ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦਾ ਜ਼ਿਲ੍ਹਾ ਪੱਧਰੀ ਅਜਲਾਸ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਸੰਪੰਨ ਹੋਇਆ | ਅਜਲਾਸ ਵਿੱਚ ਸੂਬਾਈ ਅਬਜ਼ਰਵਰ ਦੇ ਤÏਰ ‘ਤੇ ਕਾਮਰੇਡ ਜਗਰੂਪ ਅਤੇ ਅਮਰਜੀਤ ਸਿੰਘ ਆਸਲ ਵਿਸ਼ੇਸ਼ ਤÏਰ ‘’ਤੇ ਪਹੁੰਚੇ¢ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਜਗਦੀਸ਼ ਸਿੰਘ ਚਾਹਲ ਵੱਲੋਂ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਕੀਤੀ ਗਈ¢ ਇਹ ਕਾਨਫਰੰਸ ਸੂਬਾਈ ਆਗੂ ਜਗਜੀਤ ਸਿੰਘ ਧੂੜਕੋਟ, ਜਗਦੀਸ਼ ਸਿੰਘ ਚਾਹਲ ਅਤੇ ਕਰਮਵੀਰ ਬੱਧਨੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ | ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਅਬਜ਼ਰਵਰਾਂ ਨੇ ਕਿਹਾ ਕਿ ਦੇਸ਼ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਹਨ, ਇਹਨਾਂ ਨਾਲ ਨਜਿੱਠਣ ਲਈ ਕਮਿਊਨਿਸਟਾਂ ਦਾ ਏਕਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ¢ ਉਹਨਾਂ ਕਿਹਾ ਕਿ ਅੱਜ ਦੁਨੀਆ ਏ ਆਈ (ਆਰਟੀਫਿਸ਼ੀਅਲ ਇੰਟੈਲੀਜੈਂਸੀ) ਦੇ ਦÏਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਜਿਸ ਦੇ ਚਲਦਿਆਂ ਪੈਦਾਵਾਰ ਦੇ ਸਾਰੇ ਸਾਧਨਾ ਉਪਰ ਇਸ ਉਨਤ ਤਕਨੀਕ ਦਾ ਕਬਜ਼ਾ ਹੈ, ਇਸ ਤਕਨੀਕ ਨਾਲ ਮਨੁੱਖ ਨੂੰ ਸÏਖਾ ਕੀਤਾ ਜਾ ਸਕਦਾ ਹੈ, ਪਰ ਅਸਲ ਮਾਇਨੇ ਵਿੱਚ ਮਨੁੱਖੀ ਜ਼ਿੰਦਗੀ ਉਦੋਂ ਹੀ ਆਸਾਨ ਹੋ ਸਕਦੀ ਹੈ, ਜਦੋਂ ਇਹ ਉਨਤ ਤਕਨੀਕ ਉਸ ਦੇ ਫਾਇਦੇ ਵਾਸਤੇ ਵਰਤੀ ਜਾਵੇ, ਪਰ ਅੱਜ ਇਸ ਤਕਨੀਕ ਉਪਰ ਸਰਮਾਏਦਾਰੀ ਪ੍ਰਬੰਧ ਦਾ ਕਬਜ਼ਾ ਹੈ ¢ਉਹ ਆਪਣੇ ਮੁਨਾਫੇ ਵਧਾਉਣ ਅਤੇ ਕਿਰਤ ਦੀ ਧਿਰ ਨੂੰ ਨੀਵਾਂ ਕਰਨ ਦਾ ਹਰ ਹੀਲਾ ਵਰਤ ਰਹੀ ਹੈ ¢ਸੋ ਅਜਿਹੇ ਸਮੇਂ ਲੋੜ ਹੈ ਕਿ ਕਿਰਤ ਦੀ ਧਿਰ ਨਾਲ ਸੰਬੰਧਤ ਲੋਕਾਂ ਦੀ ਇੱਕਮੁੱਠਤਾ ਹੋਵੇ, ਤਾਂ ਕਿ ਇਸ ਉਨਤ ਤਕਨੀਕ ਦੀ ਵਰਤੋਂ ਮਨੁੱਖ ਨੂੰ ਸੁਖਾਲਾ ਕਰਕੇ ਉਸ ਦੀ ਹਰ ਲੋੜ ਪੂਰੀ ਕਰਨ ਲਈ ਕੀਤੀ ਜਾਵੇ¢ ਉਹਨਾਂ ਕਿਹਾ ਕਿ ਕਮਿਊਨਿਸਟ ਧਿਰਾਂ ਮਾਰਕਸਵਾਦੀ ਰਾਹ ਦੇ ਚਲਦਿਆਂ ਅਜਿਹਾ ਕਰਨ ਦੀ ਸਮਰੱਥਾ ਰੱਖਦੀਆਂ ਹਨ, ਪਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਸਿਧਾਂਤਕ ਪੱਖ ਤੋਂ ਆਪਣੇ ਆਪ ਨੂੰ ਮਜ਼ਬੂਤ ਕਰਦਿਆਂ ਕਿਰਤ ਦੀ ਨੂੰ ਲਾਮਬੰਦ ਕਰਨ ਵਿੱਚ ਆਪਣੀ ਭੂਮਿਕਾ ਅਦਾ ਕਰੀਏ¢
ਇਸ ਉਪਰੰਤ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਵੱਲੋਂ ਪਿਛਲੇ ਤਿੰਨ ਸਾਲਾਂ ਦੀ ਕÏਮਾਂਤਰੀ, ਕÏਮੀ ਅਤੇ ਸੂਬਾਈ ਰਾਜਨੀਤਕ, ਆਰਥਿਕ ਅਤੇ ਜ਼ਿਲ੍ਹੇ ਦੀ ਜਥੇਬੰਦਕ ਅਤੇ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਉਪਰ ਸਾਰੇ ਡੈਲੀਗੇਟਾਂ ਵਿੱਚੋਂ ਲਗਭਗ 25 ਡੈਲੀਗੇਟਾਂ ਨੇ ਭਾਗ ਲਿਆ¢ ਬਹਿਸ ਉਪਰੰਤ ਇਹ ਰਿਪੋਰਟ ਵਾਧਿਆਂ ਸਮੇਤ ਸਰਬਸੰਮਤੀ ਨਾਲ ਪਾਸ ਕੀਤੀ ਗਈ¢ ਇਸ ਸਮੇਂ ਡੈਲੀਗੇਟ ਅਜਲਾਸ ਵਿੱਚ ਕੁਝ ਮਤੇ, ਜਿਵੇਂ ਕਿ ਵੈਨੇਜ਼ੂਏਲਾ ਦੇ ਹੱਕ ਅਤੇ ਅਮਰੀਕੀ ਧੌਂਸ ਦੇ ਵਿਰੁੱਧ ਮਤਾ, ਹਰ ਇੱਕ ਲਈ ਸਿੱਖਿਆ ਦੀ ਗਾਰੰਟੀ ਲਈ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ, ਪਹਿਲਾਂ ਵਾਲਾ ਨਰੇਗਾ ਕਾਨੂੰਨ ਬਹਾਲ ਰੱਖਿਆ ਕੀਤਾ ਜਾਵੇ, ਮੁਫਤ ਤੇ ਲਾਜ਼ਮੀ ਸਿਹਤ ਸਹੂਲਤਾਂ, ਸਾਰੀਆਂ ਫਸਲਾਂ ‘ਤੇ ਐੱਮ ਐੱਸ ਪੀ ਦੀ ਗਰੰਟੀ ਆਦਿ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ¢ ਇਸ ਉਪਰੰਤ ਪੁਰਾਣੀ ਜ਼ਿਲ੍ਹਾ ਕੌਂਸਲ ਨੂੰ ਭੰਗ ਕਰਦਿਆਂ ਨਵੀਂ 45 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ¢ ਨਵੀਂ ਚੁਣੀ ਗਈ ਜ਼ਿਲ੍ਹਾ ਕੌਂਸਲ ਨੇ ਸਰਬਸੰਮਤੀ ਨਾਲ ਕੁਲਦੀਪ ਸਿੰਘ ਭੋਲਾ ਨੂੰ ਦੁਬਾਰਾ ਜ਼ਿਲ੍ਹਾ ਸਕੱਤਰ ਅਤੇ ਡਾਕਟਰ ਇੰਦਰਵੀਰ ਗਿੱਲ ਤੇ ਗੁਰਦਿੱਤ ਦੀਨਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ¢ ਇਸ ਮÏਕੇ 17 ਅਤੇ 18 ਫਰਵਰੀ ਨੂੰ ਜਲੰਧਰ ਵਿਖੇ ਹੋ ਰਹੀ ਸੂਬਾਈ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ | ਕਾਨਫਰੰਸ ਦÏਰਾਨ ਲਾਲ ਝੰਡਿਆਂ ਨਾਲ ਸਜਿਆ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਖਾਸ ਖਿੱਚ ਦਾ ਕੇਂਦਰ ਰਿਹਾ, ਜਿਸ ਵਿੱਚ ਨÏਜਵਾਨ ਆਗੂ ਜਸਪ੍ਰੀਤ ਬੱਧਨੀ, ਵਿਦਿਆਰਥੀ ਆਗੂ ਸਵਰਾਜ ਖੋਸਾ, ਹਰਮਨਦੀਪ ਬੁੱਟਰ ਤੇ ਅਨਮੋਲ ਦੀ ਅਗਵਾਈ ਵਿੱਚ ਕਮਿਊਨਿਸਟ ਅੰਦੋਲਨ ਨਾਲ ਸੰਬੰਧਤ, ਕਮਿਊਨਿਸਟ ਪਾਰਟੀ ਅਤੇ ਟਰੇਡ ਯੂਨੀਅਨ ਦੇ ਸ਼ਹੀਦਾਂ ਨਾਲ ਸੰਬੰਧਤ ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਗਤੀਵਿਧੀਆਂ ਨਾਲ ਸੰਬੰਧਤ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਗਿਆ¢ ਇਸ ਸਮੇਂ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ¢ਹੋਰਨਾਂ ਤੋਂ ਇਲਾਵਾ ਬਲਾਕ ਮੋਗਾ 1 ਦੇ ਸਕੱਤਰ ਸਵਰਾਜ ਸਿੰਘ ਢੁੱਡੀਕੇ, ਮੋਗਾ 2 ਦੇ ਸਕੱਤਰ ਸ਼ੇਰ ਸਿੰਘ ਦÏਲਤਪੁਰਾ, ਬਾਘਾ ਪੁਰਾਣਾ ਦੇ ਸਕੱਤਰ ਗੁਰਮੀਤ ਸਿੰਘ ਵਾਂਦਰ, ਸ਼ਹਿਰੀ ਕਮੇਟੀ ਦੇ ਸਕੱਤਰ ਸਵਰਨ ਸਿੰਘ ਖੋਸਾ, ਪਾਰਟੀ ਦੇ ਸੂਬਾਈ ਆਗੂ ਸੁਖਜਿੰਦਰ ਸਿੰਘ ਮਹੇਸਰੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਖੋਸਾ, ਆਲ ਇੰਡੀਆ ਆਂਗਣਵਾੜੀ ਵਰਕਰ/ ਹੈਲਪਰ ਯੂਨੀਅਨ ਦੇ ਆਗੂ ਗੁਰਚਰਨ ਕÏਰ, ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕÏਰ, ਪੰਜਾਬ ਕਿਸਾਨ ਸਭਾ ਦੇ ਆਗੂ ਸੂਰਤ ਸਿੰਘ ਧਰਮਕੋਟ, ਨÏਜਵਾਨ ਆਗੂ ਜਗਵਿੰਦਰ ਸਿੰਘ ਕਾਕਾ, ਇੰਦਰਜੀਤ ਦੀਨਾ, ਮਹਿੰਦਰ ਸਿੰਘ ਧੂਰਕੋਟ, ਸਿਕੰਦਰ ਸਿੰਘ ਮਧੇਕੇ, ਸੁਖਦੇਵ ਭੋਲਾ, ਮੰਗਤ ਰਾਏ, ਪੋਹਲਾ ਸਿੰਘ ਬਰਾੜ, ਇਕਬਾਲ ਤਖਾਣਵੱਧ, ਬੋਹੜ ਬੁੱਟਰ, ਹਰਪ੍ਰੀਤ ਬਾਵਾ, ਕੁਲਵੰਤ ਸਿੰਘ ਬੱਧਨੀ, ਗੁਰਮੇਲ ਨਾਹਰ, ਬਲਰਾਜ ਸਿੰਘ, ਸਤਵੰਤ ਖੋਟੇ, ਰਾਜੂ ਸਿੰਘ ਮਹੇਸਰੀ, ਉਂਕਾਰ ਸਿੰਘ, ਮੁਖਤਿਆਰ ਸਿੰਘ ਮੋਗਾ, ਹਰਦਿਆਲ ਸਿੰਘ ਘਾਲੀ, ਬਿੰਦਰ ਸਿੰਘ ਝੰਡੇਆਣਾ, ਬਿਦਰ ਕÏਰ ਗਲੋਟੀ, ਕਮਲੇਸ਼ ਸਿੰਘ, ਬਲਵਿੰਦਰ ਸਿੰਘ ਬਹੋਨਾ, ਹਰਬੰਸ ਢਿੱਲੋਂ, ਨਵਜੋਤ ਬਿਲਾਸਪੁਰ, ਪੂਜਾ ਖੋਸਾ, ਗੁਰਪ੍ਰੀਤ ਰਾਊਕੇ ਆਦਿ ਆਗੂ ਹਾਜ਼ਰ ਸਨ¢





