ਨਵੀਂ ਦਿੱਲੀ : ਥਾਈਲੈਂਡ ਤੇ ਮਿਆਂਮਾਰ ’ਚ ਭਾਰਤੀ ਸੂਚਨਾ ਉਦਯੋਗਿਕ (ਆਈ ਟੀ) ਪੇਸ਼ੇਵਰਾਂ ਨੂੰ ਲਾਲਚ ਵਾਲੇ ਫਰਜ਼ੀ ਨੌਕਰੀ ਰੈਕੇਟ ਦੀਆਂ ਖ਼ਬਰਾਂ ਤੋਂ ਬਾਅਦ ਕੇਂਦਰ ਨੇ ਸ਼ਨੀਵਾਰ ਭਾਰਤੀ ਨੌਜਵਾਨਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ। ਥਾਈਲੈਂਡ ’ਚ ‘ਡਿਜ਼ੀਟਲ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ’ ਦੇ ਅਹੁਦਿਆਂ ’ਤੇ ਭਰਤੀ ਕਰਨ ਲਈ ਚੰਗੀ ਤਨਖਾਹ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ’ਚ ਸ਼ੱਕੀ ਆਈ ਟੀ ਕੰਪਨੀਆਂ ਦਾ ਪਤਾ ਚੱਲਿਆ ਹੈ, ਜੋ ਕਿ ਕਾਲ ਸੈਂਟਰ ਘੁਟਾਲੇ ਅਤੇ �ਿਪਟੋਕਕਿਊਰੈਸੀ ਧੋਖਾਧੜੀ ’ਚ ਸ਼ਾਮਲ ਸਨ।
ਦੋ ਦਿਨ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ’ਚ ਨੌਕਰੀ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣ ਨੂੰ ਕਿਹਾ ਸੀ। ਉਨ੍ਹਾ ਅਨੁਸਾਰ ਦਰਜਨਾਂ ਭਾਰਤੀਆਂ ਨੂੰ ਰੁਜ਼ਗਾਰ ਰੈਕੇਟ ਗੈਰ-ਕਾਨੂੰਨੀ ਰੂਪ ਨਾਲ ਮਿਆਂਮਾਰ ਲਿਜਾਇਆ ਗਿਆ ਸੀ। ਉਨ੍ਹਾ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਸਥਾਨਕ ਸੁਰੱਖਿਆ ਸਥਿਤੀ ਕਾਰਨ ਉਸ ਖੇਤਰ ਤੱਕ ਪਹੁੰਚਣਾ ਮੁਸ਼ਕਲ ਹੈ। ਫਿਰ ਵੀ ਦੇਸ਼ ’ਚ ਸਾਡੇ ਮਿਸ਼ਨ ਲਈ ਧੰਨਵਾਦ। ਅਸੀਂ ਇਨ੍ਹਾਂ ’ਚੋਂ ਕੁਝ ਪੀੜਤਾਂ ਨੂੰ ਕੈਦ ਜਾਂ ਬੰਧੂਆਂ ਮਜ਼ਦੂਰੀ ਤੋਂ ਬਚਾਉਣ ’ਚ ਕਾਮਯਾਬ ਹੋਏ। ਸ਼ਨੀਵਾਰ ਉਨ੍ਹਾ ਕਿਹਾ ਕਿ ਆਈ ਟੀ ਦੇ ਮਾਹਰ ਨੌਜਵਾਨ, ਜਿਨ੍ਹਾਂ ਨੂੰ ਸ਼ੋਸ਼ਲ ਮੀਡੀਆ ਇਸ਼ਤਿਹਾਰਾਂ ਦੇ ਨਾਲ-ਨਾਲ ਦੁਬਈ ਅਤੇ ਭਾਰਤ ਸਥਿਤ ਏਜੰਟਾਂ ਦੁਆਰਾ ਥਾਈਲੈਂਡ ’ਚ ਚੰਗੀਆਂ ਡਾਟਾ ਐਂਟਰੀ ਵਰਗੀਆਂ ਨੌਕਰੀਆਂ ਦੇਣ ’ਤੇ ਠੱਗਿਆ ਜਾਂਦਾ ਹੈ।