ਸ਼ਰਾਰਤੀ ਦਿਮਾਗ

0
16

ਤਹਿਰਾਨ : ਈਰਾਨ ਦੀ ਸਰਬਉੱਚ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ ਨੇ ਕਿਹਾ ਹੈ ਕਿ ਉਨ੍ਹਾ ਨੂੰ ਪਤਾ ਲੱਗਾ ਹੈ ਕਿ ਦੁਨੀਆ ਦੇ ਵੱਡੇ ਲੋਕਾਂ ਨੂੰ ਨਾਬਾਲਗ ਕੁੜੀਆਂ ਸਪਲਾਈ ਕਰਨ ਵਾਲੇ ਐਪਸਟੀਨ ਦੇ ਨੈੱਟਵਰਕ ਦੇ ਬਚੇ ਮੈਂਬਰਾਂ ਨੇ ਈਰਾਨ ਨੂੰ ਬਦਨਾਮ ਕਰਨ ਲਈ 9/11 ਵਰਗੀ ਵਾਰਦਾਤ ਕਰਨ ਦੀ ਸਾਜ਼ਿਸ਼ ਘੜੀ ਹੈ |
ਉਨ੍ਹਾ ਕਿਹਾ ਕਿ ਈਰਾਨ ਦਹਿਸ਼ਤੀ ਕਾਰਿਆਂ ਦੇ ਅਸੂਲੀ ਤੌਰ ‘ਤੇ ਖਿਲਾਫ ਹੈ ਅਤੇ ਉਸਦੀ ਜੰਗ ਅਮਰੀਕਾ ਦੇ ਲੋਕਾਂ ਨਾਲ ਨਹੀਂ ਹੈ | (ਐਪਸਟੀਨ ਮਾਮਲੇ ਵਿੱਚ ਟਰੰਪ ਦਾ ਨਾਂ ਵੀ ਵੱਜਦਾ ਹੈ |) ਚੇਤੇ ਰਹੇ ਅਲਕਾਇਦਾ ਦੇ 19 ਦਹਿਸ਼ਤਗਰਦਾਂ ਨੇ 11 ਸਤੰਬਰ 2001 (9/11) ਨੂੰ ਅਮਰੀਕਾ ਵਿੱਚ 4 ਜਹਾਜ਼ ਅਗਵਾ ਕਰਕੇ ਦੋ ਜਹਾਜ਼ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ (ਟਵਿਨ ਟਾਵਰਜ਼) ਵਿੱਚ ਮਾਰੇ ਸਨ | ਤੀਜਾ ਜਹਾਜ਼ ਪੈਂਟਾਗਨ ਨਾਲ ਟਕਰਾਇਆ ਸੀ ਤੇ ਚੌਥਾ ਪੈਨਸਿਲਵੇਨੀਆ ਵਿੱਚ ਡਿੱਗਿਆ ਸੀ | ਇਸ ਹਮਲੇ ਵਿੱਚ 2977 ਲੋਕ ਮਾਰੇ ਗਏ ਸਨ ਤੇ ਦੁਨੀਆ ਦਹਿਲ ਉੱਠੀ ਸੀ | ਉਸਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ‘ਤੇ ਹਮਲਾ ਬੋਲ ਦਿੱਤਾ ਸੀ |