ਨਵੀਂ ਦਿੱਲੀ : ਭਾਰਤ ਮੰਡਪ ਵਿਖੇ ਆਯੋਜਿਤ ‘ਇੰਡੀਆ ਏ ਆਈ ਇਮਪੈਕਟ ਸਮਿਟ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲੋਕਤੰਤਰੀਕਰਨ ਅਤੇ ਇਸ ਨੂੰ ਸਭ ਦੀ ਸ਼ਮੂਲੀਅਤ ਤੇ ਸ਼ਕਤੀਕਰਨ ਦਾ ਸਾਧਨ ਬਣਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੇ ਹਿੰਦੀ ਭਾਸ਼ਣ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਡਬ ਕਰਕੇ ਵੀ ਪ੍ਰਦਰਸ਼ਿਤ ਕੀਤਾ ਗਿਆ। ਅੰਗਰੇਜ਼ੀ ਤੋਂ ਇਲਾਵਾ ਇਸ ਨੂੰ ਪੰਜਾਬੀ, ਅਸਾਮੀ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ ਅਤੇ ਤਮਿਲ ਵਰਗੀਆਂ ਪ੍ਰਮੁੱਖ ਖੇਤਰੀ ਭਾਸ਼ਾਵਾਂ ਵਿੱਚ ਵੀ ਦਿਖਾਇਆ ਗਿਆ। ਇਸ ਦੌਰਾਨ, ਸੰਮੇਲਨ ਵਿੱਚ ਇੱਕ ਸਕ੍ਰੀਨ ’ਤੇ ਐਨੀਮੇਸ਼ਨ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸੰਕੇਤਕ ਭਾਸ਼ਾ ਵਿੱਚ ਵੀ ਵਿਆਖਿਆ ਕੀਤੀ ਗਈ, ਜੋ ਪੂਰੀ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸੀ।


