ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇੰਡੀਅਨ ਪੁਲਸ ਸਰਵਿਸ ਦੇ ਅਧਿਕਾਰੀਆਂ ਨੂੰ ਕੇਂਦਰ ਵਿੱਚ ਇੰਸਪੈਕਟਰ ਜਨਰਲ ਜਾਂ ਇਸ ਦੇ ਬਰਾਬਰ ਦੇ ਅਹੁਦਿਆਂ ’ਤੇ ਤਾਇਨਾਤ ਕਰਨ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਗ੍ਰਹਿ ਮੰਤਰਾਲੇ ਵੱਲੋਂ 28 ਜਨਵਰੀ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ 2011 ਬੈਚ ਅਤੇ ਉਸ ਤੋਂ ਬਾਅਦ ਦੇ ਆਈ ਪੀ ਐੱਸ ਅਫ਼ਸਰਾਂ ਲਈ ਆਈ ਜੀ ਪੱਧਰ ’ਤੇ ਨਿਯੁਕਤੀ ਪਾਉਣ ਵਾਸਤੇ ਐੱਸ ਪੀ ਜਾਂ ਡੀ ਆਈ ਜੀ ਦੇ ਅਹੁਦੇ ’ਤੇ ਘੱਟੋ-ਘੱਟ ਦੋ ਸਾਲ ਦੀ ਕੇਂਦਰੀ ਡੈਪੂਟੇਸ਼ਨ ਕੱਟਣੀ ਲਾਜ਼ਮੀ ਹੋਵੇਗੀ।
ਇਹ ਫੈਸਲਾ ਉਨ੍ਹਾਂ ਅਫ਼ਸਰਾਂ ’ਤੇ ਲਾਗੂ ਹੋਵੇਗਾ, ਜੋ ਆਉਣ ਵਾਲੇ ਸਮੇਂ ਵਿੱਚ ਆਈ ਜੀ ਵਜੋਂ ਤਰੱਕੀ ਜਾਂ ਕੇਂਦਰੀ ਸੇਵਾਵਾਂ ਲਈ ਵਿਚਾਰੇ ਜਾਣੇ ਹਨ।




