ਜਲੰਧਰ (ਰਾਜੇਸ਼ ਥਾਪਾ)
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਬਰਾੜ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰ ਅਤੇ ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਆਗੂ ਅਜਮੇਰ ਸਿੰਘ ਸਮਰਾ ਨੇ ਹਮਖਿਆਲ ਸਿਆਸੀ ਧਿਰਾਂ ਤੇ ਜਨ-ਸੰਗਠਨਾਂ, ਨਿਆਂ ਪਸੰਦ ਤੇ ਪ੍ਰਗਤੀਸ਼ੀਲ ਤਾਕਤਾਂ ਨਾਲ ਮਿਲ ਕੇ ਵੈਨੇਜ਼ੁਏਲਾ ‘ਤੇ ਅਮਰੀਕੀ ਹੱਲੇ ਖਿਲਾਫ ਨਿਰੰਤਰ ਪ੍ਰਤੀਰੋਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ¢
ਆਰ ਐੱਮ ਪੀ ਆਈ. ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਉਕਤ ਆਗੂਆਂ ਵੱਲੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਚਾਰੇ ਪਾਰਟੀਆਂ ਦੀਆਂ ਹੇਠਲੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਪਿੰਡਾਂ-ਸ਼ਹਿਰਾਂ ਅੰਦਰ ਅਮਰੀਕੀ ਸਾਮਰਾਜ ਦੀ ਉਕਤ ਦਾਦਾਗਿਰੀ ਖਿਲਾਫ ਸਮੂਹ ਲੋਕਾਈ, ਖਾਸ ਕਰਕੇ ਕਿਰਤੀ ਵਰਗਾਂ ਨੂੰ ਜਾਗਰੂਕ ਅਤੇ ਜਥੇਬੰਦ ਕਰਨ ਪੱਖੋਂ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਥਾਂ-ਪੁਰ-ਥਾਂ ਵੱਡੇ ਲੋਕ ਇਕੱਠ ਕਰਕੇ ਟਰੰਪ ਦੇ ਪੁਤਲੇ ਫੂਕੇ ਜਾਣ¢
ਕਮਿਊਨਿਸਟ ਆਗੂਆਂ ਨੇ ਟਰੰਪ ਦੇ ਇਸ ਪਸਾਰਵਾਦੀ ਹੱਲੇ ਦੀ ਡਟਵੀਂ, ਸਪੱਸ਼ਟ ਨਿਖੇਧੀ ਨਾ ਕਰਨ ਬਦਲੇ ਕੇਂਦਰ ਦੀ ਮੋਦੀ ਸਰਕਾਰ ਦੀ ਵੀ ਕਰੜੀ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਕਿ ਵੈਨੇਜ਼ੁਏਲਾ ‘ਤੇ ਅਮਰੀਕੀ ਹੱਲਾ ਸੰਸਾਰ ਦੇ ਸਭਨਾਂ ਨਵੇਂ ਆਜ਼ਾਦ ਹੋਏ, ਖੁਦਮੁਖਤਾਰ ਦੇਸ਼ਾਂ ਅਤੇ ਵਿਕਾਸਸ਼ੀਲ ਰਾਸ਼ਟਰਾਂ ਲਈ ਖਤਰੇ ਦੀ ਘੰਟੀ ਹੈ¢ਉਨ੍ਹਾਂ ਕਿਹਾ ਕਿ ਇਹ ਗੱਲ ਦਿਨੋ-ਦਿਨ ਵਧੇਰੇ ਤੋਂ ਵਧੇਰੇ ਸਾਫ ਹੁੰਦੀ ਜਾ ਰਹੀ ਹੈ ਕਿ ਅਮਰੀਕਾ ਦੀ ਅਗਵਾਈ ਹੇਠਲਾ ਸਾਮਰਾਜੀ ਦੇਸ਼ਾਂ ਦਾ ਗੱੁਟ ਆਪਣੇ ਆਰਥਕ ਸੰਕਟ ਦਾ ਹੱਲ ਲੱਭਣ ਲਈ ਵਿਸ਼ਵ ਦੇ ਸਭਨਾਂ ਮੁਲਕਾਂ, ਖਾਸ ਕਰਕੇ ਸੰਸਾਰਕ ਦੱਖਣ ਦੇ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹੜੱਪਣ ਲਈ ਵਹਿਸ਼ੀਪੁਣੇ ਦੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ¢ਆਗੂਆਂ ਕਿਹਾ ਕਿ ਅਮਰੀਕਾ ਦੀਆਂ ਧੌਂਸਵਾਦੀ ਕਾਰਵਾਈਆਂ ਤੋਂ ਨਵੀਂ ਵਿਸ਼ਵ ਜੰਗ ਛਿੜਨ ਦਾ ਖਤਰਾ ਪਲੋ-ਪਲੀ ਵਧਦਾ ਜਾ ਰਿਹਾ ਹੈ ਅਤੇ ਵਿਸ਼ਵ ਭਰ ਦੇ ਅਮਨ ਪ੍ਰੇਮੀਆਂ ਨੂੰ ਬਿਨਾਂ ਦੇਰੀ ਇਸ ਨੂੰ ਰੋਕਣ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ¢
ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਯਾਦ ਰੱਖਣ ਯੋਗ ਹੈ ਕਿ ਪਿਛਲੀਆਂ ਦੋ ਸੰਸਾਰ ਜੰਗਾਂ ਵੀ ਸਾਮਰਾਜੀਆਂ ਦੀ ਇਸੇ ਪਸਾਰਵਾਦੀ ਨੀਤੀ ਦੀ ਪੈਦਾਇਸ਼ ਸਨ¢
ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਸਾਮਰਾਜ ਦੇ ਉਕਤ ਤਬਾਹਕੁੰਨ ਨੀਤੀ ਚÏਖਟੇ ਖਿਲਾਫ ਹਰ ਮੁਹਾਜ਼ ਤੋਂ ਸ਼ਕਤੀਸ਼ਾਲੀ ਪ੍ਰਤੀਰੋਧ ਉਸਾਰਨ ਤੇ ਅਮਨ ਦੇ ਚਾਹਵਾਨ ਵਿਸ਼ਵ ਨਾਗਰਿਕਾਂ ਨਾਲ ਯਕਜਹਿਤੀ ਪ੍ਰਗਟਾਉਣ ਦੀ ਅਪੀਲ ਕੀਤੀ ਹੈ¢





