ਮੁਹਾਲੀ : ਇਥੋਂ ਦੀ ਅਦਾਲਤ ਨੇ ਸ਼ੁੱਕਰਵਾਰ ਡਾ. ਵਿਜੈ ਸਿੰਗਲਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ | ਉਹ ਮੁੜ 10 ਜੂਨ ਨੂੰ ਅਦਾਲਤ ‘ਚ ਪੇਸ਼ ਹੋਣਗੇ | ਇਸ ਦੌਰਾਨ ਅਦਾਲਤ ਨੇ ਆਡੀਓ ਰਿਕਾਰਡਿੰਗ ਫਾਰੈਂਸਿਕ ਜਾਂਚ ਲਈ ਭੇਜਣ ਦੇ ਹੁਕਮ ਦਿੱਤੇ ਹਨ ਤੇ ਇਸ ਦੀ ਰਿਪੋਰਟ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਹੈ | ਸਿੰਗਲਾ, ਜਿਨ੍ਹਾ ਨੂੰ ਕਮਿਸ਼ਨਖੋਰੀ ਦੇ ਦੋਸ਼ ਵਿਚ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਤੋਂ ਬਾਅਦ ਗਿ੍ਫਤਾਰ ਕੀਤਾ ਗਿਆ ਸੀ, ਨੇ ਅਦਾਲਤ ਤੋਂ ਬਾਹਰ ਆ ਕੇ ਕਿਹਾ—ਮੈਨੂੰ ਮੁੱਖ ਮੰਤਰੀ, ਪੰਜਾਬ ਪੁਲਸ ਤੇ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਕਿ ਮੇਰੇ ਨਾਲ ਇਨਸਾਫ ਹੋਵੇਗਾ |