ਕਾਮਰੇਡ ਗੁਰਨਾਮ ਸਿੰਘ ਗਿੱਲ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

0
12

ਲੁਧਿਆਣਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਾਬਕਾ ਸੂਬਾ ਪ੍ਰਧਾਨ, ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਸਰਪ੍ਰਸਤ ਕਾਮਰੇਡ ਗੁਰਨਾਮ ਸਿੰਘ ਗਿੱਲ (80) ਸੰਖੇਪ ਬਿਮਾਰੀ ਦੇ ਚਲਦਿਆਂ ਐਤਵਾਰ ਵਿਛੋੜਾ ਦੇ ਗਏ¢ ਉਨ੍ਹਾ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਸੋਮਵਾਰ ਪਰਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਆਖਰੀ ਰਸਮਾਂ ਕਰਨ ਉਪਰੰਤ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੀ ਤਰਫ਼ੋਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ, ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ, ਬਾਰਡਰ ਜ਼ੋਨ ਦੇ ਆਗੂ ਕੁਲਵਿੰਦਰ ਸਿੰਘ ਬਾਗੜੀਆਂ, ਸਰਕਲ ਆਗੂ ਸੋਬਨ ਸਿੰਘ ਨੇ ਉਨ੍ਹਾ ਵੱਲੋਂ ਆਪਣੇ ਜੀਵਨ ਵਿੱਚ ਮਿਹਨਤਕਸ਼ ਜਮਾਤ ਦੀ ਨਿਰਸਵਾਰਥ ਰਹਿ ਕੇ ਸਰਕਾਰਾਂ ਦਾ ਤਸ਼ੱਦਦ ਝੱਲਦੇ ਹੋਏ ਸੁਚੱਜੀ ਅਗਵਾਈ ਕਰਦਿਆਂ ਲਾਲ ਝੰਡੇ ਦੀ ਰਹਿਨੁਮਾਈ ਹੇਠ ਦੱਬੇ-ਕੁਚਲੇ ਲੋਕਾਂ ਦੀ ਬੰਦਖਿਲਾਸੀ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਸਨਮਾਨ ਵਜੋਂ ਮਿ੍ਤਕ ਦੇਹ ‘ਤੇ ਏਟਕ ਜਥੇਬੰਦੀ ਦਾ ਲਾਲ ਝੰਡਾ ਅਤੇ ਲੋਈ ਪਾ ਕੇ ਅਤੇ ਲੁਧਿਆਣਾ ਜ਼ਿਲ੍ਹੇ ਦੀ ਭਾਰਤੀ ਕਮਿਊਨਿਸਟ ਪਾਰਟੀ ਦੀ ਤਰਫ਼ੋ ਡੀ ਪੀ ਮÏੜ, ਡਾ. ਅਰੁਣ ਮਿੱਤਰਾ, ਐੱਮ ਐੱਸ ਭਾਟੀਆ, ਡਾ. ਰਾਜਿੰਦਰਪਾਲ ਸਿੰਘ ਅÏਲਖ , ਡਾ. ਅਜੀਤ ਸਿੰਘ ਕਮੇਸਵਰ, ਰਮੇਸ਼ ਰਤਨ ਨੇ ਪਾਰਟੀ ਦਾ ਝੰਡਾ ਪਾ ਕੇ ਅੰਤਮ ਵਿਦਾਇਗੀ ਦਿੱਤੀ | ਉਨ੍ਹਾ ਦੀ ਅੰਤਮ ਯਾਤਰਾ ਵਿੱਚ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਸੰਬੰਧਤ ਏਟਕ ਦੇ ਸੂਬਾ ਪ੍ਰਧਾਨ ਰਾਧੇਸ਼ਿਆਮ, ਵਰਕਿੰਗ ਪ੍ਰਧਾਨ ਚਮਕÏਰ ਸਿੰਘ ਬੀਰਮੀ, ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਮੀਤ ਪ੍ਰਧਾਨ ਰਾਜ ਕੁਮਾਰ ਤਿਵਾੜੀ, ਮੀਤ ਪ੍ਰਧਾਨ ਬਲਬੀਰ ਸਿੰਘ ਮਾਨ, ਸਰਕਲ ਆਗੂ ਮਨਜੀਤ ਸਿੰਘ ਮਨਸੂਰਾਂ, ਸੁਖਦੇਵ ਸਿੰਘ ਲਲਤੋਂ, ਜਸਵਿੰਦਰ ਸਿੰਘ ਰਾਣਾ, ਵਿਨੋਦ ਲੜੋਈਆ, ਸੁੱਚਾ ਸਿੰਘ, ਪੰਕਜ ਕੁਮਾਰ, ਜੋਗਿੰਦਰ ਕੁਮਾਰ ਜਗਰਾਉਂ, ਮੱਘਰ ਸਿੰਘ ਆਦਿ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਤੋਂ ਇਲਾਵਾ ਰਿਸ਼ਤੇਦਾਰ ਤੇ ਸਕੇ-ਸੰਬੰਧੀ ਸ਼ਾਮਲ ਹੋਏ | ਅੰਤਮ ਸੰਸਕਾਰ ਸੁਨੇਤ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਵੱਡੇ ਪੁੱਤਰ ਅਮਰਜੀਤ ਸਿੰਘ ਵੱਲੋਂ ਚਿਖਾ ਨੂੰ ਅਗਨੀ ਦੇਣ ਉਪਰੰਤ ਸੈਂਕੜੇ ਸੇਜਲ ਅੱਖਾਂ ਨਾਲ ਕੀਤਾ ਗਿਆ¢ ਉਨ੍ਹਾ ਦੀ ਅੰਤਮ ਅਰਦਾਸ 11 ਜਨਵਰੀ (ਐਤਵਾਰ) ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਿੰਘ ਸਭਾ, ਹਾਊਸਿੰਗ ਬੋਰਡ ਕਲੋਨੀ, ਲੁਧਿਆਣਾ ਵਿਖੇ 12 ਤੋਂ 2 ਵਜੇ ਤੱਕ ਹੋਵੇਗੀ¢