰੇਡ ਬਲਵੀਰ ਸਿੰਘ ਜ਼ਿਲ੍ਹਾ ਆਗੂ ਅਤੇ ਸਾਥੀ ਪ੍ਰਮੋਦ ਕੁਮਾਰ ਸ਼ਾਮਿਲ ਸਨ¢ਏ ਡੀ ਸੀ ਨੇ ਪਹਿਲਾਂ ਤਾਂ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਵਾਲਾ ਵਤੀਰਾ ਵਰਤਿਆ¢ ਇੱਥੋਂ ਤੱਕ ਆਖ ਦਿੱਤਾ ਕਿ ਪਿੰਡ ਦੇ ਸਰਪੰਚ ਨੂੰ ਮਨਾਓ, ਅਸੀਂ ਇਸ ਮਸਲੇ ਤੇ ਕੀ ਕਰ ਸਕਦੇ ਹਾਂ? ਜਦੋਂ ਮਜ਼ਦੂਰ ਆਗੂਆਂ ਨੇ ਤਰਕਸੰਗਤ ਤਰੀਕੇ ਨਾਲ ਗੱਲ ਨੂੰ ਸਮਝਾਉਂਦਿਆਂ ਅਧਿਕਾਰੀ ਨੂੰ ਆਪਣੇ ਅਧਿਕਾਰ ਖੇਤਰ ਦਾ ਅਹਿਸਾਸ ਕਰਵਾਇਆ ਤਾਂ ਉਹਨਾਂ ਦੀ ਬੋਲਬਾਣੀ ਵਿੱਚ ਫਰਕ ਪੈ ਗਿਆ¢ ਆਗੂਆਂ ਅਜਿਹੇ ਮਸਲੇ ਹੱਲ ਕਰਵਾਉਣ ਦੀਆਂ ਮਿਸਾਲਾਂ ਦਿੰਦਿਆਂ ਆਪਣੇ ਹੱਕ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਤਾਂ ਉਹਨਾਂ ‘ਭਰੋਸਾ’ ਦੇਣ ਦਾ ਫਾਰਮੂਲਾ ਵਰਤਣਾ ਸ਼ੁਰੂ ਕਰ ਦਿੱਤਾ¢ ਏ ਡੀ ਸੀ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਆਗੂਆਂ ਕਿਹਾ ਕਿ 11 ਜਨਵਰੀ ਤੱਕ ਇਨਸਾਫ ਮਿਲਣ ਦਾ ਇੰਤਜ਼ਾਰ ਕੀਤਾ ਜਾਵੇਗਾ¢ ਵਰਨਾ 12 ਜਨਵਰੀ ਨੂੰ ਉਨ੍ਹਾ (ਏ ਡੀ ਸੀ) ਦਫਤਰ ਦੇ ਦਰਾਂ ਅੱਗੇ ਧਰਨਾ ਦੇ ਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ¢





