ਲੰਡਨ : ਇੰਟਰਨੈਸ਼ਨਲ ਕਿ੍ਰਕਟ ਕੌਂਸਲ (ਆਈ ਸੀ ਸੀ) ਨੇ ਇਕ ਦਿਨਾ, ਟੈੱਸਟ ਤੇ ਟੀ-20 ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕੀਤਾ ਹੈ। ਹੁਣ ਜੇ ਕੋਈ ਬੱਲੇਬਾਜ਼ ਆਊਟ ਹੁੰਦਾ ਹੈ ਤਾਂ ਨਵੇਂ ਬੱਲੇਬਾਜ਼ ਨੂੰ ਦੋ ਮਿੰਟ ਦੇ ਅੰਦਰ ਕਰੀਜ਼ ’ਤੇ ਆ ਕੇ ਸਟਰਾਈਕ ਲੈਣੀ ਪਵੇਗੀ। ਜੇ ਉਹ ਅਜਿਹਾ ਨਹੀਂ ਕਰੇਗਾ ਤਾਂ ਉਸ ਖਿਲਾਫ ਵਿਰੋਧੀ ਟੀਮ ਦਾ ਕਪਤਾਨ ਟਾਈਮ ਆਊਟ ਦੀ ਅਪੀਲ ਕਰ ਸਕਦਾ ਹੈ, ਜਦਕਿ ਪਹਿਲਾਂ ਇਹ ਸਮਾਂ ਤਿੰਨ ਮਿੰਟ ਦਾ ਸੀ। ਟੀ-20 ਵਿਚ ਇਹ ਸਮਾਂ 90 ਸਕਿੰਟ ਦਾ ਹੋਵੇਗਾ। ਇਸ ਤੋਂ ਇਲਾਵਾ ਜਦ ਕੋਈ ਬੱਲੇਬਾਜ਼ ਕੈਚ ਆਊਟ ਹੁੰਦਾ ਹੈ ਤਾਂ ਨਵਾਂ ਆਉਣ ਵਾਲਾ ਬੱਲੇਬਾਜ਼ ਹੀ ਕਰੀਜ਼ ’ਤੇ ਆ ਕੇ ਸਟਰਾਈਕ ਲਵੇਗਾ, ਜਦਕਿ ਪਹਿਲਾਂ ਕਰੀਜ਼ ’ਤੇ ਡਟੇ ਦੂਜੇ ਬੱਲੇਬਾਜ਼ ਵੱਲੋਂ ਬੱਲੇਬਾਜ਼ੀ ਸਿਰੇ ’ਤੇ ਪੁੱਜਣ ਤੋਂ ਬਾਅਦ ਸਟਰਾਈਕ ਸੰਭਾਲੀ ਜਾਂਦੀ ਸੀ।