ਡਲਹੌਜ਼ੀ ਕੋਲ ਕਾਰ ਹਾਦਸੇ ‘ਚ 2 ਕੁੜੀਆਂ ਸਣੇ 3 ਦੀ ਮੌਤ

0
8

ਡਲਹੌਜ਼ੀ : ਸ਼ਨੀਵਾਰ ਵੱਡੇ ਤੜਕੇ ਥਾਣਾ ਡਲਹੌਜ਼ੀ ਅਧੀਨ ਜੰਦਰੀਘਾਟ-ਕਰੇਲਨੂ ਰੋਡ ‘ਤੇ ਕਾਰ ਨਾਲੇ ਵਿੱਚ ਡਿੱਗਣ ਕਾਰਨ ਪੰਜਾਬ ਦੀਆਂ 2 ਕੁੜੀਆਂ ਸਣੇ 3 ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ | ਮਿ੍ਤਕਾਂ ‘ਚ ਸਿਮਰਨਪ੍ਰੀਤ ਕੌਰ (18) ਪੁੱਤਰੀ ਪਰਮਜੀਤ ਸਿੰਘ ਪਿੰਡ ਨੂਰਪੁਰ ਲੁਬਾਣਾ, ਜ਼ਿਲ੍ਹਾ ਕਪੂਰਥਲਾ, ਸੁਰਿੰਦਰ (25), ਨਿਵਾਸੀ ਪੂਰਨਪੁਰ, ਡਾਕਘਰ ਰਾਮਾ ਮੰਡੀ, ਜ਼ਿਲ੍ਹਾ ਜਲੰਧਰ ਤੇ ਸੋਫੀਆ, ਜਲੰਧਰ ਵਜੋਂ ਹੋਈ ਹੈ | ਪਿ੍ੰਸ (21) ਪੁੱਤਰ ਬਲਜੀਤ ਸਿੰਘ ਨਿਵਾਸੀ ਅੰਮਿ੍ਤਸਰ ਨੂੰ ਸਿਵਲ ਹਸਪਤਾਲ ਡਲਹੌਜ਼ੀ ਤੋਂ ਪਠਾਨਕੋਟ ਰੈਫਰ ਕਰ ਦਿੱਤਾ ਗਿਆ | ਸੁਮਨਪ੍ਰੀਤ (19) ਪੁੱਤਰੀ ਜਗਰੂਪ ਸਿੰਘ ਨਿਵਾਸੀ ਪਿੰਡ ਲੌਂਗ ਦੇਵਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਬਲਬੀਰ ਸਿੰਘ (20) ਪੁੱਤਰ ਜਗਤਾਰ ਸਿੰਘ ਨਿਵਾਸੀ ਸੈਣਾ ਭਦੌੜ ਜ਼ਿਲ੍ਹਾ ਬਰਨਾਲਾ ਦਾ ਇਲਾਜ ਡਲਹੌਜ਼ੀ ਹਸਪਤਾਲ ਵਿੱਚ ਚੱਲ ਰਿਹਾ ਸੀ | ਹਾਦਸੇ ਦਾ ਸ਼ਿਕਾਰ ਹੋਣ ਵਾਲੇ ਜਲੰਧਰ ਦੇ ਇੱਕ ਸਿਹਤ ਕੇਂਦਰ ਵਿੱਚ ਕੰਮ ਕਰਦੇ ਸਨ |