ਭਾਰਤ ਨੇ ਅਡਾਨੀ ਕੋਲੋਂ ਸੰਮਨਾਂ ਦੀ ਤਾਮੀਲ ਕਰਵਾਉਣ ਲਈ ਦੋ ਵਾਰ ਕੀਤੀ ਨਾਂਹ

0
11

ਅਮਰੀਕੀ ਕਮਿਸ਼ਨ ਨੇ ਸੰਘੀ ਅਦਾਲਤ ਦਾ ਖੜਕਾਇਆ ਦਰਵਾਜ਼ਾ

ਨਵੀਂ ਦਿੱਲੀ : ਭਾਰਤ ਦੇ ਕਾਨੂੰਨ ਤੇ ਨਿਆਂ ਮੰਤਰਾਲੇ ਨੇ 2650 ਲੱਖ ਡਾਲਰ ਰਿਸ਼ਵਤ ਮਾਮਲੇ ਵਿੱਚ ਗੌਤਮ ਅਡਾਨੀ ਤੇ ਉਸ ਦੇ ਭਤੀਜੇ ਸਾਗਰ ਅਡਾਨੀ ਕੋਲੋਂ ਯੂ ਐੱਸ ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ ਈ ਸੀ) ਦੁਆਰਾ ਜਾਰੀ ਸੰਮਨਾਂ ਦੀ ਰਸਮੀ ਤੌਰ ’ਤੇ ਤਾਮੀਲ ਕਰਵਾਉਣ ਲਈ ਦੋ ਵਾਰ ਨਾਂਹ ਕਰ ਦਿੱਤੀ। ਮੀਡੀਆ ਰਿਪੋਰਟ ਅਨੁਸਾਰ ਮੰਤਰਾਲੇ ਨੇ ਇਹ ਨਾਂਹ ਸੰਮਨਾਂ ਵਿੱਚ ਤਕਨੀਕੀ ਖਾਮੀਆਂ ਕਾਰਨ ਕੀਤੀ ਹੈ। ਰਿਪੋਰਟ ਅਨੁਸਾਰ ਮੰਤਰਾਲੇ ਨੇ ਨਾਂਹ ਕਰਦਿਆਂ ਪਿਛਲੇ ਸਾਲ ਐੱਸ ਈ ਸੀ ਦੇ ਕਵਰ ਪੱਤਰ ਉਪਰ ਸਿਆਹੀ ਨਾਲ ਦਸਤਖਤ ਨਾ ਹੋਣ, ਲੋੜੀਂਦੇ ਫਾਰਮਾਂ ਉਪਰ ਸਰਕਾਰੀ ਮੋਹਰ ਨਾ ਹੋਣ ਤੇ ਸੰਮਨਾਂ ਦੀ ਤਾਮੀਲ ਕਰਵਾਉਣ ਵਿੱਚ ਪ੍ਰਕਿ੍ਰਆ ਸੰਬੰਧੀ ਮੁੱਦਿਆਂ ਨੂੰ ਉਠਾਇਆ ਸੀ। ਰਿਪੋਰਟ ਅਨੁਸਾਰ ਐੱਸ ਈ ਸੀ ਨੇ ਸੰਮਨਾਂ ਦੀ ਤਾਮੀਲ ਕਰਵਾਉਣ ਲਈ ਨਿਊ ਯਾਰਕ ਦੀ ਸੰਘੀ ਅਦਾਲਤ ’ਚ ਪਹੁੰਚ ਕੀਤੀ ਹੈ। ਐੱਸ ਈ ਸੀ ਨੇ ਕਿਹਾ ਕਿ ਹੇਗ ਕਨਵੈਨਸ਼ਨ ਤਹਿਤ ਪ੍ਰ�ਿਆ ਨੂੰ ਬਾਈਪਾਸ ਕਰਕੇ ਈ ਮੇਲ ਰਾਹੀਂ ਸੰਮਨਾਂ ਦੀ ਤਾਮੀਲ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਐੱਸ ਈ ਸੀ ਨੇ ਅਦਾਲਤ ਨੂੰ ਕਿਹਾ ਕਿ ਹੇਗ ਸਮਝੌਤੇ ਰਾਹੀਂ ਸੰੰਮਨਾਂ ਦੀ ਤਾਮੀਲ ਅਸੰਭਵ ਹੈ।