ਮੁਕੇਰੀਆਂ : ਪਠਾਨਕੋਟ ਕੌਮੀ ਮਾਰਗ ’ਤੇ ਬੁਲੇਟ ਦੀ ਏਜੰਸੀ ਕੋਲ ਵਾਪਰੇ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ ਦੋ ਪਰਵਾਸੀ ਮਜ਼ਦੂਰ ਸ਼ਾਮਲ ਹਨ ਅਤੇ ਉਹ ਮੈਰਿਜ ਪੈਲੇਸ ਵਿੱਚ ਕੰਮ ਕਰਨ ਉਪਰੰਤ ਵਾਪਸ ਪਰਤ ਰਹੇ ਸਨ। ਸੁਖਵਿੰਦਰ ਸਿੰਘ ਤੇ ਨਰਿੰਦਰ ਸਿੰਘ ਵਾਸੀ ਮੁਕੇਰੀਆਂ ਆਪਣੇ ਦੋ ਪਰਵਾਸੀ ਸਾਥੀਆਂ ਵਿਵਧ ਸਾਹੂ ਅਤੇ ਮਿਥੁਨ ਮੰਡਲ ਵਾਸੀ ਦਰਭੰਗਾ (ਬਿਹਾਰ) ਨਾਲ ਇੱਕ ਮੈਰਿਜ ਪੈਲੇਸ ਵਿੱਚ ਕੰਮ ਉਪਰੰਤ ਵਾਪਸ ਆ ਰਹੇ ਸਨ। ਚਾਰੇ ਇੱਕ ਐਕਟਿਵਾ ’ਤੇ ਸਵਾਰ ਸਨ। ਜਦੋਂ ਇਹ ਮੁਕੇਰੀਆਂ-ਪਠਾਨਕੋਟ ਮਾਰਗ ’ਤੇ ਪੈਂਦੀ ਬੁਲੇਟ ਦੀ ਏਜੰਸੀ ਕੋਲ ਪੁੱਜੇ ਤਾਂ ਕੋਲ ਖੜ੍ਹੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਇੱਕ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟੀ ਸਵਾਰ ਚਾਰੋਂ ਜਣਿਆਂ ਦੀ ਮੌਤ ਹੋ ਗਈ।





