ਮੋਗਾ (ਇਕਬਾਲ ਸਿੰਘ ਖਹਿਰਾ)
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਵੱਲੋਂ ਸ਼ਨੀਵਾਰ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ “ਨਰੇਗਾ ਬਨਾਮ ਵਿਕਸਤ ਭਾਰਤ : ਗਰਾਮ ਜੀ ਵਿਸ਼ੇ ‘ਤੇ ਇੱਕ ਕਨਵੈਨਸ਼ਨ ਕਰਵਾਈ ਗਈ¢ਇਸ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰਾਂ, ਯੂਨੀਅਨ ਆਗੂਆਂ ਅਤੇ ਸਮਾਜਕ ਕਰਮੀਆਂ ਨੇ ਹਿੱਸਾ ਲਿਆ¢ਸਭ ਤੋਂ ਪਹਿਲਾਂ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਆਏ ਹੋਏ ਸਾਥੀਆਂ ਨੂੰ ਜੀ ਆਇਆਂ ਆਖਿਆ¢ਉਸ ਤੋਂ ਬਾਅਦ ਕਨਵੈਨਸ਼ਨ ਤੋਂ ਇੱਕ ਦਿਨ ਪਹਿਲਾਂ ਵਿਛੜੇ ਉੱਘੇ ਰੰਗਕਰਮੀ, ਲੰਮਾ ਸਮਾਂ ਪਾਰਟੀ ਦੀਆਂ ਸੱਭਿਆਚਾਰਕ ਸਟੇਜਾਂ ਦਾ ਸ਼ਿੰਗਾਰ ਰਹੇ ਅਤੇ ਸਾਰੀ ਉਮਰ ਕਿਰਤੀਆਂ ਦੇ ਲੇਖੇ ਲਾਉਣ ਵਾਲੇ ਕਾਮਰੇਡ ਜੋਗਿੰਦਰ ਸਿੰਘ ਨਾਹਰ (ਨਾਹਰ ਨੱਥੂਵਾਲੀਆ) ਦੀ ਯਾਦ ਵਿੱਚ ਇੱਕ ਮਿੰਟ ਦਾ ਮÏਨ ਰੱਖ ਕੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |
ਯੂਨੀਅਨ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਿਹਾ ਕਿ ਨਰੇਗਾ ਕਾਨੂੰਨ, ਜਿਹੜਾ ਕਿ 2004 ਵਿੱਚ ਕਮਿਊਨਿਸਟਾਂ ਦੇ ਸਹਿਯੋਗ ਨਾਲ ਬਣੀ ਕਾਂਗਰਸ ਸਰਕਾਰ ਨੇ ਹੋਂਦ ਵਿੱਚ ਲਿਆਂਦਾ ਸੀ, ਜਿਸ ਨੂੰ ਕਿ ਬਾਅਦ ਵਿੱਚ ਕਾਂਗਰਸ ਵੱਲੋਂ ਆਪਣੇ ਰਾਜਸੀ ਲਾਹੇ ਲਈ ਮਹਾਤਮਾ ਗਾਂਧੀ ਦਾ ਨਾਂਅ ਜੋੜ ਕੇ ਮਨਰੇਗਾ ਬਣਾ ਦਿੱਤਾ ਗਿਆ, ਪਰ ਨਾ ਹੀ ਕਾਂਗਰਸ ਅਤੇ ਨਾ ਹੀ 2014 ਤੋਂ ਬਣੀ ਆ ਰਹੀ ਮੋਦੀ ਦੀ ਭਾਜਪਾ ਸਰਕਾਰ ਨੇ ਹਕੀਕੀ ਰੂਪ ਵਿੱਚ ਲਾਗੂ ਕੀਤਾ ਹੈ | ਇਸ ਕਾਨੂੰਨ ਤਹਿਤ ਹੋ ਰਹੀ ਮਜ਼ਦੂਰਾਂ ਦੀ ਖੱਜਲ-ਖ਼ੁਆਰੀ ਨੂੰ ਰੋਕਣ ਅਤੇ ਇਸ ਤਹਿਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਸਿਰਫ਼ ਕਮਿਊਨਿਸਟ ਪਾਰਟੀਆਂ ਹੀ ਸਮੇਂ-ਸਮੇਂ ਮੈਦਾਨ ਮੱਲਦੀਆਂ ਆ ਰਹੀਆਂ ਹਨ¢ਹੁਣ ਵੀ ਜਦੋਂ ਕੇਂਦਰ ਸਰਕਾਰ ਵੱਲੋਂ ਨਰੇਗਾ ਦੀ ਥਾਂ ਆਪਣੇ ਸਿਆਸੀ ਲਾਹੇ ਲਈ ‘ਵਿਕਸਿਤ ਭਾਰਤ ਗ੍ਰਾਮ ਜੀ’ ਕਾਨੂੰਨ ਪਾਸ ਕੀਤਾ ਹੈ, ਜਿਸ ਨੂੰ ਕਿ ਨੋਟੀਫਾਈ ਕਰਨਾ ਹਾਲੇ ਬਾਕੀ ਹੈ, ਉਦੋਂ ਤੋਂ ਹੀ ਵਿਰੋਧੀਆਂ ਵੱਲੋਂ ਨਰੇਗਾ ਨੂੰ ਬੰਦ ਕੀਤੇ ਜਾਣ ਅਤੇ ਕੰਮ ਗਾਰੰਟੀ ਖਤਮ ਹੋਣ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ‘ਤੇ ਹੈ, ਜਦੋਂ ਕਿ ਨਰੇਗਾ ਦੀ ਤਰ੍ਹਾਂ ਨਵੇਂ ਕਾਨੂੰਨ ਵਿੱਚ ਵੀ ਕੰਮ ਦੀ ਗਾਰੰਟੀ ਬਰਕਰਾਰ ਹੈ¢ਉਨ੍ਹਾ ਕਿਹਾ ਕਿ ਨਰੇਗਾ ਵਿੱਚ ਸ਼ੁਰੂ ਤੋਂ ਕੰਮ ਦਾ ਸਮਾਂ 6 ਘੰਟੇ ਸੀ ਅਤੇ ਬਾਅਦ ਵਿੱਚ ਕਾਂਗਰਸ ਸਰਕਾਰ ਨੇ ਇਸ ਨੂੰ ਵਧਾ ਕੇ 8 ਘੰਟੇ ਕਰ ਦਿੱਤਾ, ਪਰ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਖਿਲਾਫ ਇੱਕ ਕਦਮ ਹੋਰ ਅੱਗੇ ਵਧਦਿਆਂ ਨਵੇਂ ਕਾਨੂੰਨ ਵਿੱਚ ਕੰਮ ਦਾ ਸਮਾਂ 12 ਘੰਟੇ ਤੱਕ ਲਿਜਾਣ ਦੀ ਤਜਵੀਜ਼ ਜੋੜੀ ਹੈ¢ ਇਸੇ ਤਰ੍ਹਾਂ ਨਰੇਗਾ ਐਕਟ ਨੂੰ ਘੱਟੋ-ਘੱਟ ਉਜਰਤ ਕਾਨੂੰਨ ਨਾਲ ਜੋੜਿਆ ਹੋਇਆ ਸੀ ਅਤੇ ਨਵੇਂ ਕਾਨੂੰਨ ਵਿੱਚ ਸਾਰਾ ਕੰਮ ਮਿਣਤੀ ਨਾਲ ਜੋੜ ਕੇ ਕਰਵਾਉਣ ਨਾਲ ਮਜ਼ਦੂਰਾਂ ਦੀ ਦਿਹਾੜੀ ਵੀ ਘਟਾਈ ਜਾਣ ਦੀ ਵੀ ਸੰਭਾਵਨਾ ਬਣਦੀ ਹੈ | ਉਨ੍ਹਾ ਕਿਹਾ ਕਿ ਨਵੇਂ ਕਾਨੂੰਨ ਵਿੱਚ ਨਰੇਗਾ ਬਜਟ ਦਾ 40 ਫੀਸਦੀ ਸੂਬਿਆਂ ਵੱਲੋਂ ਪਾਉਣ ਦੀ ਤਜਵੀਜ਼ ਨਾਲ ਸੂਬਿਆਂ ‘ਤੇ ਇਸ ਦਾ ਬੋਝ ਵਧੇਗਾ, ਜਿਸ ਦਾ ਕਿ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ, ਪਰ ਨਾਲ ਦੀ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਨੂੰ ਇਸ ਮਸਲੇ ‘ਤੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਚਾਹੀਦੀ ਹੈ ਅਤੇ ਨਰੇਗਾ ਮਜ਼ਦੂਰਾਂ ਨੂੰ ਵੀ ਇਸ ਲੜਾਈ ਵਿੱਚ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ¢ ਏਟਕ ਦੇ ਸੂਬਾ ਐਕਟਿੰਗ ਪ੍ਰਧਾਨ ਸੁਖਦੇਵ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵਿਕਾਸ ਦੇ ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਨਰੇਗਾ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਨਹੀਂ ਮਿਲ ਰਿਹਾ, ਮਜ਼ਦੂਰੀਆਂ ਵਿੱਚ ਦੇਰੀ ਨਾਲ ਭੁਗਤਾਨ ਹੋ ਰਿਹਾ ਹੈ ਅਤੇ ਕਈ ਥਾਵਾਂ ‘ਤੇ ਕੰਮ ਦੀ ਭਾਰੀ ਕਮੀ ਹੈ¢ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਨਰੇਗਾ ਯੋਜਨਾ ਗਰੀਬ ਮਜ਼ਦੂਰਾਂ ਲਈ ਜੀਵਨ-ਰੇਖਾ ਹੈ, ਪਰ ਸਰਕਾਰ ਦੀਆਂ ਨੀਤੀਆਂ ਕਾਰਨ ਇਹ ਯੋਜਨਾ ਕਮਜ਼ੋਰ ਹੋ ਰਹੀ ਹੈ¢ ਉਹਨਾ ਕਿਹਾ ਕੇਂਦਰ ਸਰਕਾਰ ਲਗਾਤਾਰ ਕਿਰਤ ਦੀ ਧਿਰ ਦੇ ਵਿਰੁੱਧ ਕਨੂੰਨ ਬਣਾ ਕੇ ਸਰਮਾਏਦਾਰਾਂ ਦੁਆਰਾ ਕਿਰਤੀਆਂ ਦੀ ਲੁੱਟ ਦਾ ਰਾਹ ਪੱਧਰਾ ਕਰ ਰਹੀ ਹੈ¢ਨਰੇਗਾ ਦੀ ਥਾਂ ਵਿਕਸਤ ਭਾਰਤ : ਗ੍ਰਾਮ ਜੀ ਲਿਆਉਣਾ, ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰਨਾ, ਬਿਜਲੀ ਬਿੱਲ 2025 ਲੈ ਕੇ ਆਉਣਾ ਇਸੇ ਨੀਤੀ ਦਾ ਹਿੱਸਾ ਹੈ¢ਕਨਵੈਨਸ਼ਨ ਨੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ, ਜਿਵੇਂ ਕਿ ਨਰੇਗਾ ਅਧੀਨ 100 ਦਿਨਾਂ ਦਾ ਪੂਰਾ ਰੁਜ਼ਗਾਰ ਨਾ ਮਿਲਣਾ, ਮਜ਼ਦੂਰੀ ਦੇ ਭੁਗਤਾਨ ਵਿੱਚ ਲੰਮੀ ਦੇਰੀ, ਜ਼ਮੀਨੀ ਪੱਧਰ ‘ਤੇ ਭਿ੍ਸ਼ਟਾਚਾਰ ਅਤੇ ਗ਼ਲਤ ਪ੍ਰਬੰਧਨ, ਮਜ਼ਦੂਰੀ ਦਰਾਂ ਦਾ ਮਹਿੰਗਾਈ ਦੇ ਮੁਤਾਬਕ ਨਾ ਵਧਣਾ ਬਾਰੇ ਵੀ ਵਿਚਾਰ ਚਰਚਾ ਕੀਤੀ¢ਕਨਵੈਨਸ਼ਨ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਨਰੇਗਾ ਅਧੀਨ ਹਰ ਮਜ਼ਦੂਰ ਨੂੰ ਘੱਟੋ-ਘੱਟ 200 ਦਿਨਾਂ ਦਾ ਪੱਕਾ ਰੁਜ਼ਗਾਰ ਦਿੱਤਾ ਜਾਵੇ, ਮਜ਼ਦੂਰੀ ਦਰਾਂ ਵਿੱਚ ਵਾਧਾ ਕਰਕੇ ਦਿਹਾੜੀ ਰੇਟ 1000 ਰੁਪਏ ਕੀਤਾ ਜਾਵੇ ਅਤੇ ਭੁਗਤਾਨ ਸਮੇਂ ਸਿਰ ਯਕੀਨੀ ਬਣਾਇਆ ਜਾਵੇ, ਕੀਤੇ ਕੰਮ ਦੀ ਉਜਰਤ ਤਰੁੰਤ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਈ ਜਾਵੇ¢ਕਨਵੈਨਸ਼ਨ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਲ 2025-26, ਜਿਹੜੇ ਮਜ਼ਦੂਰਾਂ ਨੂੰ ਮੰਗਣ ਦੇ ਬਾਵਜੂਦ ਕੰਮ ਨਹੀਂ ਮਿਲਿਆ, ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦਿਵਾਉਣ ਲਈ 1 ਅਤੇ 2 ਅਪ੍ਰੈਲ ਨੂੰ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ | ਅੰਤ ਵਿੱਚ ਯੂਨੀਅਨ ਆਗੂਆਂ ਸਾਰੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਕਜੁਟਤਾ ਨਾਲ ਹੀ ਮਜ਼ਦੂਰ ਆਪਣੇ ਹੱਕ ਹਾਸਲ ਕਰ ਸਕਦੇ ਹਨ | ਸਟੇਜ ਦੀ ਕਾਰਵਾਈ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਨੇ ਚਲਾਈ¢
ਕਨਵੈਨਸ਼ਨ ਨੂੰ ਮੁਲਾਜ਼ਮ ਆਗੂ ਜਗਦੀਸ਼ ਸਿੰਘ ਚਾਹਲ, ਬੋਹੜ ਸਿੰਘ ਮੁਕਤਸਰ, ਖੁਸ਼ੀਆ ਸਿੰਘ ਬਰਨਾਲਾ, ਜੁਗਰਾਜ ਸਿੰਘ ਰਾਮਾ, ਬਲਕਾਰ ਸਿੰਘ ਦੁਧਾਲਾ ਅੰਮਿ੍ਤਸਰ, ਗੋਰਾ ਸਿੰਘ ਪਿਪਲੀ ਫਰੀਦਕੋਟ, ਗੁਰਦਿਆਲ ਸਿੰਘ ਖ਼ਡੂਰ ਸਾਹਿਬ, ਬਲਕਾਰ ਸਿੰਘ ਵਲਟੋਹਾ, ਭਰਪੂਰ ਸਿੰਘ ਬੁੱਲਾਪੁਰ ਮਲੇਰਕੋਟਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਬਲਜੀਤ ਕÏਰ ਪਟਿਆਲਾ ਤੇ ਪੂਜਾ ਮੋਗਾ ਨੇ ਵੀ ਸੰਬੋਧਨ ਕੀਤਾ¢ਇਸ ਮÏਕੇ ਸਵਰਾਜ ਸਿੰਘ ਢੁੱਡੀਕੇ, ਡਾਕਟਰ ਇੰਦਰਵੀਰ ਗਿੱਲ, ਨÏਜਵਾਨ ਆਗੂ ਬੋਹੜ ਸਿੰਘ, ਬੁੱਟਰ ਕਮਲੇਸ਼ ਸਿੰਘ ਸਵਰਨ ਸਿੰਘ ਖੋਸਾ, ਗੁਰਦਿੱਤ ਸਿੰਘ ਦੀਨਾ, ਸਰਬਜੀਤ ਕÏਰ ਖੋਸਾ, ਇੰਦਰਜੀਤ ਸਿੰਘ ਦੀਨਾ ਆਦਿ ਆਗੂ ਵੀ ਹਾਜ਼ਰ ਸਨ¢





