ਮੋਗਾ (ਇਕਬਾਲ ਸਿੰਘ ਖਹਿਰਾ)
ਗਦਰੀ ਬਾਬਾ ਰੂੜ ਸਿੰਘ ਚੂਹੜ ਚੱਕ ਦੀ ਬਰਸੀ ਹਰ ਸਾਲ ਵਾਂਗ ਉਨ੍ਹਾ ਦੇ ਪਿੰਡ ਚੂਹੜ ਚੱਕ ਵਿਖੇ ਯਾਦਗਾਰ ਬਾਬਾ ਰੂੜ ਸਿੰਘ ਦੀ ਥਾਂ ਤੇ ਮਨਾਈ ਗਈ । ਇਸ ਸਮੇਂ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦੇ ਆਗੂਆਂ ਤੇ ਵਰਕਰਾਂ ਦੀ ਭਾਰੀ ਸ਼ਮੂਲੀਅਤ ਰਹੀ| ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ| ਮੁੱਖ ਬੁਲਾਰੇ ਕਾਮਰੇਡ ਜਗਰੂਪ ਨੇ ਦੱਸਿਆ ਬਾਬਾ ਜੀ ਪੂਰਾ ਜੀਵਨ ਲੋਕਾਈ ਦੇ ਲੇਖੇ ਲਾ ਕੇ ਗਰੀਬਾਂ, ਦ¾ਬੇ-ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਲੜਦੇ ਰਹੇ। ਉਨ੍ਹਾ ਕਿਹਾ ਅੱਜ ਜਦੋਂ ਸੰਸਾਰ ਇੱਕ ਨਵੀਂ ਉਥਲ-ਪੁਥਲ ਵੇਖ ਰਿਹਾ ਹੈ, ਸਰਮਾਇਆ ਫਾਇਨਾਂਸ ਕੈਪੀਟਲ ਰਾਹੀ ਲੋਕਾਂ ਦੀਆਂ ਜੇਬਾਂ ਖਾਲੀ ਕਰ ਰਿਹਾ ਹੈ, ਉੱਥੇ ਦੂਜੇ ਪਾਸੇ ਏ ਆਈ ਨਵੀਂ ਤਕਨੀਕ ਨਾਲ ਬਣੀਆਂ ਮਸ਼ੀਨਾਂ ਲੋਕਾਂ ਨੂੰ ਕੰਮ ਤੋਂ ਵਿਹਲੇ ਕਰ ਰਹੀਆਂ ਹਨ। ਐਪਸਟੀਨ ਫਾਈਲਾਂ ਰਾਹੀਂ ਸਰਮਾਏਦਾਰੀ ਦਾ ਸਭ ਤੋਂ ਵਹਿਸ਼ੀ ਰੂਪ ਸਾਹਮਣੇ ਆਇਆ ਹੈ। ਕਮਿਊਨਿਸਟਾਂ ਨੂੰ ਸਿਰਫ ਇਕੱਠੇ ਹੋਕੇ ਕੰਮ ਕਰਨ ਦੇ ਨਾਅਰੇ ਹੀ ਨਹੀਂ ਲਾਉਣੇ ਚਾਹੀਦੇ, ਸਗੋਂ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਹਮਣੇ ਖੜ੍ਹੀਆਂ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਕਿਵੇਂ ਹੈ, ਲੋਕ ਸੌਖੇ ਕਿਵੇਂ ਹੋ ਸਕਦੇ ਹਨ, ਕਿਵੇਂ ਤੇ ਕਿਹੜਾ ਪ੍ਰੋਗਰਾਮ ਉਨ੍ਹਾਂ ਦੇ ਹੱਕ ਦਾ ਹੈ।
ਹੋਰਨਾਂ ਤੋਂ ਇਲਾਵਾ ਕੁਲਦੀਪ ਭੋਲਾ ਜ਼ਿਲ੍ਹਾ ਸਕੱਤਰ ਸੀ ਪੀ ਆਈ, ਨਰਿੰਦਰ ਕੌਰ ਸੋਹਲ ਸੂਬਾ ਸਕੱਤਰ ਇਸਤਰੀ ਸਭਾ, ਸੂਰਤ ਸਿੰਘ ਧਰਮਕੋਟ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਸਰਬਜੀਤ ਸਿੰਘ ਦੌਧਰ, ਜਗਜੀਤ ਸਿੰਘ ਮੈਂਬਰ ਕੰਟਰੋਲ ਕਮਿਸ਼ਨ ਪੰਜਾਬ, ਸ਼ੇਰ ਸਿੰਘ ਦੌਲਤਪੁਰਾ ਨੇ ਵੀ ਸੰਬੋਧਨ ਕੀਤਾ। ਇਪਟਾ ਮੋਗਾ ਦੀ ਟੀਮ ਨੇ ਨਾਟਕ, ਗੀਤ, ਕੋਰੀਓਗ੍ਰਾਫੀਆਂ ਆਦਿ ਪੇਸ਼ ਕੀਤੀਆਂ । ਬਲਜੀਤ ਤਖਾਣਵੱਧ ਤੇ ਹਰਭਜਨ ਬਿਲਾਸਪੁਰ ਨੇ ਆਪਣੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਸਟੇਜ ਚਲਾਉਣ ਦੀ ਕਾਰਵਾਈ ਸਬਰਾਜ ਢੁੱਡੀਕੇ ਬਲਾਕ ਸਕੱਤਰ ਮੋਗਾ-1 ਨੇ ਕੀਤੀ| ਇਸ ਤੋਂ ਇਲਾਵਾ ਇਕਬਾਲ ਤਖਾਣਵੱਧ, ਜਸਪ੍ਰੀਤ ਬੱਧਨੀ, ਹਰਪ੍ਰੀਤ ਬਾਵਾ, ਬੋਹੜ ਬੁੱਟਰ, ਪੋਹਲਾ ਸਿੰਘ, ਵਿਦਿਆਰਥੀ ਆਗੂ ਸਵਰਾਜ ਖੋਸਾ, ਮਾਸਟਰ ਭੁਪਿੰਦਰ ਸਿੰਘ, ਗੁਰਮੀਤ ਸਿੰਘ ਚੂਹੜ ਚੱਕ, ਦਵਿੰਦਰ ਸਿੰਘ, ਸਵਰਨ ਖੋਸਾ, ਮਨਮੋਹਨ ਸਿੰਘ ਰਾਜੂ, ਜੀਤਾ ਚੂਹੜ ਚੱਕ, ਸਿਕੰਦਰ ਸਿੰਘ ਮਧੇਕੇ ਤੇ ਜਸਵਿੰਦਰ ਡਾਲਾ ਆਦਿ ਹਾਜ਼ਰ ਸਨ।




