ਪਾਕਿਸਤਾਨ ਦਾ ਅਫਗਾਨਿਸਤਾਨ ਵਿਚਲੇ ਟਿਕਾਣਿਆਂ ’ਤੇ ਹਮਲਾ

0
5

ਇਸਲਾਮਾਬਾਦ : ਪਾਕਿਸਤਾਨ ਨੇ ਸ਼ਨਿੱਚਰਵਾਰ ਅੱਧੀ ਰਾਤ ਨੂੰ ਅਫਗਾਨਿਸਤਾਨ ਵਿੱਚ ਸਥਿਤ ਅੱਤਵਾਦੀਆਂ ਦੇ ਘੱਟੋ-ਘੱਟ ਸੱਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਕਾਰਵਾਈ ਸ਼ਨੀਵਾਰ ਖੈਬਰ ਪਖਤੂਨਖਵਾ ਦੇ ਬੰਨੂ ਇਲਾਕੇ ਵਿੱਚ ਹੋਏ ਆਤਮਘਾਤੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ, ਜਿਸ ਵਿੱਚ ਪਾਕਿਸਤਾਨੀ ਫੌਜ ਦਾ ਇੱਕ ਲੈਫਟੀਨੈਂਟ ਕਰਨਲ ਅਤੇ ਇੱਕ ਜਵਾਨ ਮਾਰੇ ਗਏ ਸਨ। ਹਮਲੇ ਵਿੱਚ ਮਹਿਲਾਵਾਂ ਤੇ ਬੱਚਿਆਂ ਸਣੇ ਇੱਕ ਪਰਵਾਰ ਦੇ 16 ਜੀਅ ਮਾਰੇ ਗਏ ਹਨ। ਪਾਕਿਸਤਾਨੀ ਸੂਚਨਾ ਮੰਤਰਾਲੇ ਅਨੁਸਾਰ, ਉਨ੍ਹਾਂ ਕੋਲ ਪੁਖਤਾ ਸਬੂਤ ਹਨ ਕਿ ਇਸਲਾਮਾਬਾਦ, ਬਾਜੌਰ ਅਤੇ ਬੰਨੂ ਵਿੱਚ ਹੋਏ ਹਾਲੀਆ ਹਮਲਿਆਂ ਦੀ ਸਾਜ਼ਿਸ਼ ਅਫਗਾਨਿਸਤਾਨ ਵਿੱਚ ਬੈਠੇ ‘ਫਿਤਨਾ ਅਲ ਖਵਾਰਿਜ’ (ਪਾਕਿਸਤਾਨੀ ਤਾਲਿਬਾਨ) ਅਤੇ ‘ਇਸਲਾਮਿਕ ਸਟੇਟ ਖੋਰਾਸਾਨ’ ਦੇ ਆਕਾਵਾਂ ਨੇ ਘੜੀ ਸੀ।