ਲੁਧਿਆਣਾ : ‘ਆਪ’ ਦੇ ਕÏਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਡਰ, ਗੁੰਡਾਗਰਦੀ ਅਤੇ ਹੇਰਾਫੇਰੀ ਵਾਲੀਆਂ ਚੋਣਾਂ ਦੇ ਯੁੱਗ ਤੋਂ ਫੈਸਲਾਕੁੰਨ ਤÏਰ ਉੱਤੇ ਬਾਹਰ ਆ ਗਿਆ ਹੈ¢ ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ਼ ਉੱਤੇ ਗੈਂਗਸਟਰਾਂ ਵਿਰੁੱਧ ਵੱਡੇ ਪੱਧਰ ਉਤੇ ਜੰਗ ਸ਼ੁਰੂ ਕਰੇਗੀ¢
ਪੰਚਾਇਤ ਚੋਣਾਂ ਵਿੱਚ ‘ਆਪ’ ਦੀ 70 ਪ੍ਰਤੀਸ਼ਤ ਤੋਂ ਵੱਧ ਸੀਟਾਂ ਉਤੇ ਸ਼ਾਨਦਾਰ ਜਿੱਤ ਨੂੰ ਸਾਫ਼—ਸੁਥਰੀ ਰਾਜਨੀਤੀ ਅਤੇ ਇਮਾਨਦਾਰ ਸ਼ਾਸਨ ਲਈ ਫਤਵਾ ਦੱਸਦਿਆਂ ‘ਆਪ’ ਮੁਖੀ ਨੇ ਕਿਹਾ ਕਿ ਪੰਜਾਬ ਨੇ ਆਪਣੇ ਇਤਿਹਾਸ ਵਿੱਚ ਸਥਾਨਕ ਇਕਾਈਆਂ ਦੀਆਂ ਚੋਣਾਂ ਸਭ ਤੋਂ ਸਾਫ਼ਗੋਈ ਨਾਲ ਹੁੰਦੀਆਂ ਦੇਖੀਆਂ ਹਨ, ਜਿਨ੍ਹਾਂ ਵਿੱਚ ਇਕ ਵੀ ਵੋਟ ਤਬਦੀਲ ਨਹੀਂ ਹੋਈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ-ਪੱਖੀ ਸ਼ਾਸਨ ਨੇ ਰਵਾਇਤੀ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਦੁਬਾਰਾ ਲਿਖਣ ਲਈ ਮਜਬੂਰ ਕੀਤਾ ਹੈ¢ ਚੁਣੇ ਹੋਏ ਨੁਮਾਇੰਦਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ “ਕਿ ਜੇ ‘ਆਪ’ ਸੱਤਾ ਦੀ ਦੁਰਵਰਤੋਂ ਕਰਨਾ ਚਾਹੁੰਦੀ ਤਾਂ ਇਹ ਬਹੁਤ ਆਸਾਨ ਹੁੰਦਾ | ਜੇ ਅਸੀਂ ਜ਼ਬਰਦਸਤੀ ਕਰਨਾ ਚਾਹੁੰਦੇ ਤਾਂ ਅਸੀਂ ਸਬ—ਡਵੀਜ਼ਨਲ ਮੈਜਿਸਟਰੇਟ ਨੂੰ ਬੁਲਾ ਸਕਦੇ ਸੀ ਅਤੇ ਆਪਣੇ ਉਮੀਦਵਾਰ ਨੂੰ ਚੁਣੇ ਹੋਏ ਐਲਾਨ ਸਕਦੇ ਸੀ¢ ਇਕ ਵੋਟ ਨੂੰ ਇੱਥੇ ਜਾਂ ਉਥੇ ਬਦਲਣਾ ਮੁਸ਼ਕਲ ਨਹੀਂ, ਪਰ ਅਸੀਂ ਅਜਿਹਾ ਨਹੀਂ ਕੀਤਾ¢ਢਿੱਲਮੱਠ ਵਿਰੁੱਧ ਸਪੱਸ਼ਟ ਚੇਤਾਵਨੀ ਦਿੰਦੇ ਹੋਏ ‘ਆਪ’ ਦੇ ਕÏਮੀ ਕਨਵੀਨਰ ਨੇ ਜ਼ੋਰ ਦੇ ਕੇ ਕਿਹਾ ‘ਇਹ ਨਾ ਸੋਚੋ ਕਿ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ¢ ਅਸੀਂ ਜਾਣਦੇ ਹਾਂ ਕਿ ਕÏਣ ਕੰਮ ਕਰ ਰਿਹਾ ਹੈ ਅਤੇ ਕÏਣ ਨਹੀਂ¢ ਤੁਹਾਨੂੰ ਕਿਸੇ ਦੀ ਚਾਪਲੂਸੀ ਕਰਨ ਜਾਂ ਦਿੱਲੀ ਆਉਣ ਜਾਂ ਭਗਵੰਤ ਸਿੰਘ ਮਾਨ ਨੂੰ ਮਿਲਣ ਦੀ ਜ਼ਰੂਰਤ ਨਹੀਂ, ਜਿਸ ਵਿਅਕਤੀ ਨੂੰ ਲੋਕ ਪਿਆਰ ਕਰਦੇ ਹਨ, ਜਿਸ ਦੇ ਕੰਮ ਦੀ ਉਹ ਪ੍ਰਸੰਸਾ ਕਰਦੇ ਹਨ, ਅਰਵਿੰਦ ਕੇਜਰੀਵਾਲ ਉਸ ਦੇ ਘਰ ਜਾ ਕੇ ਉਸ ਨੂੰ ਟਿਕਟ ਦੇਵੇਗਾ, ਤੁਹਾਨੂੰ ਟਿਕਟ ਮੰਗਣ ਦੀ ਜ਼ਰੂਰਤ ਨਹੀਂ | ”ਉਹਨਾ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਸੰਕਟ ਵਿੱਚੋਂ ਕੱਢਣਾ ਬਹੁਤ ਮੁਸ਼ਕਲ ਰਿਹਾ ਹੈ¢ “ਬਹੁਤ ਹਿੰਮਤ ਅਤੇ ਮਿਹਨਤ ਨਾਲ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਾਹਰ ਕੱਢ ਰਹੇ ਹਾਂ¢ ਘਰ—ਘਰ ਜਾ ਕੇ ਲੋਕਾਂ ਨੂੰ ਸਮਝਾਓ ਕਿ ਜੇ ਇਹ ਲੋਕ ਸੱਤਾ ਵਿੱਚ ਵਾਪਸ ਆਉਂਦੇ ਹਨ ਤਾਂ 10,000 ਰੁਪਏ ਦੇ ਬਿਜਲੀ ਬਿੱਲ ਵਾਪਸ ਆ ਜਾਣਗੇ¢ ਅਸੀਂ ਬਹੁਤ ਮੁਸ਼ਕਲ ਨਾਲ ਪੰਜਾਬ ਦੀ ਵਿੱਤੀ ਸਥਿਤੀ ਨੂੰ ਠੀਕ ਕੀਤਾ ਹੈ¢ ਅਸੀਂ ਰਾਜ ਦੇ ਬਜਟ ਦਾ ਪ੍ਰਬੰਧਨ ਕੀਤਾ ਹੈ ਅਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ¢”ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਦੇ ਕÏਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੂਰਦਰਸ਼ੀ ਸੋਚ ਅਤੇ ਗਤੀਸ਼ੀਲਤਾ ਨੇ ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਨੂੰ ਦੁਬਾਰਾ ਲਿਖਣ ਅਤੇ ਆਪਣੀਆਂ ਤਰਜੀਹਾਂ ਉੱਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ¢ ਕੇਜਰੀਵਾਲ ਕਾਰਨ ਇਸ ਦੇਸ਼ ਦੀ ਰਾਜਨੀਤੀ ਬਦਲ ਗਈ ਹੈ¢ਸਿੱਖਿਆ, ਸਿਹਤ ਅਤੇ ਬਿਜਲੀ ਸਿਰਫ਼ ‘ਆਪ’ ਦੇ ਕਾਰਨ ਰਾਜਨੀਤਕ ਚਰਚਾ ਦੇ ਕੇਂਦਰ ਵਿੱਚ ਆਏ ਹਨ¢ ਇਸ ਤੋਂ ਪਹਿਲਾਂ ਕਿਸੇ ਵੀ ਰਾਜਨੀਤਕ ਪਾਰਟੀ ਨੇ ਕਦੇ ਵੀ ਇਨ੍ਹਾਂ ਖੇਤਰਾਂ ਦੀ ਚਿੰਤਾ ਨਹੀਂ ਕੀਤੀ, ਭਾਵੇਂ ਇਹ ਆਮ ਆਦਮੀ ਲਈ ਸਭ ਤੋਂ ਵੱਧ ਮਾਇਨੇ ਰੱਖਦੇ ਹਨ¢





