ਵੈਨੇਜ਼ੁਏਲਾ ‘ਤੇ ਅਮਰੀਕੀ ਸਾਮਰਾਜ ਦਾ ਹਮਲਾ ਅੱਤ ਨਿੰਦਣਯੋਗ : ਬੰਤ ਬਰਾੜ, ਹਰਭਜਨ

0
10

ਸਰਾਏ ਅਮਾਨਤ ਖਾਂ/ਝਬਾਲ (ਮੱਖਣ ਮਨੋਜ/ਹਰਜਿੰਦਰ ਸੋਨੀ)
ਹਰ ਸਾਲ ਦੀ ਤਰ੍ਹਾਂ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਹਾੜੇ ‘ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਗਦਰੀ ਯੋਧਿਆਂ ਅਤੇ ਸਮੂਹ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਵਿਸ਼ਾਲ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਪ੍ਰੋਗਰਾਮ ਬਲਵਿੰਦਰ ਸਿੰਘ ਦੁਧਾਲਾ, ਜਸਬੀਰ ਸਿੰਘ ਗਿੱਲ, ਗੁਰਦਿਆਲ ਸਿੰਘ ਖਡੂਰ ਸਾਹਿਬ, ਗੁਰਬਿੰਦਰ ਸਿੰਘ ਸੋਹਲ, ਗੁਰਦੀਪ ਸਿੰਘ ਗਿੱਲਵਾਲੀ, ਗੁਰਮੁੱਖ ਸਿੰਘ ਸ਼ੇਰਗਿੱਲ ਤੇ ਰੁਪਿੰਦਰ ਕÏਰ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ¢
ਯਾਦ ਰਹੇ ਕਿ ਹਰ ਸਾਲ ਬਾਬਾ ਸੋਹਣ ਸਿੰਘ ਭਕਨਾ ਦੇ ਪਰਵਾਰ ਵੱਲੋਂ ਜਸਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਉਹਨਾ ਦੀ ਯਾਦਗਾਰ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਸਥਾਨਕ ਬਾਬਾ ਸੋਹਣ ਸਿੰਘ ਭਕਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾਂਦੀ ਹੈ, ਜਿਸ ਵਿੱਚ ਪਾਰਟੀ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕੇ ਦੇ ਲੋਕ ਹਿੱਸਾ ਲੈਂਦੇ ਹਨ¢ ਇਸ ਵਾਰੀ ਫਿਰ ਉਸੇ ਇਨਕਲਾਬੀ ਉਤਸ਼ਾਹ ਨਾਲ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਾਨਫਰੰਸ ਤੇ ਕਵੀਸ਼ਰੀ ਜਥੇ ਰਾਹੀਂ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ¢
ਇਸ ਮÏਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਅਤੇ ਸੂਬਾਈ ਆਗੂ ਹਰਭਜਨ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਮਿਹਨਤਕਸ਼ ਲੋਕਾਂ ਲਈ ਬਹੁਤ ਮਾਰੂ ਹਨ¢ ਕੇਂਦਰ ਦੀ ਭਾਜਪਾ ਸਰਕਾਰ ਨਵੇਂ ਤੋਂ ਨਵਾਂ ਕਾਨੂੰਨ ਬਣਾ ਰਹੀ ਹੈ, ਜੋ ਕਿ ਮਜ਼ਦੂਰ-ਕਿਸਾਨ ਦਾ ਗਲਾ ਘੁੱਟਣ ਵਾਲਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਲਾ ਹੁੰਦਾ ਹੈ | ਉਹਨਾਂ ਯਾਦ ਕਰਾਇਆ ਕਿ ਬਾਬਾ ਸੋਹਣ ਸਿੰਘ ਭਕਨਾ ਤੇ ਉਹਨਾ ਦੇ ਗਦਰੀ ਸਾਥੀ ਦੇਸ਼ ਦੀ ਅਸਲੀ ਆਜ਼ਾਦੀ ਲਈ ਆਪਣੀ ਜਾਨ ਦੀ ਬਾਜ਼ੀ ਲਾ ਗਏ ਅਤੇ ਉਹਨਾਂ ਆਜ਼ਾਦੀ ਤੋਂ ਬਾਅਦ ਵੀ ਇਸ ਦੇਸ਼ ਵਿੱਚ ਲੋਕਾਂ ਨੂੰ ਬਰਾਬਰ ਤੇ ਖੁਸ਼ਹਾਲ ਵੇਖਣ ਲਈ ਸਮਾਜਵਾਦੀ ਰਾਜ ਪ੍ਰਬੰਧ ਲਈ ਸੰਘਰਸ਼ ਕੀਤਾ¢ ਅੱਜ ਸੰਸਾਰ ਸਾਮਰਾਜੀ ਸ਼ਕਤੀਆਂ ਦੀ ਦਲਾਲੀ ਕਰਦਿਆਂ ਸਾਡੇ ਦੇਸ਼ ਦੀ ਕੇਂਦਰ ਅਤੇ ਪੰਜਾਬ ਸਰਕਾਰ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ¢ ਧਰਮ-ਜਾਤਾਂ ਦੇ ਨਾਂਅ ‘ਤੇ ਨਫਰਤ ਪੈਦਾ ਕੀਤੀ ਜਾ ਰਹੀ ਹੈ¢ ਸੋ ਇਸ ਕਰਕੇ ਅੱਜ ਦੇਸ਼ ਦੇ ਮਜ਼ਦੂਰ ਤੇ ਕਿਸਾਨ ਅਤੇ ਹੋਰ ਮਿਹਨਤਕਸ਼ ਜਨਤਾ ਦਾ ਫਰਜ਼ ਬਣਦਾ ਹੈ ਕਿ ਉਹ ਵਿਸ਼ਾਲ ਸਾਂਝਾ ਸੰਘਰਸ਼ ਏਨੀ ਵੱਡੀ ਪੱਧਰ ‘ਤੇ ਲਿਜਾਣ ਕਿ ਸਾਡੇ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਬਣ ਸਕੇ¢ ਅੱਜ ਦੇਸ਼ ਦੀ ਸਰਕਾਰ ਨੇ ਨਰੇਗਾ ਕਾਨੂੰਨ ਤੋੜ ਦਿੱਤਾ ਹੈ ¢ਮਜ਼ਦੂਰਾਂ ਦੇ ਹੱਕ ਦੇ ਹੋਰ ਕਾਨੂੰਨ ਵੀ ਤੋੜ ਦਿੱਤੇ ਹਨ | ਚਾਰ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ, ਜਿਹਨਾਂ ਨਾਲ ਦੇਸ਼ ਦਾ ਮਜ਼ਦੂਰ ਬੰਧੂਆ ਮਜ਼ਦੂਰ ਬਣ ਜਾਵੇਗਾ¢ ਬਿਜਲੀ ਬਿੱਲ ਕਾਨੂੰਨ ਬਣਾਉਣ ਲਈ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਸਮੁੱਚੀ ਬਿਜਲੀ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੋਵੇਗੀ¢ ਕੰਮ ਦਿਹਾੜੀ ਸਮਾਂ 12 ਘੰਟੇ ਤੱਕ ਕਰ ਦਿੱਤਾ ਗਿਆ ਹੈ, ਜੋ ਕਿ ਗੁਲਾਮਦਾਰੀ ਦੀ ਨਿਸ਼ਾਨੀ ਹੈ | ਭਾਰਤੀ ਕਮਿਊਨਿਸਟ ਪਾਰਟੀ ਕੇਂਦਰ ਤੇ ਪੰਜਾਬ ਸਰਕਾਰ ਦੇ ਅਜਿਹੇ ਮਾਰੂ ਫੈਸਲਿਆਂ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੀ ਹੈ¢ਸੋ ਇਸ ਸਮੇਂ ਸਭ ਤੋਂ ਪਹਿਲਾਂ ਵੱਖ-ਵੱਖ ਕਮਿਊਨਿਸਟ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਉਹ ਇੱਕ ਪਲੇਟਫਾਰਮ ‘ਤੇ ਇਕੱਠਿਆਂ ਹੋ ਕੇ ਵਿਸ਼ਾਲ ਸੰਘਰਸ਼ ਦੀ ਸ਼ੁਰੂਆਤ ਕਰਨ |
ਇਸ ਮÏਕੇ ਕਮਿਊਨਿਸਟ ਆਗੂਆਂ ਨੇ ਅਮਰੀਕਾ ਵੱਲੋਂ ਵੈਨੇਜ਼ੂਏਲਾ ‘ਤੇ ਹਮਲਾ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ¢ ਉਹਨਾਂ ਕਿਹਾ ਕਿ ਅਮਰੀਕੀ ਸਾਮਰਾਜ ਅੱਜ ਹਲਕੇ ਕੁੱਤੇ ਵਾਂਗ ਦੁਨੀਆ ਦੇ ਮਾੜੇ ਦੇਸ਼ਾਂ ਮਗਰ ਪਿਆ ਹੈ¢ ਉਹ ਇਰਾਕ ਵਾਂਗ ਹੀ ਇਸ ਦੇਸ਼ ਵਿੱਚੋਂ ਤੇਲ ਤੇ ਸੋਨੇ ਦੇ ਭੰਡਾਰ ਕਾਬੂ ਕਰਨਾ ਚਾਹੁੰਦਾ ਹੈ¢
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਦੇਸ਼ ਭਗਤਾਂ ਦੀ ਯਾਦ ਨੂੰ ਸਾਂਭਣ ਲਈ ਦੇਸ਼ ਭਗਤ ਯਾਦਗਾਰ ਬਣਾਉਣ ਸਮੇਂ ਆਪਣੀ ਜਮੀਨ ਵੇਚ ਕੇ ਵੱਡਾ ਹਿੱਸਾ ਪਾਇਆ¢ ਉਹਨਾ ਬਹੁਤ ਸਾਰੇ ਦੇਸ਼ ਭਗਤਾਂ ਦੇ ਰੁਲ਼ ਰਹੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਵੀ ਖੋਲਿ੍ਹਆ¢ ਉਹਨਾ ਨੂੰ ਕਮਿਊਨਿਸਟ ਪਾਰਟੀਆਂ ਦੀ ਫੁੱਟ ਵੀ ਬਹੁਤ ਬੁਰੀ ਲੱਗੀ¢ਬਾਬਾ ਜੀ ਉਹ ਮਹਾਨ ਦੇਸ਼ ਭਗਤ ਸਨ, ਜਿਹਨਾ ਗਦਰੀ ਯੋਧਿਆਂ ਤੋਂ ਇਲਾਵਾ ਭਗਤ ਸਿੰਘ ਤੇ ਉਹਦੇ ਸਾਥੀਆਂ ਨਾਲ ਵੀ ਜੇਲ੍ਹ ਵਿੱਚ ਇਕੱਠਿਆਂ ਸਮਾਂ ਬਿਤਾਇਆ, ਉਹ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ¢ ਬਾਬਾ ਜੀ ਨੇ ਇਸ ਪਿੰਡ ਤੇ ਇਲਾਕੇ ਦੇ ਮੁੰਡਿਆਂ ਤੇ ਖਾਸ ਕਰ ਕੁੜੀਆਂ ਦੀ ਸਿੱਖਿਆ ਲਈ ਵੱਡਾ ਉਪਰਾਲਾ ਕਰਦਿਆਂ ਆਪਣੀ ਜ਼ਮੀਨ ਵਿੱਚ ਸਕੂਲ ਖੋਲਿ੍ਹਆ ਅਤੇ ਅਖੀਰ ਦਸ ਏਕੜ ਜ਼ਮੀਨ ਇਹ ਸਰਕਾਰੀ ਸਕੂਲ ਨੂੰ ਦੇ ਦਿੱਤੀ | ਬਾਬਾ ਜੀ ਘੱਟ ਕਲਾਸਾਂ ਪੜੇ੍ਹ ਹੋਣ ਦੇ ਬਾਵਜੂਦ ਬੜੇ ਉੱਚੀ ਵਿਦਵਤਾ ਦੇ ਮਾਲਕ ਸਨ ਅਤੇ ਉਹ ਹਮੇਸ਼ਾ ਸਮੁੱਚੀ ਮਨੁੱਖਤਾ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਸਨ¢ ਬਾਬਾ ਜੀ 29 ਸਾਲ ਦੀ ਜੇਲ੍ਹ ਤੇ ਜ਼ਾਲਮ ਸਰਕਾਰਾਂ ਦੇ ਵੱਡੇ ਤਸੀਹੇ ਝੱਲਦਿਆਂ ਵੀ 98 ਸਾਲ ਦੀ ਵੱਡੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ¢
ਸਥਾਨਕ ਆਗੂਆਂ ਦਵਿੰਦਰ ਸੋਹਲ, ਲਖਬੀਰ ਸਿੰਘ ਨਿਜ਼ਾਮਪੁਰਾ, ਪਿ੍ਥੀਪਾਲ ਮਾੜੀਮੇਘਾ, ਬਲਵਿੰਦਰ ਸਿੰਘ ਦੁਧਾਲਾ ਤੇ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ ਲਗਾਤਾਰ ਪੂਰੀ ਇਨਕਲਾਬੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਚੱਲੇ ਕਿ ਇਸ ਦੇਸ਼ ਦੀ ਆਜ਼ਾਦੀ ਅਤੇ ਇੱਥੋਂ ਦੇ ਮਿਹਨਤਕਸ਼ ਲੋਕਾਂ ਲਈ ਬਾਬਾ ਸੋਹਣ ਸਿੰਘ ਭਕਨਾ ਤੇ ਉਹਦੇ ਸਾਥੀਆਂ ਦੀ ਕਿੱਡੀ ਵੱਡੀ ਦੇਣ ਹੈ | ਪੰਜਾਬ ਇਸਤਰੀ ਸਭਾ ਵੱਲੋਂ ਸੂਬਾਈ ਪ੍ਰਧਾਨ ਰਜਿੰਦਰ ਪਾਲ ਕÏਰ ਨੇ ਕਿਹਾ ਕਿ ਅੱਜ ਅÏਰਤਾਂ ‘ਤੇ ਵੱਡੇ ਜ਼ੁਲਮ ਹੋ ਰਹੇ ਹਨ, ਸਮੇਂ ਦੇ ਹਾਕਮ ਜ਼ਾਲਮਾਂ ਦਾ ਸਾਥ ਦੇ ਰਹੇ ਹਨ, ਜੋ ਕਿ ਕਦਾਚਿਤ ਬਰਦਾਸ਼ਤ ਕਰਨ ਯੋਗ ਨਹੀਂ¢ ਬੁਲਾਰਿਆਂ ਇਹ ਵੀ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਅੱਜ ਦੇਸ਼ ਦੇ ਕਿਸਾਨ ਸੰਘਰਸ਼ ਦੇ ਮੈਦਾਨ ਵਿੱਚ ਹਨ, ਇਸੇ ਤਰ੍ਹਾਂ ਹੀ ਮਜ਼ਦੂਰਾਂ ਅਤੇ ਹੋਰ ਤਬਕਿਆਂ ਨੂੰ ਵੀ ਸਾਂਝੇ ਰੂਪ ਵਿੱਚ ਸਮੇਂ ਦੀਆਂ ਸਰਮਾਏਦਾਰ ਸਰਕਾਰਾਂ ਵਿਰੁੱਧ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ¢ ਹੋਰਨਾਂ ਤੋਂ ਇਲਾਵਾ ਟਰੇਡ ਯੂਨੀਅਨ ਆਗੂ ਨਰਿੰਦਰ ਬੱਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ, ਬਲਕਾਰ ਸਿੰਘ ਦੁਧਾਲਾ, ਸਰਬਜੀਤ ਸਿੰਘ ਭੱਲਾ, ਮੰਗਲ ਸਿੰਘ ਭੈਣੀ, ਸੀਮਾ ਸੋਹਲ, ਗੁਰਬਿੰਦਰ ਸਿੰਘ ਸੋਹਲ ਤੇ ਨਰਿੰਦਰ ਪਾਲ ਪਾਲ਼ੀ ਨੇ ਵੀ ਆਪਣੇ ਵਿਚਾਰ ਰੱਖੇ |