ਕਿਸ਼ਤਵਾੜ ’ਚ ਆਪ੍ਰੇਸ਼ਨ ਜਾਰੀ

0
20

ਜੰਮੂ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਉਪਰਲੀਆਂ ਪਹਾੜੀਆਂ ’ਤੇ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਤਲਾਸ਼ੀ ਅਪਰੇਸ਼ਨ ਮੰਗਲਵਾਰ ਨੂੰ ਤੀਜੇ ਦਿਨ ਵਿਚ ਦਾਖਲ ਹੋ ਗਿਆ। ਇਹ ਕਾਰਵਾਈ ਐਤਵਾਰ ਨੂੰ ਚਤਰੂ ਪੱਟੀ ਦੇ ਮੰਡਰਾਲ-ਸਿੰਘਪੋਰਾ ਨੇੜੇ ਸੋਨਾਰ ਪਿੰਡ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਪੈਰਾਟਰੂਪਰ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਸੰਘਣੇ ਜੰਗਲ ਵੱਲ ਭੱਜ ਗਏ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਸੁਰੱਖਿਅਤ ਟਿਕਾਣਿਆਂ, ਜਿਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ, ਕੰਬਲ ਅਤੇ ਭਾਂਡੇ ਸ਼ਾਮਲ ਸਨ, ਨੂੰ ਤਬਾਹ ਕਰ ਦਿੱਤਾ ਹੈ। ਜੰਮੂ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਭੀਮ ਸੇਨ ਟੂਟੀ ਅਤੇ ਸੀ ਆਰ ਪੀ ਐੱਫ, ਜੰਮੂ ਦੇ ਇੰਸਪੈਕਟਰ ਜਨਰਲ, ਆਰ ਗੋਪਾਲ ਕਿ੍ਰਸ਼ਨਾ ਰਾਓ ਸਮੇਤ ਸੀਨੀਅਰ ਅਧਿਕਾਰੀ ਵੀ ਮੁਕਾਬਲੇ ਵਾਲੀ ਥਾਂ ’ਤੇ ਪਹੁੰਚ ਗਏ ਹਨ। ਇਸ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਲਈ ਉੱਥੇ ਕੈਂਪ ਸਥਾਪਤ ਕੀਤਾ ਗਿਆ ਹੈ।
ਤਿਲਕ ਕਰਕੇ ਬੱਚੇ ਨੂੰ ਛੱਡਣਾ ਪਿਆ ਸਕੂਲ
ਚੰਡੀਗੜ੍ਹ : ਲੰਡਨ ਵਿੱਚ 8 ਸਾਲਾ ਹਿੰਦੂ ਵਿਦਿਆਰਥੀ ਨੂੰ ਮੱਥੇ ’ਤੇ ਲਾਏ ਤਿਲਕ ਕਰਕੇ ਸਕੂਲ ਬਦਲਣ ਲਈ ਮਜਬੂਰ ਕੀਤਾ ਗਿਆ। ਇਕ ਨਿਊਜ਼ ਚੈਨਲ ਨੇ ਆਪਣੀ ਰਿਪੋਰਟ ਵਿਚ ਬਿ੍ਰਟਿਸ਼ ਹਿੰਦੂ ਅਤੇ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਸਮਾਜਿਕ ਸੰਸਥਾ ‘ਇਨਸਾਈਟ ਯੂਕੇ’ ਦੇ ਹਵਾਲੇ ਨਾਲ ਕਿਹਾ ਕਿ ਲੰਡਨ ਦੇ ਵਿਕਾਰ’ਜ਼ ਗ੍ਰੀਨ ਪ੍ਰਾਇਮਰੀ ਸਕੂਲ ਦੇ ਸਟਾਫ ਨੇ ਬੱਚੇ ਨੂੰ ਆਪਣੀ ਇਸ ਧਾਰਮਿਕ ਰਵਾਇਤ ਬਾਰੇ ਸਮਝਾਉਣ ਅਤੇ ਜਾਇਜ਼ ਠਹਿਰਾਉਣ ਲਈ ਕਿਹਾ ਗਿਆ। ਸਮਾਜਿਕ ਸੰਸਥਾ ਨੇ ਸਕੂਲ ਸਟਾਫ਼ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰਵਾਜਬ ਦੱਸਿਆ। ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਕੂਲ ਦੇ ਹੈੱਡ ਟੀਚਰ ਨੇ ਬੱਚੇ ’ਤੇ ਇਸ ਤਰ੍ਹਾਂ ਨਜ਼ਰ ਰੱਖੀ ਕਿ ਉਹ ਡਰ ਗਿਆ। ਇਸੇ ਡਰ ਕਰਕੇ ਉਸ ਨੇ ਖੇਡਣਾ ਛੱਡ ਦਿੱਤਾ ਤੇ ਖ਼ੁਦ ਨੂੰ ਆਪਣੇ ਹੋਰਨਾਂ ਸਾਥੀਆਂ ਨਾਲੋਂ ਵੱਖ ਕਰ ਲਿਆ। ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬੱਚੇ ਨੂੰ ਸਕੂਲ ਵਿਚ ਜ਼ਿੰਮੇਵਾਰੀ ਵਾਲੇ ਅਹੁਦਿਆਂ ਤੋਂ ਸਿਰਫ਼ ਉਸ ਦੇ ਧਾਰਮਿਕ ਰੀਤੀ-ਰਿਵਾਜਾਂ ਕਰਕੇ ਹਟਾ ਦਿੱਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਤਾਂ ਇਹ ਸਮਾਨਤਾ ਐਕਟ 2010 ਦੇ ਤਹਿਤ ਸਿੱਧਾ ਧਾਰਮਿਕ ਵਿਤਕਰਾ ਹੋਵੇਗਾ।