ਪਟਿਆਲਾ (ਰਜਿੰਦਰ ਸਿੰਘ ਥਿੰਦ)
ਤਨਖਾਹਾਂ ਤੇ ਪੈਨਸ਼ਨਾਂ 20 ਮਾਰਚ ਤੱਕ ਵੀ ਨਾ ਦਿੱਤੇ ਜਾਣ ਦੇ ਵਿਰੁੱਧ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਜ਼ਬਰਦਸਤ ਰੋਸ ਪ੍ਰਗਟ ਕਰਦਿਆਂ 800 ਤੋਂ ਵੱਧ ਇਕੱਠੇ ਹੋਏ ਵਰਕਰਾਂ ਨੇ ਰੈਲੀ ਕੀਤੀ ਅਤੇ ਇੱਕ ਘੰਟੇ ਤੱਕ ਰੋਸ ਮਾਰਚ ਦੀ ਸ਼ਕਲ ਵਿੱਚ ਅਕਾਸ਼ ਗੂੰਜਾਊ ਨਾਅਰਿਆਂ ਨਾਲ ਪੰਜਾਬ ਸਰਕਾਰ, ਖਜ਼ਾਨਾ ਮੰਤਰੀ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵਿਰੁੱਧ ਰੱਜ ਕੇ ਗੁੱਸਾ ਕੱਢਿਆ ਅਤੇ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਦੇ ਪੁਤਲੇ ਫੂਕੇ ਗਏ¢ ਰੈਲੀ, ਧਰਨਾ ਅਤੇ ਰੋਸ ਮਾਰਚ ਦੀ ਅਗਵਾਈ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾਂ ਯੂਨੀਅਨ ਏਟਕ ਦੇ ਪ੍ਰਮੁੱਖ ਨੁਮਾਇੰਦੇ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਅਤੇ ਮੁਹੰਮਦ ਖਲੀਲ ਕਰ ਰਹੇ ਸਨ¢
ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਮੈਨੇਜਮੈਂਟ 10 ਹਜ਼ਾਰ ਤੋਂ ਵੱਧ ਮÏਜੂਦਾ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਸਮੇਂ ਸਿਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਅਤੇ ਨਾਕਾਮ ਸਾਬਤ ਹੋ ਰਹੇ ਹਨ ਜਾਂ ਉਹ ਏਨੇ ਗੈਰਸੰਜੀਦਾ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਵੀ ਅਹਿਸਾਸ ਨਹੀਂ ਕਿ ਕਰਮਚਾਰੀ, ਜਿਨ੍ਹਾਂ ਦਾ ਰੋਟੀ-ਰੋਜ਼ੀ ਦਾ ਸਾਧਨ ਹੀ ਨÏਕਰੀ ਬਦਲੇ ਮਿਲਦੀ ਤਨਖਾਹ—ਪੈਨਸ਼ਨ ਹੈ, ਉਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ, ਕਿਵੇਂ ਬੱਚਿਆਂ ਦੀਆਂ ਫੀਸਾਂ, ਮਕਾਨ ਆਦਿ ਬਣਾਉਣ ਲਈ ਲਏ ਹੋਏ ਕਰਜ਼ਿਆਂ ਦੀਆਂ ਕਿਸ਼ਤਾਂ, ਰਸੋਈ ਲਈ ਖਾਣ-ਪੀਣ ਦੀਆਂ ਜਰੂਰੀ ਵਸਤਾਂ, ਬਿਮਾਰੀਆਂ ਲਈ ਦਵਾਈਆਂ ਅਤੇ ਹੋਰ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਣਗੇ¢ ਪੰਜਾਬ ਸਰਕਾਰ ਸਾਰੇ ਵਰਕਰਾ ਦੇ ਪੇਟ ਕੱਟ ਕੇ ਕਦੇ ਮੁਫ਼ਤ ਸਫਰ ਦੀਆਂ ਸਹੂਲਤਾਂ ਅਤੇ ਕਦੇ ਇੱਕ-ਇੱਕ ਹਜ਼ਾਰ ਅÏਰਤਾਂ ਨੂੰ ਦੇਣ ਦੇ ਵੋਟ-ਬਟੋਰੂ ਐਲਾਨ ਕਰਦੀ ਹੈ, ਜਿਸ ਦਾ ਖਮਿਆਜ਼ਾ ਦਿਨ-ਰਾਤ ਮਿਹਨਤ ਕਰਦੇ ਕਰਮਚਾਰੀ ਭੁਗਤ ਰਹੇ ਹਨ¢ ਪੰਜਾਬ ਸਰਕਾਰ ਮੁਫ਼ਤ ਸਫਰ ਬਦਲੇ ਬਣਦੇ 600 ਕਰੜ ਤੋਂ ਵੱਧ ਦੀ ਰਕਮ ਦੱਬੀ ਬੈਠੀ ਹੈ, ਜਿਸ ਵਿਚੋਂ ਤਨਖਾਹ—ਪੈਨਸ਼ਨ ਲਈ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ¢ ਬਜਟ ਵਿੱਚ ਬਣਦੀ ਰਕਮ ਤੋਂ ਅੱਧੀ ਰਕਮ ਵੀ ਨਹੀਂ ਰੱਖੀ ਗਈ¢ ਪੈਨਸ਼ਨ ਲਈ ਪਿਛਲੇ ਸਮੇਂ ਤੋਂ ਦਿੱਤੀ ਜਾਂਦੀ ਹਰ ਮਹੀਨੇ 6.5 ਕਰੋੜ ਰੁਪਏ ਦੀ ਗਰਾਂਟ ਬੰਦ ਕਰ ਦਿੱਤੀ ਹੈ¢ ਵਰਕਰਾਂ ਦੇ 125 ਕਰੋੜ ਰੁਪਏ ਦੇ ਤਰ੍ਹਾਂ-ਤਰ੍ਹਾਂ ਦੇ ਬਕਾਏ ਖੜੇ ਹਨ, ਸੇਵਾ-ਮੁਕਤ ਕਰਮਚਾਰੀਆਂ ਦੇ ਸੇਵਾ-ਮੁਕਤੀ ਲਾਭਾਂ ਦੇ ਪੈਸੇ 2 ਸਾਲ ਤੋਂ ਨਹੀਂ ਦਿੱਤੇ ਜਾ ਰਹੇ¢ ਬਜ਼ੁਰਗ ਸੇਵਾ-ਮੁਕਤ ਪੈਨਸ਼ਨਰਾਂ ਦੇ ਇਲਾਜ ਦੇ ਪੈਸੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ¢ ਇਸ ਤੋਂ ਬਿਨਾਂ ਵਰਕਰਾਂ ਦੀਆਂ ਕਾਨੂੰਨੀ ਤÏਰ ‘ਤੇ ਲਾਗੂ ਕਰਨ ਵਾਲੀਆਂ ਮੰਗਾਂ ਨੂੰ ਉਕਾ ਹੀ ਅਣਗÏਲਿਆ ਕਰਕੇ ਮੈਨੇਜਮੈਂਟ ਕਾਨੂੰਨਾਂ ਅਤੇ ਅਦਾਲਤਾਂ ਨੂੰ ਵੀ ਟਿੱਚ ਸਮਝ ਰਹੀ ਹੈ¢ ਸਰਕਾਰ ਪੀ ਆਰ ਟੀ ਸੀ ਦੀਆਂ ਆਪਣੀ ਮਾਲਕੀ ਦੀਆਂ ਬੱਸਾਂ ਨਹੀਂ ਪੈਣ ਦੇ ਰਹੀ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਪ੍ਰਾਈਵੇਟ ਬੱਸ ਮਾਫੀਏ ਦੀ ਪੁਸ਼ਤਪੁਨਾਹੀ ਕਰ ਰਹੀ ਹੈ¢ ਜਦ ਕਿ ਪੀ ਆਰ ਟੀ ਸੀ ਨੂੰ ਸਰਕਾਰ ਦੇ ਬੱਸਾਂ ਖਰੀਦਣ ਲਈ ਕੋਈ ਪੈਸਾ ਵੀ ਨਹੀਂ ਦੇਣਾ¢ ਕਿਲੋਮੀਟਰ ਸਕੀਮ ਅਧੀਨ 100—200 ਪ੍ਰਾਈਵੇਟ ਬੱਸਾਂ ਪਾ ਕੇ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਬੱਸਾਂ ਪਾ ਰਹੀ ਹੈ¢
ਐਕਸ਼ਨ ਕਮੇਟੀ ਦੇ ਆਗੂਆਂ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਵਰਕਰਾਂ ਦਾ ਤੁਹਾਡੇ ਤੋਂ ਭਰੋਸਾ ਉਠਦਾ ਜਾ ਰਿਹਾ ਹੈ | ਵਰਕਰਾਂ ਦਾ ਗੁੱਸਾ ਸਪੱਸ਼ਟ ਸੰਕੇਤ ਦੇ ਰਿਹਾ ਸੀ ਕਿ ਨੇੜ ਭਵਿੱਖ ਵਿੱਚ ਉਹ ਸਖਤ ਟਰੇਡ ਯੂਨੀਅਨ ਸੰਘਰਸ਼ਾਂ ਦੇ ਰਾਹ ਪੈਣ ਲਈ ਕਾਹਲੇ ਹਨ¢ ਇਹ ਵੀ ਐਲਾਨ ਕੀਤਾ ਗਿਆ ਕਿ ਹਰ ਮਹੀਨੇ ਜੇਕਰ ਪਹਿਲੀ ਤਰੀਕ ਨੂੰ ਤਨਖਾਹ-ਪੈਨਸ਼ਨ ਨਹੀਂ ਦਿੱਤੀ ਜਾਦੀ ਤਾਂ 5 ਤਰੀਕ ਨੂੰ ਰੋਸ ਮੁਜ਼ਾਹਰੇ ਕੀਤੇ ਜਾਇਆ ਕਰਨਗੇ ਅਤੇ ਹੁਣ 6 ਅਪ੍ਰੈਲ ਨੂੰ ਫਿਰ ਪਟਿਆਲਾ ਦੇ ਮੁੱਖ ਦਫਤਰ ਦੇ ਸਾਹਮਣੇ 1000 ਤੋਂ ਵੱਧ ਕਰਮਚਾਰੀ ਵਿਸ਼ਾਲ ਧਰਨਾ ਦੇਣਗੇ¢





