ਸੰਤ ਨਿਰਜੰਣ ਦਾਸ, ਇੰਦਰਜੀਤ ਸਿੰਘ, ਹਰਮਨਪ੍ਰੀਤ ਤੇ ਬਲਦੇਵ ਸਿੰਘ ਨੂੰ ਪਦਮਸ੍ਰੀ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਧਰਮਿੰਦਰ ਸਣੇ 5 ਹਸਤੀਆਂ ਨੂੰ ਪਦਮ ਵਿਭੂਸ਼ਣ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ਼ਿਬੂ ਸੋਰੇਨ ਤੇ ਗਾਇਕਾ ਅਲਕਾ ਯਾਗਨਿਕ ਸਣੇ 13 ਹਸਤੀਆਂ ਨੂੰ ਪਦਮ ਭੂਸ਼ਣ ਅਤੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ, ਚੰਡੀਗੜ੍ਹ ਦੇ ਇੰਦਰਜੀਤ ਸਿੰਘ, �ਿਕਟਰ ਹਰਮਨਪ੍ਰੀਤ ਕੌਰ ਭੁੱਲਰ, ਰੋਹਿਤ ਸ਼ਰਮਾ, ਪ੍ਰਵੀਨ ਕੁਮਾਰ, ਸਪੋਰਟਸਮੈਨ ਬਲਦੇਵ ਸਿੰਘ, ਹਾਕੀ ਖਿਡਾਰਨ ਸਵਿਤਾ ਪੂਨੀਆ ਸਣੇ 113 ਹਸਤੀਆਂ ਨੂੰ ਪਦਮਸ੍ਰੀ ਪੁਰਸਕਾਰ ਲਈ ਚੁਣਿਆ ਗਿਆ।
ਪਦਮ ਸ੍ਰੀ ਨਾਲ ਨਿਵਾਜੇ ਜਾਣ ਵਾਲੇ ਪੰਜਾਬ ਪੁਲਸ ਦੇ ਸਾਬਕਾ ਡੀ ਆਈ ਜੀ 88 ਸਾਲਾ ਇੰਦਰਜੀਤ ਸਿੰਘ ਸਿੱਧੂ 1964 ਬੈਚ ਦੇ ਆਈ ਏ ਐੱਸ ਅਫਸਰ ਸਨ ਤੇ 1996 ਵਿੱਚ ਰਿਟਾਇਰ ਹੋਏ ਸਨ। ਉਹ ਚੰਡੀਗੜ੍ਹ ਦੇ ਸੈਕਟਰ 49 (ਆਈ ਏ ਐੱਸ-ਆਈ ਪੀ ਐੱਸ ਆਫੀਸਰਜ਼ ਕੋਆਪ੍ਰੇਟਿਵ ਸੁਸਾਇਟੀ) ਵਿੱਚ ਰਹਿੰਦੇ ਹਨ ਅਤੇ ਪਿਛਲੇ 10 ਤੋਂ ਵੱਧ ਸਾਲ ਤੋਂ ਕੂੜਾ ਰੇਹੜੀ ਉਧਾਰ ਲੈ ਕੇ ਹਰ ਦਿਨ ਸਵੇਰੇ ਛੇ ਵਜੇ ਸੜਕਾਂ ਦੀ ਸਫਾਈ ਕਰਦੇ ਹਨ।





