ਨਵੀਂ ਦਿਲੀ : ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਕੇਰਲਾ ਦੇ ਸਬਰੀਮਾਲਾ ਮੰਦਰ ਤੇ ਹੋਰਨਾਂ ਧਾਰਮਿਕ ਸਥਾਨਾਂ ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਨਾਲ ਸੰਬੰਧਤ ਪਟੀਸ਼ਨਾਂ ਦੇ ਸਮੂਹ ’ਤੇ ਨੌਂ ਜੱਜਾਂ ਦੀ ਬੈਂਚ ਅੰਤਮ ਸੁਣਵਾਈ ਕਰੇਗੀ| ਚੀਫ ਜਸਟਿਸ ਸੂਰੀਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਪੰਚੋਲੀ ਦੀ ਸ਼ਮੂਲੀਅਤ ਵਾਲੀ ਬੈਂਚ ਨੇ ਕਿਹਾ ਕਿ ਇਹ ਬੈਂਚ 7 ਅਪਰੈਲ ਨੂੰ ਸੁਣਵਾਈ ਸ਼ੁਰੂ ਕਰੇਗੀ ਅਤੇ ਉਮੀਦ ਹੈ ਕਿ ਇਹ ਸੁਣਵਾਈ 22 ਅਪਰੈਲ ਤੱਕ ਮੁਕੰਮਲ ਹੋ ਜਾਵੇਗੀ| ਅਦਾਲਤ ਨੇ ਸਾਰੀਆਂ ਧਿਰਾਂ ਨੂੰ 14 ਮਾਰਚ ਤੱਕ ਆਪਣੇ ਲਿਖਤੀ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ|
ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਬਰੀਮਾਲਾ ਦੇ ਉਸ ਫੈਸਲੇ ਦੀ ਸਮੀਖਿਆ ਦੀਆਂ ਪਟੀਸ਼ਨਾਂ ਦਾ ਸਮਰਥਨ ਕੀਤਾ, ਜਿਸ ਵਿੱਚ ਸਾਰੀਆਂ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਵਿੱਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਗਈ ਸੀ|
ਅਦਾਲਤ ਨੇ ਇਸ ਮਾਮਲੇ ਵਿੱਚ ਕ੍ਰਿਸ਼ਨਾ ਕੁਮਾਰ ਸਿੰਘ ਅਤੇ ਸ਼ਾਸ਼ਵਤੀ ਪਾਰੀ ਨੂੰ ਕ੍ਰਮਵਾਰ ਸਮੀਖਿਆ ਦੇ ਸਮਰਥਨ ਅਤੇ ਵਿਰੋਧ ਵਾਲੀਆਂ ਧਿਰਾਂ ਲਈ ਨੋਡਲ ਕੌਂਸਲ ਨਿਯੁਕਤ ਕੀਤਾ ਹੈ, ਜਦਕਿ ਸੀਨੀਅਰ ਐਡਵੋਕੇਟ ਕੇ ਪਰਮੇਸ਼ਵਰ ਅਤੇ ਸ਼ਿਵਮ ਸਿੰਘ ਨੂੰ ‘ਐਮੀਕਸ ਕਿਊਰੀ’ (ਅਦਾਲਤ ਦੇ ਸਹਾਇਕ) ਵਜੋਂ ਨਿਯੁਕਤ ਕੀਤਾ ਗਿਆ ਹੈ|
ਸੁਣਵਾਈ ਦੇ ਤੈਅ ਪ੍ਰੋਗਰਾਮ ਅਨੁਸਾਰ ਸਮੀਖਿਆ ਪਟੀਸ਼ਨਰਾਂ ਨੂੰ 7 ਤੋਂ 9 ਅਪਰੈਲ ਤੱਕ ਅਤੇ ਵਿਰੋਧ ਕਰਨ ਵਾਲਿਆਂ ਨੂੰ 14 ਤੋਂ 16 ਅਪਰੈਲ ਤੱਕ ਸੁਣਿਆ ਜਾਵੇਗਾ, ਜਿਸ ਤੋਂ ਬਾਅਦ 22 ਅਪਰੈਲ ਤੱਕ ਅੰਤਮ ਬਹਿਸ ਹੋਵੇਗੀ| ਇਹ 9 ਮੈਂਬਰੀ ਬੈਂਚ ਸੰਵਿਧਾਨ ਦੀ ਧਾਰਾ 25 ਅਤੇ 26 ਦੇ ਤਹਿਤ ਧਾਰਮਿਕ ਆਜ਼ਾਦੀ ਦੇ ਘੇਰੇ ਅਤੇ ਧਾਰਮਿਕ ਰੀਤਾਂ ਨੂੰ ਚੁਣੌਤੀ ਦੇਣ ਦੇ ਅਧਿਕਾਰਾਂ ਨਾਲ ਸੰਬੰਧਤ ਸੱਤ ਪ੍ਰਮੁੱਖ ਸਵਾਲਾਂ ਦੀ ਜਾਂਚ ਕਰੇਗੀ| ਇਸ ਵਿੱਚ ਸਬਰੀਮਾਲਾ ਤੋਂ ਇਲਾਵਾ ਮਸਜਿਦਾਂ ਵਿੱਚ ਮੁਸਲਿਮ ਔਰਤਾਂ ਦੇ ਪ੍ਰਵੇਸ਼ ਅਤੇ ਗੈਰ-ਪਾਰਸੀ ਮਰਦਾਂ ਨਾਲ ਵਿਆਹੀਆਂ ਪਾਰਸੀ ਔਰਤਾਂ ਦੇ ਅਧਿਕਾਰਾਂ ਵਰਗੇ ਮੁੱਦੇ ਵੀ ਸ਼ਾਮਲ ਹਨ|
ਭੁ¾ਲਰ ਦੀ ਪਟੀਸ਼ਨ ਰ¾ਦ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀ ਬੀ ਆਈ ਵ¾ਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿ¾ਚ ਗ੍ਰਿਫਤਾਰ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਸੋਮਵਾਰ ਰੱਦ ਕਰ ਦਿੱਤੀ| ਹਾਲਾਂਕਿ ਸਾਬਕਾ ਭੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿ¾ਚ ਹੇਠਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ| ਭੁੱਲਰ ਹਾਲੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਚੰਡੀਗੜ੍ਹ ਜੇਲ੍ਹ ’ਚ ਬੰਦ ਹਨ| ਭੁੱਲਰ ਨੇ ਇਸ ਮਾਮਲੇ ਵਿ¾ਚ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ| ਸੀ ਬੀ ਆਈ ਦਾ ਕਹਿਣਾ ਸੀ ਕਿ ਜੇ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਤ ਕਰ ਸਕਦੇ ਹਨ|


