ਕੇ ਪੀ ਕਰਤਾਰਪੁਰ ਹਲਕੇ ਦਾ ਇੰਚਾਰਜ ਨਿਯੁਕਤ

0
105

ਜਲੰਧਰ : ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ ਪੀ (68) ਨੂੰ ਕਰਤਾਰਪੁਰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਐਲਾਨ ਉਨ੍ਹਾਂ ਕਰਤਾਰਪੁਰ ਫੇਰੀ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਕਰਤਾਰਪੁਰ ਤੋਂ ਪਹਿਲਾਂ ਅਕਾਲੀ ਵਿਧਾਇਕ ਰਹੇ ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਕਾਫੀ ਸਮਾਂ ਪਹਿਲਾਂ ਪਾਰਟੀ ਛੱਡ ਚੁੱਕੇ ਹਨ। ਫਿਲੌਰ ਹੁਣ ਅਕਾਲੀ ਦਲ (ਪੁਨਰਗਠਨ) ਨਾਲ ਹਨ ਅਤੇ ਅਵਿਨਾਸ਼ ਚੰਦਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸੇਠ ਸਤਪਾਲ ਮੱਲ ’ਤੇ ਭਰੋਸਾ ਜਤਾਇਆ ਸੀ, ਪਰ ਉਹ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਪਿਛਲੇ ਦੋ ਸਾਲਾਂ ਦੌਰਾਨ ਸਾਬਕਾ ਐੱਮ ਸੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਜੀਤ ਰੇਰੂ ਵੀ ਹਲਕਾ ਇੰਚਾਰਜ ਰਹੇ, ਪਰ ਉਨ੍ਹਾ 2022 ਦੀਆਂ ਚੋਣਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ।