ਗੁਰਦਾਸਪੁਰ : ਸ਼ਹਿਰ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 5 ਵਿੱਚ ਦਿਨ-ਦਿਹਾੜੇ ਨਿਹੰਗ ਸਿੰਘਾਂ ਦੇ ਭੇਸ ਵਿੱਚ 5 ਲੁਟੇਰੇ ਵਰੁਨ ਸਰਾਫ ਦੇ ਘਰ ਵਿੱਚ ਦਾਖਲ ਹੋਏ ਅਤੇ ਪਰਵਾਰ ਨੂੰ ਬੰਦੀ ਬਣਾ ਕੇ 30 ਤੋਂ 40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਰੁਪਏ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਲੈ ਗਏ। ਪਰਵਾਰ ਅਨੁਸਾਰ ਵੀਰਵਾਰ ਸਵੇਰੇ ਸਾਢੇ 8 ਵਜੇ ਦੇ ਕਰੀਬ ਪੰਜ ਲੁਟੇਰੇ ਗੇਟ ਖੜਕਾ ਕੇ ਉਨ੍ਹਾਂ ਦੇ ਘਰ ਵੜ ਗਏ। ਲੁਟੇਰਿਆਂ ਵੱਲੋਂ ਘਰ ਦੇ ਸਾਰੇ ਕੈਮਰੇ ਤੋੜ ਦਿੱਤੇ ਗਏ ਅਤੇ ਗੇਟ ਖੋਲ੍ਹਣ ਵਾਲੇ ਡਰਾਈਵਰ ਅਤੇ ਪੂਰੇ ਪਰਵਾਰ ਨੂੰ ਘਰ ਵਿੱਚ ਹੀ ਹਥਿਆਰਾਂ ਦੀ ਨੋਕ ’ਤੇ ਬੰਦੀ ਬਣਾ ਕੇ ਉਨ੍ਹਾਂ ਕੋਲੋਂ ਤਿਜੌਰੀ ਦੀ ਚਾਬੀ ਲੈ ਲਈ ਅਤੇ ਘਰ ਵਿੱਚ ਪਈ ਕਰੀਬ 40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।



