ਨੌਜਵਾਨ ਕੈਨੇਡਾ ਤੋਂ ਡਿਪੋਰਟ

0
9

ਸਰੀ : ਕੈਨੇਡਾ ਸਰਕਾਰ ਨੇ ਜਬਰਨ ਵਸੂਲੀ ਵਰਗੀਆਂ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ 22 ਸਾਲਾ ਪੰਜਾਬੀ ਨੌਜਵਾਨ ਲਵਬੀਰ ਸਿੰਘ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਸਰੀ ਪੁਲਸ ਸਰਵਿਸ ਨੇ ਲਵਬੀਰ ਦੀ ਤਸਵੀਰ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਸਾਥੀਆਂ ਅਤੇ ਕੈਨੇਡਾ ਵਿੱਚ ਉਸ ਦੇ ਠਹਿਰਾਅ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ। ਦੱਸ ਦਈਏ ਕਿ ਲਵਬੀਰ ਸਾਲ 2023 ਵਿੱਚ ਇੱਕ ਵਿਦੇਸ਼ੀ ਨਾਗਰਿਕ ਵਜੋਂ ਕੈਨੇਡਾ ਆਇਆ ਸੀ, ਪਰ 2026 ਦੇ ਸ਼ੁਰੂ ਵਿੱਚ ਪੁਲਸ ਨੇ ਉਸ ਨੂੰ ਜਬਰਨ ਵਸੂਲੀ ਦੇ ਮਾਮਲਿਆਂ ਵਿੱਚ ਮੁੱਖ ਸ਼ੱਕੀ ਵਜੋਂ ਨਾਮਜ਼ਦ ਕੀਤਾ। ਸਰੀ ਪੁਲਸ ਅਨੁਸਾਰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੁਲਸ ਦਾ ਮੰਨਣਾ ਹੈ ਕਿ ਲਵਬੀਰ ਦੀ ਤਸਵੀਰ ਜਨਤਕ ਕਰਨ ਨਾਲ ਹੋਰ ਪੀੜਤਾਂ ਜਾਂ ਗਵਾਹਾਂ ਨੂੰ ਸਾਹਮਣੇ ਆਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਹਿੰਸਕ ਵਸੂਲੀ ਪਿੱਛੇ ਕੰਮ ਕਰ ਰਹੇ ਅਪਰਾਧਕ ਨੈੱਟਵਰਕ ਦਾ ਪਰਦਾਫਾਸ਼ ਹੋ ਸਕੇਗਾ।