17.9 C
Jalandhar
Friday, November 22, 2024
spot_img

ਗੀਤਾਂਜਲੀ ਸ੍ਰੀ ਦੇ ਨਾਵਲ ਨੂੰ ਬੁਕਰ ਪੁਰਸਕਾਰ

ਲੰਡਨ : ਲੇਖਿਕਾ ਗੀਤਾਂਜਲੀ ਸ੍ਰੀ ਦੇ ਹਿੰਦੀ ਨਾਵਲ ‘ਟੌਂਬ ਆਫ ਸੈਂਡ’ ਨੂੰ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਨਾਵਲ ਕਿਸੇ ਭਾਰਤੀ ਭਾਸ਼ਾ ਦਾ ਪਹਿਲਾ ਨਾਵਲ ਹੈ, ਜਿਸ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਲੰਡਨ ‘ਚ ਸਮਾਰੋਹ ‘ਚ ਗੀਤਾਂਜਲੀ ਸ੍ਰੀ ਨੇ ਕਿਹਾ ਕਿ ਉਹ ਇਸ ਐਲਾਨ ਤੋਂ ਹੱਕੀ-ਬੱਕੀ ਹੈ | ਲੇਖਿਕਾ ਨੇ ਡੇਜ਼ੀ ਰੌਕਵੈੱਲ ਨਾਲ 50,000 ਪੌਂਡ ਦਾ ਇਨਾਮ ਸਾਂਝਾ ਕੀਤਾ | ਰੌਕਵੈੱਲ ਨੇ ਗੀਤਾਂਜਲੀ ਸ੍ਰੀ ਦੇ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ, ਜਿਸ ਦਾ ਮੂਲ ਸਿਰਲੇਖ ‘ਰੇਤ ਸਮਾਧੀ’ ਹੈ | ਰੇਤ ਸਮਾਧੀ ਉੱਤਰੀ ਭਾਰਤ ਦੇ ਪਿਛੋਕੜ ‘ਤੇ ਅਧਾਰਤ ਹੈ ਤੇ 80 ਸਾਲ ਦੀ ਬਜ਼ੁਰਗ ਔਰਤ ਦੀ ਕਹਾਣੀ ਹੈ |

Related Articles

LEAVE A REPLY

Please enter your comment!
Please enter your name here

Latest Articles