ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ

0
10

ਬੀਜਿੰਗ : ਚੀਨ ਨੇ ਸੋਮਵਾਰ ਸਾਰੀਆਂ ਧਿਰਾਂ ਨੂੰ ਪੱਛਮੀ ਏਸ਼ੀਆ ਵਿੱਚ ਫੌਜੀ ਕਾਰਵਾਈਆਂ ਤੁਰੰਤ ਬੰਦ ਕਰਨ ਦਾ ਸੱਦਾ ਦਿੱਤਾ ਹੈ| ਇਹ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਸੱਦੇ ਦੇ ਜਵਾਬ ਵਿੱਚ ਆਈ ਹੈ, ਜਿਸ ਵਿੱਚ ਉਨ੍ਹਾ ਚੀਨ ਸਮੇਤ ਹੋਰਨਾਂ ਦੇਸ਼ਾਂ ਨੂੰ ਹਾਰਮੁਜ਼ ਜਲਡਮਰੂ ਮੱਧ ਨੂੰ ਅੰਤਰਰਾਸ਼ਟਰੀ ਆਵਾਜਾਈ ਲਈ ਖੁੱਲ੍ਹਾ ਰੱਖਣ ਵਿੱਚ ਮਦਦ ਕਰਨ ਲਈ ਸ਼ਾਮਲ ਹੋਣ ਲਈ ਕਿਹਾ ਸੀ| ਆਸਟਰੇਲੀਆ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਾਰਮੁਜ਼ ਜਲਮਾਰਗ ਨੂੰ ਮੁੜ ਖੁੱਲ੍ਹਵਾਉਣ ਲਈ ਆਪਣੇ ਜੰਗੀ ਬੇੜੇ ਨਹੀਂ ਭੇਜੇਗਾ| ਕੈਬਨਿਟ ਮੰਤਰੀ ਕੈਥਰੀਨ ਕਿੰਗ ਨੇ ਕਿਹਾ ਕਿ ਭਾਵੇਂ ਇਹ ਸਮੁੰਦਰੀ ਰਸਤਾ ਵਿਸ਼ਵ ਵਪਾਰ ਲਈ ਬਹੁਤ ਮਹੱਤਵਪੂਰਨ ਹੈ, ਪਰ ਆਸਟਰੇਲੀਆ ਇਸ ਮਿਸ਼ਨ ਵਿੱਚ ਕੋਈ ਜਹਾਜ਼ ਨਹੀਂ ਭੇਜ ਰਿਹਾ|
ਟਰੰਪ ਨੇ ਕਿਹਾ þ ਕਿ ਚੀਨ ਵਰਗੇ ਦੇਸ਼ ਆਪਣੀਆਂ ਤੇਲ ਲੋੜਾਂ ਲਈ 90 ਫੀਸਦੀ ਇਸੇ ਰਸਤੇ ’ਤੇ ਨਿਰਭਰ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਹਿੱਤਾਂ ਦੀ ਰੱਖਿਆ ਕਰਨ|
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਕਿਹਾ ਕਿ ਉਨ੍ਹਾ ਦਾ ਦੇਸ਼ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਹਾਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਲਈ ਇੱਕ ਯੋਜਨਾ ’ਤੇ ਕੰਮ ਕਰ ਰਿਹਾ ਹੈ| ਸਟਾਰਮਰ ਨੇ ਸਪੱਸ਼ਟ ਕੀਤਾ ਕਿ ਬ੍ਰਿਟੇਨ ਇਸ ਰਸਤੇ ਨੂੰ ਖੋਲ੍ਹਣ ਵਿੱਚ ਮਦਦ ਜ਼ਰੂਰ ਕਰੇਗਾ, ਪਰ ਉਹ ਕਿਸੇ ਵੀ ਵੱਡੀ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ| ਇਸ ਸੰਬੰਧੀ ਅਮਰੀਕਾ, ਯੂਰਪ ਅਤੇ ਖਾੜੀ ਦੇਸ਼ਾਂ ਨਾਲ ਲਗਾਤਾਰ ਗੱਲਬਾਤ ਜਾਰੀ ਹੈ| ਸਟਾਰਮਰ ਨੇ ਸੰਕੇਤ ਦਿੱਤਾ ਹੈ ਕਿ ਬ੍ਰਿਟੇਨ ਸ਼ਾਇਦ ਆਪਣਾ ਕੋਈ ਵੱਡਾ ਜੰਗੀ ਬੇੜਾ ਉੱਥੇ ਨਾ ਭੇਜੇ| ਇਸ ਦੀ ਬਜਾਏ ਬ੍ਰਿਟੇਨ ਖੇਤਰ ਵਿੱਚ ਮੌਜੂਦ ਆਪਣੇ ਉਨ੍ਹਾਂ ਡਰੋਨਾਂ ਦੀ ਵਰਤੋਂ ਕਰਨ ’ਤੇ ਵਿਚਾਰ ਕਰ ਰਿਹਾ ਹੈ, ਜੋ ਸਮੁੰਦਰ ਵਿੱਚ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਵਿੱਚ ਮਾਹਰ ਹਨ| ਉਨ੍ਹਾ ਮੰਨਿਆ ਕਿ ਇਸ ਰਸਤੇ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣਾ ਕੋਈ ਸੌਖਾ ਕੰਮ ਨਹੀਂ| ਇਸ ਮੁੱਦੇ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਸਟਾਰਮਰ ਵਿਚਾਲੇ ਕੁਝ ਮਤਭੇਦ ਵੀ ਨਜ਼ਰ ਆ ਰਹੇ ਹਨ| ਟਰੰਪ ਨੇ ਪਹਿਲਾਂ ਸਟਾਰਮਰ ਦੀ ਇਸ ਗੱਲੋਂ ਆਲੋਚਨਾ ਕੀਤੀ ਸੀ ਕਿ ਬ੍ਰਿਟੇਨ ਜੰਗ ਵਿੱਚ ਪੂਰਾ ਸਹਿਯੋਗ ਨਹੀਂ ਦੇ ਰਿਹਾ, ਖਾਸ ਕਰਕੇ ਜਦੋਂ ਸਟਾਰਮਰ ਨੇ ਅਮਰੀਕਾ ਨੂੰ ਈਰਾਨ ’ਤੇ ਹਮਲਾ ਕਰਨ ਲਈ ਬ੍ਰਿਟਿਸ਼ ਫੌਜੀ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ| ਸਟਾਰਮਰ ਨੇ ਦੁਹਰਾਇਆ ਕਿ ਉਹ ਇੱਕ ਅਜਿਹੀ ਸਮੂਹਕ ਯੋਜਨਾ ਚਾਹੁੰਦੇ ਹਨ, ਜੋ ਸਫਲ ਹੋਵੇ ਅਤੇ ਬਿਨਾਂ ਕਿਸੇ ਵੱਡੇ ਟਕਰਾਅ ਦੇ ਤੇਲ ਦੀ ਸਪਲਾਈ ਨੂੰ ਬਹਾਲ ਕਰ ਸਕੇ| ਨਾਟੋ ਗ¾ਠਜੋੜ ਵਿ¾ਚ ਸ਼ਾਮਲ ਜਰਮਨੀ ਵੀ ਜੰਗ ਵਿ¾ਚ ਸ਼ਾਮਲ ਹੋਣ ਤੋਂ ਨਾਂਹ ਕਰ ü¾ਕਾ þ| ਇਸੇ ਦੌਰਾਨ ਖੇਤਰ ਵਿੱਚ ਤਣਾਅ ਉਸ ਵੇਲੇ ਹੋਰ ਵਧ ਗਿਆ, ਜਦੋਂ ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਡਰੋਨ ਹਮਲੇ ਕਾਰਨ ਤੇਲ ਟੈਂਕਰ ਨੂੰ ਅੱਗ ਲੱਗ ਗਈ, ਜਿਸ ਕਾਰਨ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ|