ਸ੍ਰੀਨਗਰ : ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਚੁੱਕੇ ਜਾਣ ਤੋਂ ਬਾਅਦ ਉਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਕਸ਼ਮੀਰ ਅਤੇ ਜੰਮੂ ਖੇਤਰ ਦੇ 14 ਸੈਰ-ਸਪਾਟਾ ਸਥਾਨਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਦਿੱਤੇ ਹਨ| ਇਹ ਪਹਿਲਗਾਮ ਹਮਲੇ ਤੋਂ ਬਾਅਦ ਅਸਥਾਈ ਤੌਰ ’ਤੇ ਬੰਦ ਕੀਤੇ ਗਏ ਸਨ| ਕਸ਼ਮੀਰ ਡਿਵੀਜ਼ਨ ਦੇ ਬਡਗਾਮ ਵਿੱਚ ਯੂਸਮਰਗ, ਦੂਧਪਥਰੀ, ਕੋਕਰਨਾਗ ਵਿੱਚ ਦਾਂਡੀਪੋਰਾ ਪਾਰਕ, ਪੀਰ ਕੀ ਗਲੀ, ਸ਼ੋਪੀਆਂ ਵਿੱਚ ਦੁਬਜਾਨ ਅਤੇ ਪਦਪਾਵਨ, ਅਸਤਾਨਪੋਰਾ, ਸ੍ਰੀਨਗਰ ਵਿੱਚ ਟਿਊਲਿਪ ਗਾਰਡਨ, ਥਾਜੀਵਾਸ ਗਲੇਸ਼ੀਅਰ, ਗੰਦਰਬਲ ਵਿੱਚ ਹੰਗ ਪਾਰਕ ਅਤੇ ਬਾਰਾਮੂਲਾ ਵਿੱਚ ਵੁਲਰ/ਵਾਟਲਬ ਜਦਕਿ ਜੰਮੂ ਡਿਵੀਜ਼ਨ ਦੇ ਰਿਆਸੀ ਵਿੱਚ ਦੇਵੀ ਪਿੰਡੀ, ਰਾਮਬਨ ਵਿੱਚ ਮਹੂ ਮੰਗਤ ਅਤੇ ਕਿਸ਼ਤਵਾੜ ਵਿੱਚ ਮੁਗਲ ਮੈਦਾਨ ਨੂੰ ਤੁਰੰਤ ਖੋਲ੍ਹ ਦਿੱਤਾ ਜਾਵੇਗਾ| ਕਸ਼ਮੀਰ ਡਿਵੀਜ਼ਨ ਦੇ ਗੁਰੇਜ਼, ਅਥਵਾਟੂ, ਬੰਗਸ ਅਤੇ ਜੰਮੂ ਦੇ ਰਾਮਬਨ ਵਿੱਚ ਰਾਮਕੁੰਡ ਨੂੰ ਬਰਫ ਸਾਫ਼ ਹੋਣ ਤੋਂ ਬਾਅਦ ਖੋਲ੍ਹਿਆ ਜਾਵੇਗਾ|


