ਬੰਗਲਾਦੇਸ਼ ਵੱਲੋਂ ਭਾਰਤ ’ਚ ਖੇਡਣ ਤੋਂ ਕੋਰੀ ਨਾਂਹ

0
21

ਢਾਕਾ : ਬੰਗਲਾਦੇਸ਼ ਕਿ੍ਰਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਵੀਰਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤ ਨਹੀਂ ਭੇਜਣਗੇ। ਹਾਲਾਂ ਕਿ ਕੌਮਾਂਤਰੀ ਕਿ੍ਰਕਟ ਕੌਂਸਲ ਨੇ ਬੰਗਲਾਦੇਸ਼ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਬੁਲਬੁਲ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਖੇਡਣਾ ਚਾਹੁੰਦੇ ਹਾਂ, ਪਰ ਭਾਰਤ ਵਿੱਚ ਨਹੀਂ। ਉਨ੍ਹਾ ਮੁਸਤਫਿਜ਼ੁਰ ਰਹਿਮਾਨ ਨੂੰ ਆਈ ਪੀ ਐੱਲ ਤੋਂ ਬਾਹਰ ਕੀਤੇ ਜਾਣ ਅਤੇ ਘੱਟ ਗਿਣਤੀਆਂ ਦੇ ਮੁੱਦੇ ’ਤੇ ਭਾਰਤ ਦੇ ਰਵੱਈਏ ਨੂੰ ਇਸ ਫੈਸਲੇ ਦਾ ਵੱਡਾ ਕਾਰਨ ਦੱਸਿਆ ਹੈ। ਵਿਸ਼ਵ ਦਰਜਾਬੰਦੀ ਅਨੁਸਾਰ ਹੁਣ ਬੰਗਲਾਦੇਸ਼ ਦੀ ਜਗ੍ਹਾ ਸਕਾਟਲੈਂਡ ਵਿਸ਼ਵ ਕੱਪ ਖੇਡੇਗਾ।