ਜਦੋਂ ਮਸੀਂ ਬਚੇ

0
16

1992 ਵਿੱਚ ਅਯੁੱਧਿਆ ’ਚ ਬਾਬਰੀ ਮਸਜਿਦ ਢਾਹੁਣ ਦੀ ਕਾਰਵਾਈ ਦੀ ਰਿਪੋਰਟਿੰਗ ਕਰਦਿਆਂ ਟੱਲੀ ਦੀ ਜਾਨ ਖਤਰੇ ਵਿੱਚ ਪੈ ਗਈ ਸੀ। ਹਿੰਦੂ ਕੱਟੜਵਾਦੀਆਂ ਨੇ ਬੀ ਬੀ ਸੀ ਦੇ ਰਿਪੋਰਟਰ ਦੇ ਸ਼ੱਕ ਵਿੱਚ ਉਨ੍ਹਾ ਨੂੰ ਘੇਰ ਲਿਆ ਸੀ ਤੇ ‘ਮਾਰ ਦੇਣਾ’ ਕਹਿ ਰਹੇ ਸਨ। ਉਨ੍ਹਾ ਨੂੰ ਕਈ ਘੰਟੇ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਸਥਾਨਕ ਅਧਿਕਾਰੀ ਤੇ ਇੱਕ ਪੁਜਾਰੀ ਨੇ ਉਨ੍ਹਾ ਦੀ ਜਾਨ ਬਚਾਈ। ਮਸਜਿਦ ਦੇ ਢਾਹੁਣ ਤੋਂ ਬਾਅਦ ਦੇਸ਼ ਵਿੱਚ ਵੱਡੀ ਪੱਧਰ ’ਤੇ ਫਿਰਕੂ ਹਿੰਸਾ ਹੋਈ ਸੀ। ਵਰ੍ਹਿਆਂ ਬਾਅਦ ਟੱਲੀ ਨੇ ਅਯੁੱਧਿਆ ਦੀ ਘਟਨਾ ਨੂੰ 1947 ਤੋਂ ਬਾਅਦ ਸੈਕੂਲਰਿਜ਼ਮ ਨੂੰ ਸਭ ਤੋਂ ਗੰਭੀਰ ਧੱਕਾ ਕਰਾਰ ਦਿੱਤਾ ਸੀ।