ਬੰਗਾ (ਅਵਤਾਰ ਕਲੇਰ)-ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਸ਼ਹੀਦੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਸੋਮਵਾਰ ਖਟਕੜ ਕਲਾਂ ਵਿਖੇ ਕੀਤਾ ਜਾਵੇਗਾ। ਜਸਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਦੌੜਕਾ, ਹਰਪਾਲ ਸਿੰਘ ਜਗਤਪੁਰ ਨੇ ਦੱਸਿਆ ਕਿ ਸਮਾਗਮ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਏਟਕ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਸੰਬੋਧਨ ਕਰਨਗੇ।ਇਹ ਸਮਾਗਮ ਬੰਗਾ ਤੋਂ ਖਟਕੜ ਕਲਾਂ ਰੋਡ ‘ਤੇ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਕੀਤਾ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਸਮੂਹ ਅਵਾਮ ਨੂੰ ਇਸ ਇਨਕਲਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਜਸਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਦੌੜਕਾ, ਹਰਪਾਲ ਸਿੰਘ ਜਗਤਪੁਰ, ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਗੁਰਮੁੱਖ ਸਿੰਘ ਫਰਾਲਾ, ਦਸੌਂਧਾ ਸਿੰਘ, ਜੁਝਾਰ ਸਿੰਘ ਕੁੱਕੜ ਮਜਾਰਾ, ਅਮਰਜੀਤ ਮੇਹਲੀ, ਕੁਲਦੀਪ ਸਿੰਘ ਸੁੱਜੋਂ, ਸਤਨਾਮ ਸਿੰਘ ਸੁੱਜੋਂ, ਸਤਨਾਮ ਸਿੰਘ ਗੁਲਾਟੀ, ਸੋਮ ਲਾਲ ਥੋਪੀਆਂ, ਰਾਮ ਲੁਭਾਇਆ, ਹਰੀ ਬਿਲਾਸ, ਜਸਵੀਰ ਸਿੰਘ ਮੋਰੋਂ, ਬਲਿਹਾਰ ਸਿੰਘ ਬਾਰ੍ਹਾ, ਸੁਰਿੰਦਰ ਭੱਟੀ ਰਾਹੋਂ, ਰਾਮ ਸਾਹਿਲ ਰਾਹੋਂ, ਪ੍ਰਿੰਸੀ: ਇਕਬਾਲ ਸਿੰਘ, ਰਾਮਪਾਲ, ਰੇਸ਼ਮ ਲਾਲ, ਸੋਢੀ ਰਾਮ , ਸ਼ਿੰਗਾਰਾ ਰਾਮ, ਪਰਮਾ ਨੰਦ ਹੀਓਂ, ਪਰਮਜੀਤ ਗਿੱਲ, ਬਲਿਹਾਰ ਪੰਚ, ਬਿਮਲ ਬਖਲੌਰ ਸਾਬਕਾ ਸਰਪੰਚ, ਮਾ. ਗੁਰਦਿਆਲ ਸਿੰਘ, ਡਾ. ਬਲਦੇਵ ਸਿੰਘ ਬੀਕਾ, ਗੁਰਦੀਪ ਬੀਕਾ, ਸੁਰਜੀਤ ਨੂਰਪੁਰ ਅਤੇ ਕਰਨੈਲ ਚੰਦ ਚੱਕ ਬਿਲਗਾ ਆਦਿ ਹਾਜ਼ਰ ਸਨ।




