ਆਮ ਹੜਤਾਲ ਨੂੰ ਪੰਜਾਬ ‘ਚ ਜ਼ਬਰਦਸਤ ਹੁੰਗਾਰਾ

0
1

ਅੰਮਿ੍ਤਸਰ (ਜਸਬੀਰ ਸਿੰਘ ਪੱਟੀ, ਮਨੋਜ ਕੁਮਾਰ) : ਦੇਸ਼ ਵਿਆਪੀ ਹੜਤਾਲ ਲਈ ਕੇਂਦਰੀ ਮਜ਼ਦੂਰ/ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਮੰਚ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਸੱਦੇ ਨੂੰ ਪੰਜਾਬ ‘ਚ ਜ਼ਬਰਦਸਤ ਹੁੰਗਾਰਾ ਮਿਲਿਆ | ਅੰਮਿ੍ਤਸਰ ‘ਚ ਫੈਕਟਰੀਆਂ, ਬੈਂਕ, ਬਿਜਲੀ, ਰੋਡਵੇਜ਼, ਟੈਲੀਫੋਨ, ਡਾਕ, ਬੀਮਾ ਕੰਪਨੀਆਂ ਆਦਿ ਸਮੁੱਚੇ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਮਜ਼ਦੂਰ/ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਕੀਤੀ, ਜਿਸ ਦੀ ਅਗਵਾਈ ਏਟਕ, ਸੀਟੂ, ਹਿੰਦ ਮਜ਼ਦੂਰ ਸਭਾ, ਇੰਟਕ ਅਤੇ ਸੀ ਟੀ ਯੂ ਪੰਜਾਬ ਆਦਿ ਨੇ ਕੀਤੀ | ਆਂਗਣਵਾੜੀ, ਆਸ਼ਾ ਵਰਕਰ, ਮਿਡ-ਡੇ-ਮੀਲ ਆਟੋ ਚਾਲਕ, ਪ੍ਰਾਈਵੇਟ ਟਰਾਂਸਪੋਰਟ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਆਦਿ ਨੇ ਵੀ ਹੜਤਾਲ ਵਿੱਚ ਪੂਰੀ ਸ਼ਮੂਲੀਅਤ ਕੀਤੀ | ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ 1936, ਕਿਰਤੀ ਕਿਸਾਨ ਯੂਨੀਅਨ, ਅਜ਼ਾਦ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਕਿਸਾਨ ਸੰਘਰਸ਼ ਕਮੇਟੀ (ਪਨੂੰ), ਪੰਜਾਬ ਕਿਸਾਨ ਯੂਨੀਅਨ ਆਦਿ ਦੀ ਅਗਵਾਈ ਵਿੱਚ ਕਿਸਾਨ ਕਾਫਲੇ ਲੈ ਕੇ ਰੈਲੀ ਵਿੱਚ ਸ਼ਾਮਿਲ ਹੋਏ | ਖੇਤ ਮਜ਼ਦੂਰ ਜਥੇਬੰਦੀਆਂ ਨੇ ਵੀ ਰੈਲੀ ਵਿੱਚ ਸ਼ਮੂਲੀਅਤ ਕੀਤੀ |
ਉੱਚਾ ਪੁਲ (ਭੰਡਾਰੀ ਪੁਲ) ਵਿਖੇ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਸੁੱਚਾ ਸਿੰਘ ਅਜਨਾਲਾ, ਕੁਲਵੰਤ ਸਿੰਘ ਬਾਵਾ, ਅਮਰਜੀਤ ਸਿੰਘ ਆਸਲ, ਸੁਰਿੰਦਰ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਦਸਵਿੰਦਰ ਕੌਰ, ਕਿ੍ਪਾਲ ਸਿੰਘ, ਬੈਂਕਾਂ ਦੇ ਆਗੂ ਰਵੀ ਰਾਜਧਾਨ, ਸੁਰੇਸ਼ ਭਾਟੀਆ, ਜਰਮਨਜੀਤ ਸਿੰਘ, ਆਂਗਣਵਾੜੀ ਮੁਲਾਜ਼ਮਾਂ ਦੀ ਆਗੂ ਤਲਵਿੰਦਰ ਕੌਰ, ਜਸਪਾਲ ਕੌਰ ਆਸ਼ਾ ਵਰਕਰਾਂ ਦੀ ਆਗੂ ਰਘਬੀਰ ਕੌਰ, ਮਿਡ-ਡੇ-ਮੀਲ ਵਰਕਰਾਂ ਦੀ ਆਗੂ ਸੁਮਨ ਰਾਣੀ, ਟੈਲੀਕਾਮ ਆਗੂ, ਕੁਲਵੰਤ ਰਾਏ ਬਾਵਾ, ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਡਾ. ਪਰਮਿੰਦਰ ਸਿੰਘ, ਬਘੇਲ ਸਿੰਘ, ਲਖਬੀਰ ਸਿੰਘ ਨਿਜ਼ਾਮਪੁਰਾ, ਬਲਦੇਵ ਸਿੰਘ ਵੇਰਕਾ, ਜਤਿੰਦਰ ਸਿੰਘ ਛੀਨਾ, ਧਨਵੰਤ ਸਿੰਘ ਖਤਰਾਏ ਕਲਾਂ, ਸਵਿੰਦਰ ਸਿੰਘ ਮੀਰਾਂਕੋਟ, ਐਡਵੋਕੇਟ ਕੰਵਲਜੀਤ ਕੌਰ, ਹਰਜੀਤ ਸਿੰਘ ਝੀਤੇ, ਓਮਰਾਜ ਸਿੰਘ ਧਰਦਿਓ, ਗੁਰਦੇਵ ਸਿੰਘ ਵਰਪਾਲ, ਬਲਬੀਰ ਸਿੰਘ ਮੂਧਲ, ਜਗਿੰਦਰ ਸਿੰਘ ਗੋਪਾਲਪੁਰਾ, ਨਿਰਮਲ ਸਿੰਘ ਛੱਜਲਵੱਡੀ, ਬਿੱਟੂ ਵੇਰਕਾ, ਸੁਖਰਾਮ ਸਿੰਘ, ਅਮਰੀਕ ਸਿੰਘ ਸੰਗਤਪੁਰਾ, ਗੁਰਨਾਮ ਸਿੰਘ ਦਾਊਦ, ਕੁਲਦੀਪ ਸਿੰਘ ਓਦੋਕੇ, ਤਰਸੇਮ ਸਿੰਘ ਆਦਿ ਨੇ ਸੰਬੋਧਨ ਕੀਤਾ | ਬੁਲਾਰਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 4 ਲੇਬਰ ਕੋਡ ਰੱਦ ਕੀਤੇ ਜਾਣ, ਬੀਜ ਬਿੱਲ ਅਤੇ ਬਿਜਲੀ ਬਿੱਲ ਵਾਪਿਸ ਲਏ ਜਾਣ, ਮਨਰੇਗਾ ਕਨੂੰਨ ਬਹਾਲ ਕੀਤਾ ਜਾਵੇ | ਬੀਮਾ ਕੰਪਨੀਆਂ ਵਿੱਚ 100 ਫੀਸਦੀ ਵਿਦੇਸ਼ੀ ਹਿੱਸੇਦਾਰੀ ਦਾ ਫੈਸਲਾ ਰੱਦ ਕੀਤਾ ਜਾਵੇ | ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਕੀਤੀ ਜਾਵੇ | ਆਂਗਣਵਾੜੀ, ਆਸ਼ਾ ਕਰਮੀ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ | 01-10-2024 ਤੋਂ ਪਹਿਲਾਂ ਜਿਨ੍ਹਾਂ ਉਸਾਰੀ ਕਿਰਤੀਆਂ ਦੀ ਮੌਤ ਹੋਈ ਹੈ, ਉਹਨਾਂ ਸਾਰੇ ਕਿਰਤੀਆਂ ਦੇ ਪਰਵਾਰਿਕ ਮੈਂਬਰਾਂ ਨੂੰ ਐਕਸ਼ਗ੍ਰੇਸ਼ੀਆ ਦੀ ਰਾਸ਼ੀ ਦਿੱਤੀ ਜਾਵੇ | ਉਸਾਰੀ ਮਜ਼ਦੂਰਾਂ ਦੀਆਂ ਲਾਭ ਸਕੀਮਾਂ ਘਟਾਉਣ ਵਾਲੀਆਂ ਸਾਰੀਆਂ ਨਵੀਆਂ ਸੋਧਾਂ ਰੱਦ ਕੀਤੀਆਂ ਜਾਣ | ਘਰੇਲੂ ਮਜ਼ਦੂਰਾਂ ਦਾ ਵੈੱਲਫੇਅਰ ਬੋਰਡ ਬਣਾਇਆ ਜਾਵੇ ਅਤੇ ਘਰੇਲੂ ਮਜ਼ਦੂਰਾਂ ਉਪਰ ਵੀ ਸਾਰੇ ਲੇਬਰ ਕਾਨੂੰਨ ਲਾਗੂ ਕੀਤੇ ਜਾਣ | ਗਿੱਗ ਵਰਕਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਇਹਨਾਂ ਦੇ ਵੈੱਲਫੇਅਰ ਬਣਾਇਆ ਜਾਵੇ | ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਅੱਗੇ ਦੀ ਭਰਤੀ ਰੈਗੂਲਰ ਕੀਤੀ ਜਾਵੇ | ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ | ਇਸ ਮੌਕੇ ਉਪਰ ਵਿਜੇ ਕੁਮਾਰ, ਡਾ. ਭੁਪਿੰਦਰ ਸਿੰਘ, ਅਕਵਿੰਦਰ ਕੌਰ, ਪਰਮਜੀਤ ਕੌਰ, ਬ੍ਰਹਮਦੇਵ ਸ਼ਰਮਾ, ਸ਼ੌਕਤ ਮਸੀਹ, ਪਰਮਜੀਤ ਕੌਰ, ਕੇਵਲਜੀਤ, ਗੁਰਜਿੰਦਰ ਸਿੰਘ, ਪੂਨਮ, ਰਜਿੰਦਰ ਕੌਰ, ਸਤਨਾਮ ਸਿੰਘ, ਮੋਹਨ ਲਾਲ, ਕੁਲਵੰਤ ਸਿੰਘ, ਸ਼ਮਸ਼ੇਰ ਨਾਥ, ਕਿ੍ਪਾ ਰਾਮ, ਚਰਨਜੀਤ ਸਿੰਘ ਮਜੀਠਾ, ਜਸਬੀਰ ਸਿੰਘ ਝਬਾਲ, ਤੀਰਥ ਸਿੰਘ ਕੋਹਾਲੀ, ਪ੍ਰਤਾਪ ਸਿੰਘ ਖਾਪੜਖੇੜੀ, ਭਗਵੰਤ ਸਿੰਘ, ਗੁਰਦੀਪ ਸਿੰਘ ਬੁਤਾਲਾ, ਜਸਬੀਰ ਸਿੰਘ ਝਬਾਲ, ਮੰਗਲ ਸਿੰਘ ਖੁਜਾਲਾ, ਛਿੰਦਾ ਘਿਓ ਮੰਡੀ ਤੇ ਮਹਿੰਦਰ ਸਿੰਘ ਖਹਿਰਾ ਆਦਿ ਹਾਜ਼ਰ ਸਨ |
ਪਟਿਆਲਾ : ਇੱਥੇ ਵੱਖ-ਵੱਖ ਅਦਾਰਿਆ ਦੇ ਮੁਲਾਜ਼ਮ, ਮਜ਼ਦੂਰ ਹੜਤਾਲ ਕਰਨ ਉਪਰੰਤ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਜਲੂਸਾਂ ਦੀ ਸ਼ਕਲ ਵਿੱਚ ਨਾਅਰੇ ਮਾਰਦੇ ਹੋਏ ਪੁੱਜੇ¢ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਦਰਜਨਾਂ ਕਿਸਾਨ ਜਥੇਬੰਦੀਆਂ ਨੇ ਹੜਤਾਲ ਨੂੰ ਕਾਮਯਾਬ ਕਰਨ ਲਈ ਭਰਪੂਰ ਸਮਰਥਨ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਮਿੰਨੀ ਸਕੱਤਰੇਤ ਦੇ ਸਾਹਮਣੇ ਹੋਈ ਰੈਲੀ ਵਿੱਚ ਪੁੱਜੇ¢ ਸਕੱਤਰੇਤ ਪਟਿਆਲਾ ਦੇ ਸਾਹਮਣੇ ਕੀਤੀ ਗਈ ਰੈਲੀ ਤੋਂ ਇਲਾਵਾ ਪਟਿਆਲਾ ਜ਼ਿਲੇ੍ਹ ਦੇ ਨਾਭਾ, ਸਮਾਣਾ, ਰਾਜਪੁਰਾ, ਘਨੌਰ, ਪਾਤੜਾਂ, ਦੇਵੀਗੜ੍ਹ ਵਿਖੇ ਵੀ ਭਰਵੀਆਂ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ¢ ਇਹਨਾਂ ਰੈਲੀਆਂ ਵਿੱਚ ਹੜਤਾਲੀ ਮੁਲਾਜ਼ਮ—ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਬੜੇ ਉਤਸ਼ਾਹ ਨਾਲ ਸਿਰਕਤ ਕੀਤੀ¢ ਦੇਸ਼-ਵਿਆਪੀ ਹੜਤਾਲ ਪੀ ਆਰ ਟੀ ਸੀ, ਪੰਜਾਬ ਰੋਡਵੇਜ਼, ਬਿਜਲੀ ਬੋਰਡ, ਸਮੁੱਚੇ ਬੈਂਕ, ਆਂਗਣਵਾੜੀ, ਆਸ਼ਾ ਵਰਕਰ, ਪੋਸਟਲ ਇੰਪਲਾਈਜ਼ ਅਤੇ ਅਨੇਕਾਂ ਸਨਅਤੀ ਇਕਾਈਆਂ ਦੇ ਮੁਲਾਜ਼ਮਾਂ—ਮਜ਼ਦੂਰਾਂ ਨੇ ਮੁਕੰਮਲ ਤÏਰ ਤੇ ਅਦਾਰੇ ਬੰਦ ਕਰਕੇ ਕੀਤੀ¢ ਅਨੇਕਾਂ ਸਰਕਾਰੀ ਵਿਭਾਗਾਂ ਦੇ ਸੈਂਕੜੇ ਕਰਮਚਾਰੀ ਆਪਣੀਆਂ ਡਿਊਟੀਆਂ ਛੱਡ ਕੇ ਕਾਫਲਿਆਂ ਦੇ ਰੂਪ ਵਿੱਚ ਰੈਲੀ ਵਿੱਚ ਸ਼ਾਮਲ ਹੋਏ¢
ਇਸ ਰੈਲੀ ਵਿੱਚ ਇਕੱਤਰ ਹੋਏ ਹੜਤਾਲੀ ਅਤੇ ਮੁਜ਼ਾਹਰਾਕਾਰੀ ਮੁਲਾਜਮਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਇਕੱਠ ਦੀ ਅਗਵਾਈ ਅਤੇ ਰੈਲੀ ਨੂੰ ਜਿਨ੍ਹਾਂ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਨਿਰਮਲ ਸਿੰਘ ਧਾਲੀਵਾਲ, ਮੀਨਾ ਰਾਣੀ, ਦਰਸ਼ਨ ਸਿੰਘ ਲੁਬਾਣਾ, ਐੱਸ ਕੇ ਗÏਤਮ, ਦਰਸ਼ਨ ਸਿੰਘ ਬੇਲੂਮਾਜਰਾ, ਬਹਾਦਰ ਸਿੰਘ, ਬਲਦੇਵ ਰਾਜ ਬੱਤਾ, ਜਸਵਿੰਦਰ ਸਿੰਘ ਸÏਜਾ ਟਰੇਡ ਯੂਨੀਅਨ ਆਗੂ ਅਤੇ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂ ਰਮਿੰਦਰ ਸਿੰਘ ਪਟਿਆਲਾ, ਬਲਰਾਜ ਜੋਸ਼ੀ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ, ਗੁਰਬਚਨ ਸਿੰਘ, ਰਾਜ ਕਿਸ਼ਨ, ਹਰਬੰਸ ਸਿੰਘ ਦਦਹੇੜਾ, ਜੈ ਰਾਮ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਬਾਰਨ, ਦਲਜਿੰਦਰ ਸਿੰਘ, ਸੁਖਵਿੰਦਰ ਤੁਲੇਵਾਲ ਸ਼ਾਮਲ ਸਨ¢
ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਰਤੀਆਂ ਦੇ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ ਗਏ ਚਾਰ ਲੇਬਰ ਕੋਡਜ਼ ਮਜਦੂਰਾਂ ਦੇ ਅਧਿਕਾਰ ਖਤਮ ਕਰ ਦੇਣਗੇ ਅਤੇ ਕਾਰਪੋਰੇਟ ਸਰਮਾਏਦਾਰਾਂ ਨੂੰ ਮਜਦੂਰਾਂ ਦਾ ਆਰਥਕ ਸ਼ੋਸ਼ਣ ਕਰਨ ਦੀ ਖੁੱਲੀ ਛੁੱਟੀ ਦੀ ਗਰੰਟੀ ਕਰਦੇ ਹਨ¢ ਹੜਤਾਲ ਦਾ ਹੱਕ ਅਸਿੱਧੇ ਢੰਗ ਨਾਲ ਖਤਮ ਕਰ ਦਿੱਤਾ, ਮਜ਼ਦੂਰਾਂ ਦੀ ਛਾਂਟੀ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ¢ ਨÏਕਰੀ ਮਾਲਕਾਂ ਦੇ ਰਹਿਮੋ-ਕਰਮ ‘ਤੇ ਹੋਏਗੀ ਅਤੇ ਸਮਾਜਿਕ ਸੁਰੱਖਿਆ ਖਤਮ ਕਰ ਦਿੱਤੀ ਗਈ ਹੈ¢ ਇਸੇ ਤਰ੍ਹਾਂ ਸਰਕਾਰ ਨੇ ਮਨਰੇਗਾ ਐਕਟ ਖਤਮ ਕਰਕੇ ਵੀ ਬੀ ਰਾਮ ਜੀ ਐਕਟ ਬਣਾ ਕੇ ਅਤੇ ਰਾਜਾਂ ਉਪਰ 40 ਫੀਸਦੀ ਪੈਸੇ ਦਾ ਬੋਝ ਪਾ ਕੇ ਗਰੀਬਾਂ ਲਈ ਬਣਿਆ ਮਨਰੇਗਾ ਕਾਨੂੰਨ ਖਤਮ ਕਰਨ ਦਾ ਹੀ ਮੰਦ ਮਨਸੂਬਾ ਹੈ¢ ਸੀਡ ਬਿੱਲ 2025 ਅਤੇ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝÏਤਾ ਭਾਰਤੀ ਕਿਸਾਨਾਂ ਦਾ ਅਤੇ ਛੋਟੇ ਸਨਤਕਾਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਕਰੇਗਾ¢ ਅਮਰੀਕਨ ਸਾਮਰਾਜ ਦੇ ਦਬਾਅ ਥੱਲੇ ਮੋਦੀ ਸਰਕਾਰ ਦੇਸ਼ ਵਿਰੋਧੀ ਵਪਾਰਕ ਸ਼ਰਤਾਂ ਮੰਨ ਰਹੀ ਹੈ¢ ਬਿਜਲੀ ਬਿੱਲ 2025 ਰਾਹੀਂ ਬਿਜਲੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤੀ ਜਾਵੇਗੀ¢ ਬਿਜਲੀ ਮਹਿੰਗੀ ਵੀ ਹੋਵੇਗੀ ਅਤੇ ਕਿਸਾਨਾਂ ਅਤੇ ਗਰੀਬ ਪਰਵਾਰਾਂ ਨੂੰ ਮਿਲਦੀ ਸਬਸਿਡੀ ਖਤਮ ਕਰ ਦਿੱਤੀ ਜਾਵੇਗੀ¢ ਮਹਿੰਗਾਈ ਬੇਤਹਾਸ਼ਾ ਵਧਣ ਦੇ ਬਾਵਜੂਦ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਬਣਦਾ ਵਾਧਾ ਨਹੀਂ ਕੀਤਾ ਜਾ ਰਿਹਾ¢ ਮਜ਼ਦੂਰਾਂ ਦੀ 26000 ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਉਜਰਤ ਵੀ ਕਾਰਪੋਰੇਟਾਂ ਦੇ ਦਬਾਅ ਥੱਲੇ ਨਹੀ ਵਧਾਈ ਜਾ ਰਹੀ¢ ਕੰਟਰੈਕਟ ਆਊਟਸੋਰਸ ਮੁਲਾਜ਼ਮਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਮੁਜਰਮਾਨਾ ਤਰੀਕੇ ਨਾਲ ਕੀਤਾ ਜਾ ਰਿਹਾ ਹੈ¢ ਬੇਰੁਜ਼ਗਾਰੀ ਵਧਾਈ ਜਾ ਰਹੀ ਹੈ¢ ਸਕੀਮ ਵਰਕਰਾਂ ਨੂੰ ਦਹਾਕਿਆਂ ਤੋਂ ਸਿਰਫ ਨਿਗੂਣੇ ਮਾਣ ਭੱਤੇ ਦੇ ਕੇ ਹੀ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ¢ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਨਹੀਂ ਕੀਤਾ ਜਾ ਰਿਹਾ¢ ਵਿਦਿਆ ਅਤੇ ਸਿਹਤ ਸਹੂਲਤਾਂ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ¢ ਇਹ ਸਹੂਲਤਾਂ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤੀਆਂ ਗਈਆਂ ਹਨ¢ ਮੋਦੀ ਸਰਕਾਰ ਖੱੁਲ੍ਹੇਆਮ ਦੇਸ਼ ਵਿੱਚ ਹਿੰਦੂ—ਮੁਸਲਿਮ ਭਾਈਚਾਰਿਆਂ ਵਿੱਚ ਯੋਜਨਾਬੱਧ ਤਰੀਕਿਆਂ ਨਾਲ ਨਫਰਤ ਫੈਲਾ ਰਹੀ ਹੈ ਅਤੇ ਘੱਟ ਗਿਣਤੀਆਂ ‘ਤੇ ਸਰੇਆਮ ਹਮਲੇ ਹੋ ਰਹੇ ਹਨ¢ ਦੇਸ਼ ਵਿੱਚ ਨਫਰਤੀ ਮਾਹÏਲ ਸਿਰਜਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ¢ ਆਮ ਲੋਕਾਂ ਦਾ ਧਿਆਨ ਜ਼ਿੰਦਗੀ ਦੇ ਅਸਲ ਮੁੱਦਿਆਂ ਤੋਂ ਭਟਕਾ ਕੇ ਤਰ੍ਹਾਂ-ਤਰ੍ਹਾਂ ਦੇ ਉਕਸਾਊ ਅਤੇ ਵੰਡ-ਪਾਊ ਤਰੀਕੇ ਅਪਣਾ ਕੇ ਆਰਥਿਕ ਮੁੱਦਿਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ¢
ਇਕੱਠ ਵਿੱਚ ਬੁਲਾਰਿਆਂ ਨੇ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਕਿ ਪੀ ਆਰ ਟੀ ਸੀ ਦੇ ਠੇਕਾ ਕਰਮਚਾਰੀਆਂ ਉਪਰ ਬਣਾਏ ਮੁਕੱਦਮੇ ਵਾਪਸ ਲੈ ਕੇ ਉਹਨਾਂ ਨੂੰ ਜੇਲ੍ਹਾਂ ਵਿਚੋਂ ਬਾਹਰ ਲਿਆਦਾ ਜਾਵੇ ਅਤੇ ਉਹਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ¢ ਅੰਤ ਵਿੱਚ ਬੁਲਾਰਿਆਂ ਨੇ ਸਫਲ ਹੜਤਾਲ ਦੀ ਕਿਰਤੀ ਲੋਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੀਆਂ ਸਾਹਮਣੇ ਨਜ਼ਰ ਆਉਂਦੀਆਂ ਮੋਦੀ ਸਰਕਾਰ ਵੱਲੋਂ ਦਰਪੇਸ਼ ਵਿਕਰਾਲ ਚੁਣÏਤੀਆਂ ਨੂੰ ਸਾਰੇ ਲੁੱਟ—ਕੁੱਟ ਦਾ ਸ਼ਿਕਾਰ ਲੋਕਾਂ ਵੱਲੋਂ ਇੱਕਜੁੱਟ ਹੋ ਕੇ ਸੰਘਰਸ਼ਾਂ ਰਾਹੀਂ ਪਛਾੜਨ ਦਾ ਸੱਦਾ ਦਿੱਤਾ¢
ਮਾਨਸਾ : ਸਥਾਨਕ ਬਾਰਾਂ ਹੱਟਾਂ ਚੌਕ ਵਿਖੇ ਏਟਕ, ਏਟਕੂ, ਸੀ ਟੀ ਯੂ, ਸੰਯੁਕਤ ਕਿਸਾਨ ਮੋਰਚਾ, ਇੰਪਲਾਈਜ਼ ਫੈਡਰੇਸ਼ਨਾਂ, ਮਜ਼ਦੂਰ ਜਥੇਬੰਦੀਆਂ, ਆਸ਼ਾ, ਆਂਗਨਵਾੜੀ ਵਰਕਰਾਂ, ਮੈਡੀਕਲ ਪ੍ਰੈਕਟੀਸ਼ਨਰਾਂ, ਬੈਂਕਾਂ, ਨੌਜਵਾਨ, ਵਿਦਿਆਰਥੀਆਂ ਆਦਿ ਵੱਲੋਂ ਪ੍ਰਭਾਵਸਾਲੀ ਰੋਹ ਭਰਪੂਰ ਪ੍ਰਦਰਸ਼ਨ ਰਾਜਵਿੰਦਰ ਰਾਣਾ, ਕ੍ਰਿਸ਼ਨ ਚÏਹਾਨ, ਰੁਲਦੂ ਸਿੰਘ ਮਾਨਸਾ, ਅਮਰਜੀਤ ਸਿੰਘ, ਕਰਮਜੀਤ ਤਾਮਕੋਟ, ਬਲਦੇਵ ਮੰਢਾਲੀ ਤੇ ਮੱਖਣ ਭੈਣੀ ਬਾਘਾ ਦੇ ਪ੍ਰਧਾਨਗੀ ਮੰਡਲ ਹੇਠ ਕੀਤਾ ਗਿਆ |
ਆਗੂਆਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਵਪਾਰਕ ਸਮਝÏਤਾ ਖੇਤੀਬਾੜੀ, ਵਪਾਰਕ ਤੇ ਡੇਅਰੀ ਫ਼ਾਰਮ ਸਮੇਤ ਲੋਕ ਵਿਰੋਧੀ ਫੈਸਲਿਆਂ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਕਰੇਗਾ¢ ਜਦੋਂ ਕਿ ਮੋਦੀ ਸਰਕਾਰ ਵੱਲੋਂ ਪਹਿਲਾਂ ਹੀ ਬਿਜਲੀ ਐਕਟ, ਬੀਜ ਬਿੱਲ ਲਿਆਉਣ ਲਈ ਤਰਲੋਮੱਛੀ ਹੈ ਅਤੇ ਮਨਰੇਗਾ ਕਾਨੂੰਨ ਤੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਸਰਮਾਏਦਾਰੀ ਨੂੰ ਸਸਤੀ ਲੇਬਰ ਮੁੱਹਈਆ ਕਰਵਾਉਣ ਦੀ ਸਾਜ਼ਿਸ਼ ਕਰ ਚੁੱਕੀ ਹੈ¢ ਨਵੇ ਰੁਜ਼ਗਾਰ ਦੇ ਸਾਧਨ, ਕੱਚੇ ਕਾਮਿਆਂ ਨੂੰ ਪੱਕੇ ਕਰਨ ਆਦਿ ‘ਤੇ ਚਰਚਾ ਕੀਤੀ ਗਈ¢ਇਸ ਮÏਕੇ ਹਰਦੇਵ ਸਿੰਘ ਅਰਸ਼ੀ, ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ, ਧੰਨਾ ਮੱਲ ਗੋਇਲ, ਅਮਰਜੀਤ ਸਿੰਘ ਸਿੱਧੂ, ਸਿਕੰਦਰ ਸਿੰਘ ਘਰਾਗਣਾ, ਬਲਦੇਵ ਸਿੰਘ ਮੰਢਾਲੀ, ਲਖਵੀਰ ਸਿੰਘ ਅਕਲੀਆਂ, ਭੋਲਾ ਸਿੰਘ ਮਾਖਾ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਭਜਨ ਸਿੰਘ ਘੁੰਮਣ, ਸਤਵਿੰਦਰ ਸਿੰਘ, ਅਜੈਬ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ ਅਲੀਸ਼ੇਰ, ਜਨਕ ਸਿੰਘ ਫਤਿਹਪੁਰ, ਰਮਨਦੀਪ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਟਰੰਪ-ਮੋਦੀ ਦੋਸਤਾਨਾ ਤੇ ਦੇਸ਼ ਨੂੰ ਅਮਰੀਕਾ ਤੋਂ ਅਜ਼ਾਦ ਕਰਵਾਉਣ ਲਈ ਲਾਮਬੰਦੀ ਤੇ ਸਾਂਝੇ ਘੋਲਾਂ ਦਾ ਸੱਦਾ ਦਿੱਤਾ¢
ਧਰਨਾ ਸੰਚਾਲਕ ਕਮੇਟੀ ਮੈਂਬਰਾਂ ਰਤਨ ਭੋਲਾ, ਮੇਜਰ ਸਿੰਘ ਦੂਲੋਵਾਲ ਤੇ ਅਜੈਬ ਸਿੰਘ ਅਲੀਸ਼ੇਰ ਵੱਲੋਂ ਚਲਾਇਆ ਗਿਆ | ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉਡਤ ਤੇ ਬਲਵਿੰਦਰ ਸਿੰਘ ਘਰਾਗਣਾ ਵੱਲੋਂ ਬਾਖੂਬੀ ਨਿਭਾਈ ਗਈ¢ਇਸ ਮÏਕੇ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਨੱਤ, ਨਿਰਮਲ ਸਿੰਘ ਝੰਡੂਕੇ, ਅਮੋਲਕ ਡੇਲੂਆਣਾ, ਅਰਵਿੰਦਰ ਕÏਰ, ਜਸਵੀਰ ਕÏਰ ਨੱਤ, ਬਲਵਿੰਦਰ ਕÏਰ ਭੈਣੀ ਬਾਘਾ, ਰੂਪ ਸਿੰਘ ਢਿੱਲੋਂ, ਗੁਰਸੇਵਕ ਸਿੰਘ ਮਾਨ ਬੀਬੜੀਆਂ, ਜਗਸੀਰ ਸਿੰਘ ਜਵਾਹਰਕੇ, ਮੱਖਣ ਮਾਨਸਾ, ਕੇਵਲ ਸਿੰਘ ਸਮਾਓ, ਆਤਮਾ ਪਮਾਰ, ਗੁਰਪ੍ਰੀਤ ਸਿੰਘ ਭੈਣੀ ਬਾਘਾ, ਪ੍ਰਦੀਪ ਖੋਖਰ, ਨਾਜਰ ਸਿੰਘ ਤੇ ਬੂਟਾ ਸਿੰਘ ਬਰਨਾਲਾ ਆਦਿ ਨੇ ਸੰਬੋਧਨ ਕੀਤਾ¢
ਲੁਧਿਆਣਾ (ਰੈਕਟਰ ਕਥੂਰੀਆ, ਸਤੀਸ਼ ਸਚਦੇਵਾ) : ਲੁਧਿਆਣਾ ਦੇ ਅਦਾਰਿਆਂ ਵਿੱਚ ਹੜਤਾਲ ਤੋਂ ਬਾਅਦ ਬੱਸ ਸਟੈਂਡ ‘ਤੇ ਇਕੱਠੇ ਹੋ ਕੇ ਰੈਲੀ ਕੀਤੀ ਗਈ, ਜਿਸ ਵਿੱਚ ਏਟਕ-ਇੰਟਕ-ਸੀਟੂ-ਐਕਟੂ-ਸੀ ਟੀ ਯੂ ਪੰਜਾਬ, ਐੱਸ ਕੇ ਐੱਮ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਆਜ਼ਾਦ ਫੈਡਰੇਸ਼ਨਾਂ ਨੇ ਹਿੱਸਾ ਲਿਆ¢ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਕਿਹਾ ਕਿ ਲੇਬਰ ਕੋਡ ਬਿਨਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ, ਬਿਨਾਂ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤੇ ਅਤੇ ਭਾਰਤੀ ਲੇਬਰ ਕਾਨਫਰੰਸ ਨਾ ਬੁਲਾ ਕੇ ਉਨ੍ਹਾਂ ਅੰਤਰਰਾਸ਼ਟਰੀ ਮਜ਼ਦੂਰੀ ਮਿਆਰਾਂ ਦੀ ਉਲੰਘਣਾ ਕਰਕੇ ਲਿਆਂਦੇ ਗਏ ਹਨ, ਜਿਨ੍ਹਾਂ ਲਈ ਭਾਰਤ ਨੇ ਇੱਕ ਦੇਸ਼ ਦੇ ਤÏਰ ‘ਤੇ ਹਸਤਾਖਰ ਕੀਤੇ ਹੋਏ ਹਨ | ਆਗੂਆਂ ਮੰਗ ਕੀਤੀ ਕਿ ਵਿਕਸਤ ਭਾਰਤ-ਗਾਰੰਟੀ ਫ਼ਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ 2025 ਰੱਦ ਕੀਤਾ ਜਾਵੇ ਅਤੇ ਮਨਰੇਗਾ ਕਾਨੂੰਨ ਨੂੰ ਉਸ ਦੀਆਂ ਕਮੀਆਂ ਦੂਰ ਕਰਕੇ ਦੁਬਾਰਾ ਲਾਗੂ ਕੀਤਾ ਜਾਵੇ, ਮਸÏਦਾ ਸੀਡ ਬਿੱਲ ਅਤੇ ਬਿਜਲੀ ਸੋਧ ਬਿੱਲ ਵਾਪਸ ਲਏ ਜਾਣ, ‘ਸ਼੍ਰਮ ਸ਼ਕਤੀ ਨੀਤੀ–2025’ ਦਾ ਮਸÏਦਾ ਬਿਨਾਂ ਹਿੱਸੇਦਾਰਾਂ ਨਾਲ ਗੱਲਬਾਤ ਕੀਤੇ ਜਾਰੀ ਕੀਤਾ ਹੈ, ਜਿਸ ਦਾ ਮਕਸਦ ਚਾਰ ਲੇਬਰ ਕੋਡ ਲਾਗੂ ਕਰਨਾ, ਟਰੇਡ ਯੂਨੀਅਨਾਂ ਦੀ ਭੂਮਿਕਾ ਘਟਾਉਣਾ, ਮਜ਼ਦੂਰੀ ਨੂੰ ਅਧਿਕਾਰ ਦੀ ਥਾਂ ‘ਧਰਮ’ ਵਜੋਂ ਦਰਸਾਉਣਾ ਅਤੇ ਸਰਕਾਰ ਦੀ ਨਿਯੰਤਰਕ ਵਾਲੀ ਭੂਮਿਕਾ ਨੂੰ ਧੁੰਦਲੇ ‘ਰੁਜ਼ਗਾਰ ਸੁਵਿਧਾਕਾਰ’ ਵਿੱਚ ਬਦਲਣਾ ਹੈ, ਜਿਸ ਨਾਲ ਸਮੂਹਕ ਸੰਘਰਸ਼ ਕਮਜ਼ੋਰ ਹੁੰਦਾ ਹੈ¢ਸਰਕਾਰ ਲਗਾਤਾਰ ਨਿੱਜੀਕਰਨ ਅਤੇ ਸਾਰੇ ਰਣਨੀਤਕ ਸਰਕਾਰੀ ਖੇਤਰਾਂ ਦੇ ਉਦਮਾਂ ਅਤੇ ਜਨ ਸੇਵਾਵਾਂ, ਜਿਵੇਂ ਰੇਲਵੇ, ਬੰਦਰਗਾਹ, ਕੋਲ ਖਾਣਾਂ, ਤੇਲ, ਸਟੀਲ, ਰੱਖਿਆ, ਸੜਕਾਂ, ਹਵਾਈ ਅੱਡੇ, ਬੈਂਕ, ਬੀਮਾ, ਟੈਲੀਕਾਮ, ਡਾਕ, ਪਰਮਾਣੂ ਊਰਜਾ, ਬਿਜਲੀ ਉਤਪਾਦਨ ਅਤੇ ਵੰਡ ਆਦਿ ਨੂੰ ਦੇਸੀ ਤੇ ਵਿਦੇਸ਼ੀ ਵੱਡੇ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਆਪਣੇ ਅਜੰਡੇ ਨੂੰ ਬੰਦ ਕਰੇ¢ਸਰਕਾਰੀ ਅਤੇ ਸਰਕਾਰੀ ਖੇਤਰ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਆਂਗਨਵਾੜੀ, ਆਸ਼ਾ, ਮਿਡ ਡੇ ਮੀਲ ਕਰਮਚਾਰੀਆਂ ਨੂੰ ਨਿਯਮਿਤ ਕਰਕੇ ਸਰਕਾਰੀ ਕਰਮਚਾਰੀ ਬਣਾਇਆ ਜਾਵੇ, ਨੈਸ਼ਨਲ ਹੈੱਲਥ ਮਿਸ਼ਨ ਦੇ ਡਾਕਟਰਾਂ ਅਤੇ ਨਰਸਾਂ ਨੂੰ ਪੱਕਾ ਕੀਤਾ ਜਾਵੇ¢ਇਹ ਹੜਤਾਲ ਉਸ ਪਿਛੋਕੜ ਵਿੱਚ ਹੋਈ ਹੈ, ਜਿੱਥੇ ਅਰਥ ਵਿਵਸਥਾ ਦੀ ਗਿਰਾਵਟ, ਵਧਦੀ ਬੇਰੁਜ਼ਗਾਰੀ, ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ‘ਤੇ ਹਮਲੇ, ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤ ਅਤੇ ਧਰੁਵੀਕਰਨ ਦੀਆਂ ਜ਼ਹਿਰੀਲੀਆਂ ਮੁਹਿੰਮਾਂ, ਲੋਕਤੰਤਰਿਕ ਸੰਸਥਾਵਾਂ ‘ਤੇ ਹਮਲੇ ਅਤੇ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੇ ਅੰਨ੍ਹੇ ਸਮਰਥਕਾਂ ਨਾਲ ਧਰਨਾ ਚੱਲ ਰਿਹਾ ਹੈ, ਜਿਸ ਦਾ ਮਕਸਦ ਸੰਗਠਨ, ਬੋਲਣ ਦੀ ਆਜ਼ਾਦੀ ਅਤੇ ਵਿਰੋਧ ਦੇ ਅਧਿਕਾਰ ਮਿਟਾਉਣਾ ਹੈ¢
ਇਸ ਰੈਲੀ ਨੂੰ ਚੰਦਰ ਸ਼ੇਖਰ, ਮੰਗਤ ਰਾਮ ਪਾਸਲਾ, ਡੀ ਪੀ ਮÏੜ, ਗੁਰਜੀਤ ਸਿੰਘ ਜਗਪਾਲ, ਬੱਬਨ ਪਾਸਵਾਨ, ਰਘਵੀਰ ਸਿੰਘ ਬੈਨੀਪਾਲ, ਐੱਮ ਐੱਸ ਭਾਟੀਆ, ਸੁਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਬਲਰਾਮ ਸਿੰਘ, ਡਾ. ਰਜਿੰਦਰ ਪਾਲ ਸਿੰਘ ਅÏਲਖ, ਨਰੇਸ਼ ਗੌੜ, ਸੁਭਾਸ਼ ਰਾਣੀ, ਮਾਸਟਰ ਫਿਰੋਜ਼, ਚਿਤਰੰਜਨ, ਯੁਵਰਾਜ ਸਿੰਘ, ਗੁਰਮੇਲ ਮੈਲਡੇ ਤੇ ਪ੍ਰਵੀਨ ਕੁਮਾਰੀ ਆਦਿ ਨੇ ਸੰਬੋਧਨ ਕੀਤਾ¢ਰੈਲੀ ਦੇ ਪ੍ਰਧਾਨਗੀ ਮੰਡਲ ਵਿੱਚ ਕੇਵਲ ਸਿੰਘ ਬਨਵੈਤ, ਸਰਬਜੀਤ ਸਿੰਘ ਸਰਹਾਲੀ, ਪਰਮਜੀਤ ਸਿੰਘ, ਰਾਮ ਲਾਲ ਅਤੇ ਜੈ ਪ੍ਰਕਾਸ਼ ਨਰਾਇਣ ਸ਼ਾਮਲ ਸਨ¢
ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ ਤੇ ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਸਾਂਝੇ ਸੱਦੇ ‘ਤੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਵੱਲੋਂ ਕੇਨਰਾ ਬੈਂਕ ਭਾਰਤ ਨਗਰ ਚੌਕ ਵਿੱਚ ਵਿਸ਼ਾਲ ਰੈਲੀ ਕੀਤੀ ਗਈ | ਇਸ ਨੂੰ ਪੀ ਆਰ ਮਹਿਤਾ, ਡਾ. ਰਜਿੰਦਰ ਪਾਲ ਸਿੰਘ ਔਲਖ, ਨਰੇਸ਼ ਗੌੜ, ਪਵਨ ਠਾਕੁਰ, ਐੱਸ ਕੇ ਮਹਾਜਨ, ਰਾਜੇਸ਼ ਵਰਮਾ, ਜਰਨੈਲ ਸਿੰਘ, ਨਰਕੇਸਰ ਰਾਇ, ਪ੍ਰਵੀਨ ਅਗਰਵਾਲ, ਯੁਵਰਾਜ ਮਾਰੀਆ, ਰੋਹਿਤ ਭੰਡਾਰੀ ਤੇ ਗੁਰਮੀਤ ਸਿੰਘ ਨੇ ਸੰਬੋਧਨ ਕੀਤਾ |