ਰਾਇਪੁਰ : ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਜਾਨਵਰਾਂ ਦੇ ਸੰਭਾਲ ਕੇਂਦਰ ਸੰਜੇ ਵਨ ਵਾਟਿਕਾ ਵਿੱਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਹਮਲਾ ਕਰਕੇ 15 ਹਿਰਨਾਂ ਨੂੰ ਮਾਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ, ਜਦੋਂ 4-5 ਆਵਾਰਾ ਕੁੱਤੇ ਨਾਲ ਲੱਗਦੇ ਜੰਗਲ ਰਾਹੀਂ ਪਾਰਕ ਵਿੱਚ ਦਾਖਲ ਹੋ ਕੇ ਹਿਰਨਾਂ ਦੇ ਵਾੜੇ ‘ਚ ਵੜ ਗਏ।
ਟਰੇਨਾਂ ਨੂੰ ਬਰੇਕਾਂ
ਮੁੰਬਈ : ਐਤਵਾਰ ਕਰੀਬ ਦੋ ਵਜੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਿਆਣ ਸਟੇਸ਼ਨ ‘ਤੇ 35 ਸਾਲਾ ਵਿਅਕਤੀ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ‘ਤੇ ਚੜ੍ਹ ਗਿਆ ਤੇ ਉੱਥੋਂ ਪਟੜੀ ‘ਤੇ ਡਿੱਗ ਕੇ ਜ਼ਖਮੀ ਹੋ ਗਿਆ। ਠਾਕੁਰਲੀ ਤੇ ਅੰਬੀਵਲੀ ਸਟੇਸ਼ਨਾਂ ਵਿਚਾਲੇ ਬਿਜਲੀ ਸਪਲਾਈ ਬੰਦ ਕਰਨੀ ਪਈ। ਇਸ ਕਾਰਨ ਦੋ ਲੰਬੇ ਰੂਟ ਵਾਲੀਆਂ ਰੇਲ ਗੱਡੀਆਂ ਤੇ ਤਿੰਨ ਲੋਕਲ ਟਰੇਨਾਂ ਰਸਤੇ ਵਿੱਚ ਹੀ ਰੁਕ ਗਈਆਂ।



