ਸਾਰਾ ਅਰਜੁਨ ਬਣੇਗੀ ਮਧੂਬਾਲਾ

0
9

ਮੁੰਬਈ : ਅਦਾਕਾਰਾ ਮਧੂਬਾਲਾ ਦੀ ਜ਼ਿੰਦਗੀ ‘ਤੇ ਬਣਨ ਵਾਲੀ ਬਾਇਓਪਿਕ ਵਿੱਚ ਮੁੱਖ ਭੂਮਿਕਾ ‘ਧੁਰੰਧਰ’ ਫੇਮ ਅਦਾਕਾਰਾ ਸਾਰਾ ਅਰਜੁਨ ਨਿਭਾਏਗੀ। ਫਿਲਮ ਦਾ ਨਿਰਮਾਣ ਮਸ਼ਹੂਰ ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਅਤੇ ਨਿਰਦੇਸ਼ਨ ਜਸਮੀਤ ਕੇ ਰੀਨ (ਜਿਨ੍ਹਾ ਆਲੀਆ ਭੱਟ ਨਾਲ ‘ਡਾਰਲਿੰਗਜ਼’ ਬਣਾਈ ਸੀ) ਵੱਲੋਂ ਕੀਤਾ ਜਾਵੇਗਾ। ਭੰਸਾਲੀ ਦਾ ਮੰਨਣਾ ਹੈ ਕਿ ਸਾਰਾ ਵਿੱਚ ਉਹ ਖਾਸ ਖਿੱਚ, ਗੰਭੀਰਤਾ ਅਤੇ ਮਧੂਬਾਲਾ ਵਰਗੀ ਨਜ਼ਾਕਤ ਹੈ, ਜੋ ਇਸ ਕਿਰਦਾਰ ਲਈ ਬੇਹੱਦ ਜ਼ਰੂਰੀ ਹੈ।