ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਖੇਡੇਗਾ

0
19

ਨਵੀਂ ਦਿੱਲੀ : ਇੰਟਰਨੈਸ਼ਨਲ ਕਿ੍ਰਕਟ ਕਾਊਂਸਲ (ਆਈ ਸੀ ਸੀ) ਨੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਦੀ ਟੀਮ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਕਰ ਲਿਆ ਹੈ। ਆਈ ਸੀ ਸੀ ਨੇ ਇਸ ਸੰਬੰਧੀ ਬੰਗਲਾਦੇਸ਼ ਕਿ੍ਰਕਟ ਬੋਰਡ (ਬੀ ਸੀ ਬੀ) ਨੂੰ ਅਧਿਕਾਰਤ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ਇਹ ਫੈਸਲਾ ਆਈ ਸੀ ਸੀ ਦੇ ਚੇਅਰਮੈਨ ਜੈ ਸ਼ਾਹ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਦੁਬਈ ਵਿੱਚ ਲਿਆ। ਇਸ ਸਬੰਧੀ ਦੇਰ ਸ਼ਾਮ ਬੀ ਸੀ ਬੀ ਦੇ ਚੇਅਰਮੈਨ ਅਮੀਨੁਲ ਇਸਲਾਮ ਬੁਲਬੁਲ ਨੂੰ ਈ ਮੇਲ ਭੇਜ ਕੇ ਗਲੋਬਲ ਬਾਡੀ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਕਾਟਲੈਂਡ ਆਪਣੇ ਚਾਰ ਗਰੁੱਪ ਲੀਗ ਮੈਚ ਵੈੱਸਟ ਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ) ਅਤੇ ਇੰਗਲੈਂਡ (14 ਫਰਵਰੀ) ਵਿਰੁੱਧ ਕੋਲਕਾਤਾ ਵਿੱਚ ਖੇਡੇਗਾ ਅਤੇ ਉਸ ਤੋਂ ਬਾਅਦ 17 ਫਰਵਰੀ ਨੂੰ ਮੁੰਬਈ ਵਿੱਚ ਨੇਪਾਲ ਵਿਰੁੱਧ ਮੈਚ ਖੇਡੇਗਾ।