ਸੀ ਪੀ ਆਈ ਪੰਜਾਬ ਦੀ 7-8 ਨੂੰ ਅਹਿਮ ਮੀਟਿੰਗ

0
10

ਚੰਡੀਗੜ੍ਹ : ਸੀ ਪੀ ਆਈ ਪੰਜਾਬ ਦੀ ਪੁਰਾਣੀ ਸੂਬਾ ਐਗਜ਼ੈਕਟਿਵ ਦੀ ਮੀਟਿੰਗ 7 ਅਪਰੈਲ ਨੂੰ 12.30 ਵਜੇ ਚੰਡੀਗੜ੍ਹ ਵਿਖੇ ਅਜੈ ਭਵਨ, ਵਿਚ ਰੱਖੀ ਗਈ ਹੈ | ਇਸ ਤੋਂ ਪਹਿਲਾਂ 11 ਵਜੇ ਸਵੇਰੇ ਪੁਰਾਣੀ ਸਕੱਤਰੇਤ ਮੀਟਿੰਗ ਹੋਵੇਗੀ | ਸ਼ਾਮ 4 ਵਜੇ ਨਵੀਂ ਚੁਣੀ ਸੂਬਾ ਕੌਂਸਲ ਦੀ ਮੀਟਿੰਗ ਹੋਵੇਗੀ, ਜਿਹੜੀ ਅਗਲੇ ਦਿਨ 8 ਅਪਰੈਲ ਨੂੰ ਵੀ ਤਿੰਨ ਵਜੇ ਤੱਕ ਚੱਲੇਗੀ | ਇਸ ਵਿਚ ਸੂਬਾ ਕਾਰਜਕਾਰਨੀ, ਸੂਬਾ ਸਕੱਤਰ ਅਤੇ ਸੂਬਾ ਸਕੱਤਰੇਤ ਦੀ ਚੋਣ ਹੋਵੇਗੀ | ਡੀ. ਰਾਜਾ ਜਨਰਲ ਸਕੱਤਰ ਸੀ ਪੀ ਆਈ ਅਤੇ ਗਰੀਸ਼ ਸ਼ਰਮਾ ਕੌਮੀ ਸਕੱਤਰੇਤ ਮੈਂਬਰ ਮੀਟਿੰਗ ਨੂੰ ਸੰਬੋਧਨ ਕਰਨਗੇ |
ਡੀ ਜੀ ਪੀ ਨੂੰ ਡਿਜੀਟਲ ਅਰੈਸਟ ਕਰਨ ਦੀ ਕੋਸ਼ਿਸ਼
ਚੰਡੀਗੜ੍ਹ : ਹਰਿਆਣਾ ਦੇ ਡੀ ਜੀ ਪੀ ਅਜੈ ਸਿੰਘਲ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਪਾਕਿਸਤਾਨੀ ਸਾਈਬਰ ਅਪਰਾਧੀਆਂ ਨੇ ਉਨ੍ਹਾ ਅਤੇ ਉਨ੍ਹਾ ਦੀ ਪਤਨੀ ਨੂੰ ਡਿਜੀਟਲ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਸੀ | ਮੁਲਜ਼ਮਾਂ ਨੇ ਇੱਕ ਪੁਲਸ ਇੰਸਪੈਕਟਰ ਦੀ ਫੋਟੋ ਲਗਾ ਕੇ ਪਾਕਿਸਤਾਨੀ ਨੰਬਰ ਤੋਂ ਕਾਲ ਕੀਤੀ ਅਤੇ ਉਨ੍ਹਾਂ ਨੂੰ ਝਾਂਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ | ਹਾਲਾਂਕਿ ਵਿਦੇਸ਼ੀ ਨੰਬਰ ਦੇਖ ਕੇ ਉਹ ਚੁਕੰਨੇ ਹੋ ਗਏ ਅਤੇ ਕਾਲ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ | ਇਸ ‘ਤੇ ਸਾਈਬਰ ਅਪਰਾਧੀਆਂ ਵੱਲੋਂ ਭੱਦੀ ਸ਼ਬਦਾਵਲੀ ਵੀ ਵਰਤੀ ਗਈ | ਏਨਾ ਹੀ ਨਹੀਂ, ਅਪਰਾਧੀਆਂ ਨੇ ਉਨ੍ਹਾ ਦੀ ਪਤਨੀ ਨੂੰ ਵੀ ਕਾਲ ਕੀਤੀ, ਪਰ ਡੀ ਜੀ ਪੀ ਨੇ ਪਹਿਲਾਂ ਹੀ ਉਨ੍ਹਾ ਨੂੰ ਅਜਿਹੇ ਨੰਬਰਾਂ ਤੋਂ ਸਾਵਧਾਨ ਰਹਿਣ ਲਈ ਕਹਿ ਦਿੱਤਾ ਸੀ, ਜਿਸ ਕਰਕੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ |
ਸੁੱਖੂ ਦੇ ਮੀਡੀਆ ਸਲਾਹਕਾਰ ਦੇ ਬੇਟੇ ‘ਤੇ ਹਮਲੇ ਦੀ ਕੋਸ਼ਿਸ਼
ਸ਼ਿਮਲਾ : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਦੇ ਪੁੱਤਰ ਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਆਰੀਅਨ ਚੌਹਾਨ ਨੂੰ ਸ਼ੁੱਕਰਵਾਰ ਮਸ਼ੋਬਰਾ ਨੇੜੇ ਕਾਰ ਸਵਾਰ ਕੁਝ ਅਣਪਛਾਤੇ ਹਮਲਾਵਰਾਂ ਨੇ ਰੋਕ ਕੇ ਹਥਿਆਰਾਂ ਤੇ ਰਾਡਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਆਰੀਅਨ ਚੌਹਾਨ ਨੇ ਜਾਨ ਬਚਾਉਣ ਲਈ ਕਾਰ ਵਿੱਚੋਂ ਬਾਹਰ ਨਿਕਲ ਕੇ ਨੇੜਲੀ ਡੂੰਘੀ ਖਾਈ ਵਿੱਚ ਛਾਲ ਮਾਰ ਦਿੱਤੀ | ਇਸ ਦੌਰਾਨ ਉਨ੍ਹਾ ਨੂੰ ਕੁਝ ਸੱਟਾਂ ਵੀ ਲੱਗੀਆਂ ਹਨ |